ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਪੁੱਜੇ ਪੀ.ਜੀ.ਆਈ.
Published : Jan 12, 2019, 5:06 pm IST
Updated : Jan 12, 2019, 5:06 pm IST
SHARE ARTICLE
Captain Amrinder Singh
Captain Amrinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫੇਰ ਪੀ.ਜੀ.ਆਈ. ਪਹੁੰਚੇ। ਇੱਥੇ ਡਾਕਟਰਾਂ ਵੱਲੋਂ ਅਪ੍ਰੇਸ਼ਨ ਕਰ ਪਾਏ ਗਏ ਸਟੰਟ ਨੂੰ ਅੱਜ ਕੱਢਣ ਦੀ ਖ਼ਬਰ ਹੈ...

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫੇਰ ਪੀ.ਜੀ.ਆਈ. ਪਹੁੰਚੇ। ਇੱਥੇ ਡਾਕਟਰਾਂ ਵੱਲੋਂ ਅਪ੍ਰੇਸ਼ਨ ਕਰ ਪਾਏ ਗਏ ਸਟੰਟ ਨੂੰ ਅੱਜ ਕੱਢਣ ਦੀ ਖ਼ਬਰ ਹੈ। ਦਰਅਸਲ ਬੀਤੇ ਦਿਨੀਂ ਡਾਕਟਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ਦੀ ਪੱਥਰੀ ਦਾ ਇਲਾਜ ਕਰਨ ਲਈ ਛੋਟਾ ਆਪ੍ਰੇਸ਼ਨ ਕੀਤਾ ਸੀ ਅਤੇ ਸਟੰਟ ਪਾਇਆ ਗਿਆ ਸੀ। ਇਸ ਆਪ੍ਰੇਸ਼ਨ ਤੋਂ ਬਾਅਦ ਮੁੱਖ ਮੰਤਰੀ ਅੱਜ ਚੈੱਕਅੱਕ ਲਈ ਪੀ.ਜੀ.ਆਈ. ਪੁੱਜੇ ਸਨ।

Captain Amarinder SinghCaptain Amarinder Singh

ਪੀ.ਜੀ.ਆਈ. ਦੇ ਡਾਕਟਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ ਗੁਰਦੇ ਦੀ ਪੱਥਰੀ ਤੋਂ ਕਾਫੀ ਤਕਲੀਫ ਸੀ। ਇਸ ਨੂੰ ਛੇਤੀ ਤੋਂ ਛੇਤੀ ਕੱਢਿਆ ਜਾਣਾ ਚਾਹੀਦਾ ਸੀ। ਡਾਕਟਰਾਂ ਦੀ ਟੀਮ ਨੇ 40 ਮਿੰਟ ਲੰਮੇ ਆਪ੍ਰੇਸ਼ਨ ਤੋਂ ਬਾਅਦ ਪੱਥਰੀ ਕੱਢੀ ਗਈ ਸੀ। ਅਪ੍ਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਸਾਰੀਆਂ ਜਾਂਚ ਰਿਪੋਰਟਾਂ ਠੀਕ ਆਈਆਂ ਹਨ। ਦੱਸ ਦੇਈਏ ਕਿ 76 ਸਾਲਾ ਕੈਪਟਨ ਨੂੰ ਇਸ ਤੋਂ ਪਹਿਲਾਂ 9 ਦਸੰਬਰ ਨੂੰ ਵੀ ਵਾਇਰਲ ਬੁਖ਼ਾਰ ਹੋਣ ਕਰਕੇ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement