Punjab News : ਪੰਜਾਬ ਸਰਕਾਰ ਨੇ ਅਰਬਿੰਦ ਮੋਦੀ ਨੂੰ ਵਿੱਤੀ ਮਾਮਲਿਆਂ ਬਾਰੇ ਮੁੱਖ ਸਲਾਹਕਾਰ ਕੀਤਾ ਨਿਯੁਕਤ , ਮਿਲੇਗਾ ਕੈਬਿਨੇਟ ਰੈਂਕ
Published : Oct 11, 2024, 9:16 pm IST
Updated : Oct 11, 2024, 11:03 pm IST
SHARE ARTICLE
Arbind Modi
Arbind Modi

ਉਹ ਕੈਬਨਿਟ ਮੰਤਰੀ ’ਤੇ ਲਾਗੂ ਨਿਯਮਾਂ ਅਨੁਸਾਰ ਟੀ.ਏ., ਡੀ.ਏ. ਅਤੇ ਖਰਚਿਆਂ ਦੀ ਵਾਪਸੀ ਦੇ ਹੱਕਦਾਰ ਹੋਣਗੇ

Punjab News : ਪੰਜਾਬ ਸਰਕਾਰ ਨੇ ਅਰਬਿੰਦ ਮੋਦੀ, ਆਈ.ਆਰ.ਐਸ. (ਸੇਵਾਮੁਕਤ) ਨੂੰ ਵਿੱਤ ਵਿਭਾਗ ’ਚ ਮੁੱਖ ਸਲਾਹਕਾਰ (ਵਿੱਤੀ ਮਾਮਲੇ) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਅਰਬਿੰਦ ਮੋਦੀ ਵਿੱਤੀ ਸਰੋਤ ਜੁਟਾਉਣ, ਪੂੰਜੀ ਅਤੇ ਮਾਲੀਆ ਖਰਚਿਆਂ ਦੀ ਸਮੀਖਿਆ ਅਤੇ ਤਰਕਸੰਗਤ ਬਣਾਉਣ, ਸੂਬਿਆਂ ਦੇ ਵਿੱਤ ’ਚ ਵਾਧਾ ਅਤੇ ਵਿੱਤੀ ਕਰਜ਼ੇ ਦੇ ਪੁਨਰਗਠਨ ਬਾਰੇ ਮਾਹਰ ਸਲਾਹ ਪ੍ਰਦਾਨ ਕਰਨਗੇ।

ਅਪਣੀ ਨਿਯੁਕਤੀ ਦੀਆਂ ਸ਼ਰਤਾਂ ਤਹਿਤ ਅਰਬਿੰਦ ਮੋਦੀ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਆਨਰੇਰੀ ਆਧਾਰ ’ਤੇ ਸੇਵਾ ਨਿਭਾਉਣਗੇ। ਉਹ ਕੈਬਨਿਟ ਮੰਤਰੀ ’ਤੇ ਲਾਗੂ ਨਿਯਮਾਂ ਅਨੁਸਾਰ ਟੀ.ਏ., ਡੀ.ਏ. ਅਤੇ ਖਰਚਿਆਂ ਦੀ ਵਾਪਸੀ ਦੇ ਹੱਕਦਾਰ ਹੋਣਗੇ।

ਅਪਣੀ ਆਨਰੇਰੀ ਭੂਮਿਕਾ ਦੇ ਬਾਵਜੂਦ, ਉਹ ਸਰਕਾਰ ਤੋਂ ਬਾਹਰ ਅਪਣੇ ਪੇਸ਼ੇਵਰ ਕੈਰੀਅਰ ਨੂੰ ਅੱਗੇ ਵਧਾਉਣ ਲਈ ਸੁਤੰਤਰ ਹੋਣਗੇ, ਬਸ਼ਰਤੇ ਕਿ ਹਿੱਤਾਂ ਦਾ ਟਕਰਾਅ ਨਾ ਹੋਵੇ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਲੋੜੀਂਦੀਆਂ ਰਿਹਾਇਸ਼ੀ ਸਹੂਲਤਾਂ, ਸਕੱਤਰੀ ਸਟਾਫ ਅਤੇ ਅਪਣੀ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਇਕ ਗੱਡੀ ਪ੍ਰਦਾਨ ਕੀਤੀ ਜਾਵੇਗੀ।

 

Location: India, Punjab

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement