ਕਰੋਨਾ ਪਾਜਟਿਵ ਮਰੀਜ਼ ਦੇ ਘਰ ਆਈ ਦੂਹਰੀ ਖੁਸ਼ੀ,ਰਿਪੋਰਟ ਆਈ ਨੈਗਟਿਵ, ਪਤਨੀ ਨੇ ਦਿੱਤਾ ਬੇਟੇ ਨੂੰ ਜਨਮ
Published : Apr 12, 2020, 8:28 pm IST
Updated : Apr 12, 2020, 8:28 pm IST
SHARE ARTICLE
coronavirus
coronavirus

ਕਰੋਨਾ ਵਾਇਰਸ ਦੀ ਹਾਹਾਕਾਰ ਦੇ ਵਿਚ ਜਿੱਥੇ ਆਏ ਦਿਨ ਨਮੋਸ਼ੀ ਦੀਆਂ ਅਟਨਾਵਾਂ ਸਾਹਮਣੇ ਆ ਰਹੀਆਂ ਹਨ।

ਫ਼ਰੀਦਕੋਟ – ( ਗੁਰਪ੍ਰੀਤ ਸਿੰਘ ਔਲਖ ) ਕਰੋਨਾ ਵਾਇਰਸ ਦੀ ਹਾਹਾਕਾਰ ਦੇ ਵਿਚ ਜਿੱਥੇ ਆਏ ਦਿਨ ਨਮੋਸ਼ੀ ਦੀਆਂ ਅਟਨਾਵਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਅੱਜ ਫਰੀਦਕੋਟ ਦੇ ਹਰਿੰਦਰਾ ਨਗਰ ਦੇ ਵਸਨੀਕ ਅਤੇ ਜ਼ਿਲ੍ਹੇ ਦੇ ਪਹਿਲੇ ਕਰੋਨਾ ਪਾਜਟਿਵ ਮਰੀਜ਼ ਦੇ ਘਰ  ਦੂਹਰੀਆਂ ਖੁਸ਼ੀਆਂ ਆਈਆਂ  ਹਨ । ਜਿੱਥੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਉਕਤ ਮਰੀਜ਼ ਦੇ ਇਲਾਜ ਮਗਰੋਂ ਲਏ ਗਏ ਪਹਿਲੇ ਸੈਂਪਲ ਜਾਂਚ ਲਈ ਅੰਮਿਤਸਰ ਵਿਖੇ ਭੇਜੇ ਗਏ ਸਨ ਅਤੇ ਬੀਤੀ ਸ਼ਾਮ ਉਨ੍ਹਾਂ ਦੀ ਰਿਪੋਰਟ ਵੀ ਨੈਗਟਿਵ ਪ੍ਰਾਪਤ ਹੋਈ ਹੈ।

Coronavirus crisis could plunge half a billion people into poverty: OxfamCoronavirus 

ਸਿਵਲ ਸਰਜਨ ਨੇ ਦੱਸਿਆ ਕਿ ਹੁਣ ਮਰੀਜ਼ ਦੀ ਅਗਲੀ ਜਾਂਚ ਰਿਪੋਰਟ ਕੁਝ ਦਿਨ ਬਾਅਦ ਕੀਤੀ  ਜਾਵੇਗੀ ।ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਜ਼ਿਲ੍ਹੇ ਦੇ ਤਿੰਨੇ ਕਰੋਨਾ ਪਾਜਟਿਵ ਮਰੀਜ਼ ਪੂਰੀ ਤਰ੍ਹਾਂ ਠੀਕ ਠਾਕ ਅਤੇ ਤੰਦਰੁਸਤ ਹਨ ਤੇ ਉਨ੍ਹਾਂ ਦੇ ਇਲਾਜ ਦੌਰਾਨ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ।

New BabyNew Baby

ਬੀਤੀ ਰਾਤ ਹੀ ਇੱਥੋਂ ਦੇ ਡਾਕਟਰਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ ਇਸ ਪਹਿਲੇ ਕਰੋਨਾ ਪਾਜਟਿਵ ਮਰੀਜ਼ ਦੀ ਪਤਨੀ ਜੋ ਕਿ ਗਰਭਵਤੀ ਸੀ ਅਤੇ ਉਸ ਦੀ ਕਰੋਨਾ ਰਿਪੋਰਟ ਵੀ ਨੈਗਟਿਵ ਆਈ ਸੀ ਦੀ ਡਿਲੀਵਰੀ ਪੂਰੀ ਸਫ਼ਲਤਾ ਨਾਲ ਕੀਤੀ ਗਈ ਅਤੇ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ । ਫਰੀਦਕੋਟ ਦੇ ਐਸ. ਐਮ .ਓ ਡਾ: ਚੰਦਰ ਸ਼ੇਖਰ ਨੇ ਦੱਸਿਆ ਕਿ ਜੱਚਾ ਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਮੈਡੀਕਲ ਸਟਾਫ ਵੱਲੋਂ ਉਨ੍ਹਾਂ ਨੂੰ ਆਪਣੀ ਨਿਗਰਾਨੀ ਅਤੇ ਦੇਖ ਰੇਖ  ਅਧੀਨ ਰੱਖਿਆ ਗਿਆ ਹੈ।

Coronavirus govt appeals to large companies to donate to prime ministers cares fundCoronavirus 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement