ਬਿਹਾਰ ਤੋਂ ਬਾਅਦ ਹੁਣ ਭਾਜਪਾ ਦੀ ਪੰਜਾਬ ਜਿੱਤਣ ਦੀ ਤਿਆਰੀ ਸ਼ੁਰੂ : ਮਿੱਤਲ
Published : Nov 11, 2020, 10:59 pm IST
Updated : Nov 11, 2020, 10:59 pm IST
SHARE ARTICLE
mittal
mittal

ਕਿਹਾ, ਮੁੱਖ ਮੰਤਰੀ ਦਾ ਚੇਹਰਾ ਲੈ ਕੇ ਇਕੱਲਿਆਂ ਅਪਣੇ ਬਲਬੂਤੇ ਸਾਰੀਆਂ ਸੀਟਾਂ 'ਤੇ ਉਤਰੇਗੀ ਮੈਦਾਨ ਵਿਚ

ਚੰਡੀਗੜ੍ਹ:ਬਿਹਾਰ ਵਿਚ ਭਾਜਪਾ ਤੇ ਸਹਿਯੋਗੀਆਂ ਦੀ ਹੋਈ ਜਿੱਤ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੀ ਨਜ਼ਰ ਸੂਬੇ ਦੀਆਂ 2022 ਦੀਆਂ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ 'ਤੇ ਲੱਗ ਗਈਆਂ ਹੈ। ਅੱਜ ਚੰਡੀਗੜ੍ਹ ਵਿਚ ਪੰਜਾਬ ਭਾਜਪਾ ਵਲੋਂ ਬਿਹਾਰ ਦੇ ਜਿੱਤ ਦੇ ਸਬੰਧ ਵਿਚ ਪਾਰਟੀ ਵਲੋਂ ਮਨਾਏ ਜਸ਼ਨ ਦੇ ਪ੍ਰੋਗਰਾਮ ਬਾਅਦ ਸਾਬਕਾ ਭਾਜਪਾ ਮੰਤਰੀ ਤੇ ਸੂਬੇ ਦੀ ਭਾਜਪਾ ਕੋਰ ਕਮੇਟੀ ਦੇ ਮੈਂਬਰ ਮਦਨ ਮੋਹਨ ਮਿੱਤਲ ਨੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਤੋਂ ਬਾਅਦ ਹੁਣ ਭਾਜਪਾ ਦੀ ਪੰਜਾਬ ਜਿੱਤਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਪਣੇ ਬਲਬੂਤੇ ਜਿੱਤ ਹਾਸਲ ਕਰਨ ਲਈ ਇਕੱਲਿਆਂ ਸਾਰੀਆਂ 117 ਸੀਟਾਂ ਉਪਰ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਉਤਰੇਗੀ।

picpicਇਸ ਦਿਸ਼ਾ ਵਿਚ ਅਕਾਲੀ ਦਲ ਨਾਲੋਂ ਗਠਜੋੜ ਟੁਟਣ ਬਾਅਦ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਾ ਹੈ। ਸੂਬੇ ਦੇ ਭਾਜਪਾ ਵਰਕਰਾਂ ਵਿਚ ਪੂਰਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਬਿਹਾਰ ਤੇ ਹੋਰ ਰਾਜਾਂ ਦੇ ਇਨ੍ਹਾਂ ਨਤੀਜਿਆਂ ਦਾ ਪੰਜਾਬ ਤੇ ਪੂਰਾ ਅਸਰ ਪਵੇਗਾ। ਕਿਸਾਨ ਅੰਦੋਲਨ ਬਾਰੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ 13 ਨਵੰਬਰ ਦੀ ਮੀਟਿੰਗ ਬਾਅਦ ਮਸਲਾ ਹੱਲ ਹੋ ਜਾਵੇਗਾ। ਭਾਜਪਾ ਆਗੂ ਨੇ ਕਿਹਾ ਕਿ ਕਿਸਾਨ ਵੀ ਹੁਣ ਕਾਂਗਰਸ ਤੇ ਹੋਰ ਕੁੱਝ ਸਿਆਸੀ ਪਾਰਟੀਆਂ ਦੀ ਖੇਡ ਸਮਝਣ ਲੱਗੇ ਹਨ ਤੇ ਉਹ ਮਸਲੇ ਦੇ ਹੱਲ ਲਈ ਉਸਾਰੂ ਰੁੱਖ ਅਪਨਾਉਣਗੇ। ਮੋਦੀ ਸਰਕਾਰ ਵੀ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸਾਨਾਂ ਵਿਚ ਪੈਦਾ ਸਾਰੇ ਭਰਮ ਭੁਲੇਖੇ ਛੇਤੀ ਦੂਰ ਹੋ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement