ਸ਼ੰਭੂ ਪੁਲਿਸ ਨੇ ਦੂਸਰੇ ਰਾਜਾਂ ਤੋਂ ਕਣਕ ਲਿਆ ਰਹੇ ਟਰੱਕ ਕੀਤੇ ਕਾਬੂ 
Published : Apr 12, 2021, 9:33 am IST
Updated : Apr 12, 2021, 9:33 am IST
SHARE ARTICLE
 Shambhu police seized trucks carrying wheat from other states
Shambhu police seized trucks carrying wheat from other states

ਟਰੱਕ ਕੁਰਾਲੀ ਲਿਜਾਏ ਜਾ ਰਹੇ ਸਨ ਉਹ ਰੋਕੇ ਗਏ ਜਿਸ ਵਿਚ ਅਣਅਧਿਕਾਰਤ ਕਣਕ ਲੋਡ ਕੀਤੀ ਹੋਈ ਸੀ।

ਘਨੌਰ (ਸਰਦਾਰਾ ਸਿੰਘ ਲਾਛੜੂ) : ਸ਼ੰਭੂ ਪੁਲਿਸ ਨੇ ਦੂਸਰੇ ਰਾਜਾਂ ਤੋਂ ਕਣਕ ਲੈ ਕੇ ਆ ਰਹੇ ਚਾਰ ਟਰੱਕਾਂ ਨੂੰ ਰੋਕ ਕੇ ਉਨ੍ਹਾਂ ਦੀਆਂ ਬਿਲ ਬਿਲਟੀਆਂ ਦੀ ਵੈਰੀਫ਼ਕੇਸ਼ਨ ਲਈ ਮਾਰਕੀਟ ਕਮੇਟੀ ਨੂੰ ਦੇ ਦਿਤੀਆਂ ਹਨ। ਇਸ ਮੌਕੇ ਬਾਰਡਰ ’ਤੇ ਮੌਜੂਦ ਡੀ.ਐਸ.ਪੀ ਜਸਵਿੰਦਰ ਸਿੰਘ ਟਿਵਾਣਾ ਨੇ ਦਸਿਆ ਕਿ ਸ਼ੰਭੂ ਪੁਲਿਸ ਦੇ ਮੁੱਖ ਅਫ਼ਸਰ ਗੁਰਮੀਤ ਸਿੰਘ ਵਲੋਂ ਸ਼ੰਭੂ ਬਾਰਡਰ ਤੇ ਚਾਰ ਟਰੱਕ ਜੋ ਕਿ ਯੂ ਪੀ ਇਟਵਾ, ਯੂ ਪੀ, ਲਖਨਊ, ਪੀਲੀਭੀਤ ਤੋਂ ਲੋਡ ਕਰ ਕੇ ਲਿਆ ਰਹੇ ਸਨ ਜੋ ਪਠਾਨਕੋਟ, ਮੋਗਾ, ਕੁਰਾਲੀ ਲੈ ਕੇ ਜਾ ਰਹੇ ਸਨ ਉਹ ਰੋਕੇ ਗਏ ਜਿਸ ਵਿਚ ਅਣਅਧਿਕਾਰਤ ਕਣਕ ਲੋਡ ਕੀਤੀ ਹੋਈ ਸੀ।

ArrestedArrested

ਪੁਲਿਸ ਨੇ ਚਾਰੇ ਟਰੱਕ ਕਾਬੂ ਕਰ ਕੇ ਡਰਾਈਵਰ ਭੋਪਾਲ ਸਿੰਘ ਵਾਸੀ ਰਾਜਸਥਾਨ, ਵਰਿੰਦਰ ਸਿੰਘ ਵਾਸੀ ਲੁਧਿਆਣਾ, ਦਵਿੰਦਰ ਸਿੰਘ ਵਾਸੀ ਮੋਗਾ, ਸਾਹਿਬ ਸਿੰਘ ਵਾਸੀ ਰਾਜਪੁਰਾ ਤੋਂ ਜਾਂਚ ਸ਼ੁਰੂ ਕਰ ਦਿਤੀ ਹੈ। ਡੀ.ਐਸ.ਪੀ ਟਿਵਾਣਾ ਨੇ ਦਸਿਆ ਕਿ ਜਿਥੇ ਇਸ ਤਰ੍ਹਾਂ ਟਰੱਕ ਕਾਬੂ ਕਰਨ ਨਾਲ ਦੂਸਰੇ ਹੋਰ ਲੋਕ ਵੀ ਅਜਿਹਾ ਕਰਨ ਤੋਂ ਡਰਨਗੇ ਅਤੇ ਪੰਜਾਬ ਸਰਕਾਰ ਨੂੰ ਵੀ ਜੋ ਇਸ ਤਰ੍ਹਾਂ ਦੇ ਲੋਕ ਟੈਕਸ ਦਾ ਚੂਨਾ ਲਗਾਉਂਦੇ ਹਨ

ਉਹ ਵੀ ਬਚੇਗਾ ਕਿਉਂਕਿ ਇਸ ਤਰ੍ਹਾਂ ਦਾ ਗੋਰਖ ਧੰਦਾ ਪਿਛਲੇ ਕਾਫ਼ੀ ਸਮੇਂ ਤੋਂ ਇਸ ਤਰ੍ਹਾਂ ਦੇ ਲੋਕ ਕਰ ਰਹੇ ਹਨ। ਇਸ ਤੋਂ ਇਲਾਵਾ ਬਾਹਰਲੇ ਰਾਜਾ ਤੋਂ ਜੇ ਕਣਕ ਪੰਜਾਬ ਵਿਚ ਨਹੀਂ ਆਉਣ ਦਿਤੀ ਜਾਵੇਗੀ ਤਾਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀ ਕਣਕ ਖ਼ਰੀਦਣ ਅਤੇ ਉਨ੍ਹਾਂ ਨੂੰ ਪੈਸੇ ਦੇਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement