ਜੇ ਸਭ ਕੁੱਝ ਜਲਦ ਠੀਕ ਨਾ ਕੀਤਾ ਤਾਂ ਪੰਜਾਬ ਵਿਚ ਹੋ ਜਾਵੇਗੀ ਸਿਵਲ ਵਾਰ - ਨਵਜੋਤ ਸਿੱਧੂ 
Published : Nov 11, 2021, 5:39 pm IST
Updated : Nov 11, 2021, 5:39 pm IST
SHARE ARTICLE
Navjot Sidhu
Navjot Sidhu

ਪੰਜਾਬ ਦੀ ਆਮਦਨ ਬਾਕੀ ਸੂਬਿਆਂ ਨਾਲੋਂ ਸਭ ਤੋਂ ਘੱਟ 

 

ਚੰਡੀਗੜ੍ਹ  - ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਈ ਮੁੱਦਿਆਂ ਨੂੰ ਗਿਣਾਇਆ ਤੇ ਅਕਾਲੀ ਦਲ ਨੂੰ ਵੀ ਕਰੜੇ ਹੱਥੀਂ ਲਿਆ। ਨਵਜੋਤ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਵਿਧਾਨ ਸਭਾ ਦੇ ਸੈਸ਼ਨ ਵਿਚ ਜਾਣ ਬੁੱਝ ਕੇ ਖਲਲ ਪਾਇਆ ਹੈ, ਸਦਨ 'ਚ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋ ਰਹੀ ਸੀ ਪਰ ਉਨ੍ਹਾਂ ਵੱਲੋਂ ਕਿਸੇ ਹੋਰ ਹੀ ਮੁੱਦਿਆਂ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਕਿਉਂਕਿ ਹੁਣ ਉਨ੍ਹਾਂ ਕੋਲ ਸੱਚ ਸੁਣਨ ਦੀ ਹਿੰਮਤ ਨਹੀਂ ਹੈ। 

Navjot Sidhu Navjot Sidhu

ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਬਾਦਲਾਂ ਦੀ ਮਰਜ਼ੀ ਨਾਲ ਆਏ ਹਨ। 
ਪੰਜਾਬ ਦੀ ਆਮਦਨ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਮਦਨ ਬਾਕੀ ਸੂਬਿਆਂ ਨਾਲੋਂ ਬਹੁਤ ਘੱਟ ਹੈ। ਪੰਜਾਬ ਕਰਜ਼ਾ ਲੈ ਕੇ ਕਰਜ਼ਾ ਉਤਾਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਕੋਈ ਨੋਟ ਛਾਪਣ ਵਾਲੀ ਮਸ਼ੀਨ ਤਾਂ ਹੈ ਨਹੀਂ ਇਸ ਲਈ ਸਾਨੂੰ ਆਪਣੀ ਇਨਕਮ ਦੇ ਸਰੋਤ ਵਧਾਉਣੇ ਪੈਣਗੇ। ਸਿੱਧੂ ਨੇ ਕਿਹਾ ਕਿ ਆਮਦਨ ਵਧਾਉਣ ਲਈ ਜੇ ਅੱਜ ਅਸੀਂ ਕੰਮ ਨਾ ਕੀਤਾ ਤਾਂ ਇਹ ਸੂਬਾ ਰਹਿਣ ਯੋਗ ਨਹੀਂ ਰਹੇਗਾ। ਰੌਲਾ ਪਾਉਣ ਜਾਂ ਕਿਸੇ ਦਾ ਵਿਰੋਧ ਕਰਨ ਨਾਲ ਕਿਸੇ ਮੁੱਦੇ ਦਾ ਹੱਲ ਨਹੀਂ ਹੁੰਦਾ।

Akali DalAkali Dal

ਜੇਕਰ ਸਭ ਕੁਝ ਠੀਕ ਨਾ ਕੀਤਾ ਗਿਆ ਤਾਂ ਪੰਜਾਬ ਵਿਚ ਸਿਵਲ ਵਾਰ ਹੋ ਜਾਵੇਗੀ। ਸਿੱਧੂ ਨੇ ਕਿਹਾ ਕਿ  ਪੰਜਾਬ ਮਾਡਲ ਕਦੇ ਨਹੀਂ ਕਹਿੰਦਾ ਕਿ ਖਜ਼ਾਨਾ ਖਾਲੀ ਹੈ। ਪੰਜਾਬ ਲਈ ਇਕ ਰੋਡ ਮੈਪ ਤਿਆਰ ਕਰਨਾ ਹੀ ਹੋਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਰੇਤ ਮਾਇਨਿੰਗ ਅਤੇ ਕੇਬਲ ਦਾ ਕਾਨੂੰਨ ਇਕ ਜਗ੍ਹਾ ਹੀ ਖੜ੍ਹਾ ਹੈ। ਸਾਡੀ ਸਰਕਾਰ ਨੇ ਰੇਤ ਦੇ ਰੇਟ ਫਿਕਸ ਕੀਤੇ ਹਨ। ਪੰਜਾਬ ’ਚ 1 ਲੱਖ ਨੌਕਰੀਆਂ ਅੱਜ ਵੀ ਖਾਲੀ ਪਈਆਂ ਹਨ, ਜਿਨ੍ਹਾਂ ਦੀ ਭਰਤੀ ਨਹੀਂ ਹੋ ਰਹੀ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਘੱਟੋ-ਘੱਟ 25 ਹਜ਼ਾਰ ਕਰੋੜ ਰੁਪਏ ਕਮਾ ਸਕਦੀ ਹੈ। ਸਿਰਫ਼ ਐੱਲ-1 ਲਾਈਸੈਂਸ ਨਾਲ 10 ਹਜ਼ਾਰ ਕਰੋੜ ਰੁਪਏ ਕਮਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਨੌਕਰੀਆਂ ਦਾ ਮੁੱਦਾ ਕਰ ਕੇ ਚੋਣਾਂ ਜਿੱਤਣਾ ਅਸਾਨ ਹੈ। 

Navjot SidhuNavjot Sidhu

ਸਦਨ ਦੀ ਚਲ ਰਹੀ ਕਾਰਵਾਈ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਸਦਨ ਦੀ ਸਾਰੀ ਕਾਰਵਾਈ ਲਾਈਵ ਹੋਣੀ ਚਾਹੀਦੀ ਹੈ। ਸਦਨ ਦੀ ਕਾਰਵਾਈ ਦੌਰਾਨ ਮੁੱਦਿਆਂ ’ਤੇ ਗੱਲਬਾਤ ਹੋਣੀ ਚਾਹੀਦੀ ਹੈ, ਨਾ ਕੀ ਰੌਲਾ ਪਾ ਕੇ ਬਾਹਰ ਆਉਣਾ ਚਾਹੀਦਾ ਹੈ। ਹਰ ਇਕ ਮੁੱਦੇ ਦਾ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਰੌਲਾ ਪਾ ਕੇ ਨਹੀਂ। ਨਵਜੋਤ ਸਿੱਧੂ ਨੇ ਕਿਹਾ ਕਿ ਅਵਸਰ ਅਤੇ ਰੁਜ਼ਗਾਰ ਦੇ ਮੌਕੇ ਨਾ ਮਿਲਣ ਕਰਕੇ ਲੋਕ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ, ਸਾਨੂੰ ਅਪਣੇ ਪੰਜਾਬ ਲਈ ਜਲਦ ਤੋਂ ਜਲਦ ਕੁੱਝ ਕਰਨਾ ਹੋਵੇਗਾ ਤੇ ਖੇਤੀ ਦਾ ਖੇਤਰ ਵੀ ਵਧਾੁਣਾ ਪਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement