ਉੁੱਤਰਾਖੰਡ ਦੁਖਾਂਤ: ਆਫ਼ਤ ਪ੍ਰਭਾਵਤ ਇਲਾਕੇ 'ਚ ਮਿਲੀ ਇਕ ਹੋਰ ਲਾਸ਼, 169 ਲੋਕ ਅਜੇ ਵੀ ਲਾਪਤਾ
Published : Feb 12, 2021, 2:17 am IST
Updated : Feb 12, 2021, 2:17 am IST
SHARE ARTICLE
image
image

ਉੁੱਤਰਾਖੰਡ ਦੁਖਾਂਤ: ਆਫ਼ਤ ਪ੍ਰਭਾਵਤ ਇਲਾਕੇ 'ਚ ਮਿਲੀ ਇਕ ਹੋਰ ਲਾਸ਼, 169 ਲੋਕ ਅਜੇ ਵੀ ਲਾਪਤਾ

ਦੇਹਰਾਦੂਨ, 11 ਫ਼ਰਵਰੀ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਵੀਰਵਾਰ ਨੂੰ  ਇਕ ਹੋਰ ਲਾਸ਼ ਮਿਲਣ ਨਾਲ ਆਫ਼ਤ 'ਚ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ ਜਦਕਿ 169 ਹੋਰ ਲੋਕ ਅਜੇ ਵੀ ਲਾਪਤਾ ਹਨ | 
ਚਮੋਲੀ ਦੀ ਜ਼ਿਲ੍ਹਾ ਅਧਿਕਾਰੀ ਸਵਾਤੀ ਭਦੌਰੀਆ ਨੇ ਦਸਿਆ ਕਿ ਜ਼ਿਲ੍ਹੇ ਦੇ ਗੌਚਰ ਇਲਾਕੇ ਤੋਂ ਇਕ ਹੋਰ ਲਾਸ਼ ਬਰਾਮਦ ਹੋਈ ਹੈ | ਹੁਣ ਤਕ ਆਫ਼ਤ ਪ੍ਰਭਾਵਤ ਇਲਾਕੇ ਦੀਆਂ ਵੱਖ-ਵੱਖ ਥਾਵਾਂ ਤੋਂ 35 ਲਾਸ਼ਾਂ ਬਰਾਮਦ ਹੋ ਚੁਕੀਆਂ ਹਨ | ਇਸ ਤੋਂ ਇਲਾਵਾ 169 ਹੋਰ ਲੋਕ ਲਾਪਤਾ ਹਨ, ਜਿਸ 'ਚ ਤਪੋਵਨ ਸੁਰੰਗ 'ਚ ਫਸੇ 35 ਲੋਕ ਵੀ ਸ਼ਾਮਲ ਹਨ | 
ਜ਼ਿਲ੍ਹਾ ਅਧਿਕਾਰੀ ਨੇ ਦਸਿਆ ਕਿ ਪ੍ਰਸ਼ਾਸਨ ਨੇ ਐਤਵਾਰ 7 ਫ਼ਰਵਰੀ ਨੂੰ  ਬਰਾਮਦ ਲਾਸ਼ਾਂ ਦਾ ਅੰਤਮ ਸਸਕਾਰ ਕਰਨਾ ਸ਼ੁਰੂ ਕਰ ਦਿਤਾ ਹੈ | 
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਵੀਰਵਾਰ ਨੂੰ  ਤਪੋਵਨ ਸੁਰੰਗ ਵਿਚ ਚੱਲ ਰਹੀ ਬਚਾਅ ਮੁਹਿੰਮ ਨੂੰ  ਧੌਲੀਗੰਗਾ ਨਦੀ ਵਿਚ ਪਾਣੀ ਵਧਣ ਕਾਰਨ  ਰੋਕਣਾ ਪਿਆ | ਸੁਰੰਗ ਵਿਚ ਕੰਮ ਕਰ ਰਹੀਆਂ ਮਸ਼ੀਨਾਂ ਅਤੇ ਲੋਕਾਂ ਨੂੰ  ਬਾਹਰ ਕੱਢਣਾ ਪਿਆ | ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿਤੀ | ਚਮੋਲੀ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਸਵਾਤੀ ਭਦੌਰੀਆ ਨੇ ਇਹ ਜਾਣਕਾਰੀ ਦਿਤੀ | (ਏਜੰਸੀ)


ਦਸਿਆ ਕਿ ਰਿਸ਼ੀਗੰਗਾ ਵਿਚ ਆਏ ਹੜ੍ਹ ਨਾਲ ਨੁਕਸਾਨੇ ਗਏ ਤਪੋਵਨ-ਵਿਸ਼ਣੁਗੜ ਪ੍ਰਾਜੈਕਟ ਦੀ ਸੁਰੰਗ ਵਿਚ ਫਸੇ 25-35 ਲੋਕਾਂ ਨੂੰ  ਬਚਾਉਣ ਲਈ ਪਿਛਲੇ ਚਾਰ ਦਿਨਾਂ ਤੋਂ ਚਲਾਈ ਮੁਹਿੰਮ ਨੂੰ  ਰੋਕਣਾ ਪਿਆ ਸੀ |
-----


ਉਨ੍ਹਾਂ ਕਿਹਾ ਕਿ ਆਫ਼ਤ ਪ੍ਰਭਾਵਤ ਇਲਾਕੇ 'ਚ ਬਚਾਅ ਅਤੇ ਰਾਹਤ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ ਅਤੇ ਕਿਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ | ਉਨ੍ਹਾਂ ਨੇ ਦਸਿਆ ਕਿ ਸੁਰੰਗ ਵਿਚ ਘੱਟ ਥਾਂ ਹੋਣ ਕਾਰਨ ਖੁਦਾਈ ਦੇ ਕੰਮ ਵਿਚ ਇਕ ਵਾਰ 'ਚ ਸਿਰਫ਼ ਦੋ ਖੁਦਾਈ ਕਰਨ ਵਾਲੇ ਹੀ ਲਾਏ ਜਾ ਸਕਦੇ ਹਨ, ਜੋ ਲਗਾਤਾਰ ਕੰਮ ਵਿਚ ਲੱਗੇ ਹੋਏ ਹਨ | 

ਦਸਣਯੋਗ ਹੈ ਕਿ ਰਿਸ਼ੀਗੰਗਾ ਘਾਟੀ 'ਚ ਐਤਵਾਰ ਨੂੰ  ਲੱਖਾਂ ਮੀਟਿ੍ਕ ਟਨ ਬਰਫ਼ ਦੇ ਤੋਦੇ ਡਿੱਗਣ ਕਾਰਨ ਹੜ੍ਹ ਆ ਗਿਆ ਸੀ, ਜਿਸ ਕਾਰਨ ਰਿਸ਼ੀਗੰਗਾ ਅਤੇ ਤਪੋਵਨ-ਵਿਸ਼ਣੂਗਾਡ ਪ੍ਰਾਜੈਕਟ ਬੁਰੀ ਤਰ੍ਹਾਂ ਨੁਕਸਾਨੇ ਗਏ | ਉਨ੍ਹਾਂ 'ਚ ਕੰਮ ਕਰ ਰਹੇ ਲੋਕ ਲਾਪਤਾ ਹੋ ਗਏ | (ਏਜੰਸੀ)
-----
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement