ਪੰਜਾਬ :ਅੱਜ 12 ਘੰਟਿਆਂ ਤਕ ਐਮਬੂਲੈਂਸ ਸੇਵਾਵਾਂ ਬੰਦ
Published : Jul 11, 2018, 12:41 pm IST
Updated : Jul 11, 2018, 1:55 pm IST
SHARE ARTICLE
108 ambulance
108 ambulance

ਪੰਜਾਬ ਸਰਕਾਰ ਵਲੋਂ ਐਮਬੂਲੈਂਸ ਕਰਮਚਾਰੀਆਂ ਦੀਆਂ ਮੰਗਾ ਨਾ ਪੁਰੀਆ ਕਰਨ ਉਪਰੰਤ ਅੱਜ ਡਾਇਲ 108 ਨੰਬਰ ਦੀਆ ਐਮਬੂਲੈਂਸ ਸੇਵਾਵਾਂ ਪੂਰੇ ਸੂਬੇ ਵਿਚ ਬੰਦ ਰਹਿਣ ਦੀ ਸੂਚਨਾ ਮਿਲ

ਪੰਜਾਬ ਸਰਕਾਰ ਵਲੋਂ ਐਮਬੂਲੈਂਸ ਕਰਮਚਾਰੀਆਂ ਦੀਆਂ ਮੰਗਾ ਨਾ ਪੁਰੀਆ ਕਰਨ ਉਪਰੰਤ ਅੱਜ ਡਾਇਲ 108 ਨੰਬਰ ਦੀਆ ਐਮਬੂਲੈਂਸ ਸੇਵਾਵਾਂ ਪੂਰੇ ਸੂਬੇ ਵਿਚ ਬੰਦ ਰਹਿਣ ਦੀ ਸੂਚਨਾ ਮਿਲੀ ਹੈ।  ਕਿਹਾ ਜਾ ਰਿਹਾ ਹੈ ਕਿ ਸੂਬੇ ਦੀ ਡਾਇਲ 108 ਐਮਬੂਲੈਂਸ ਯੂਨੀਅਨ ਨੇ ਸੂਬੇ`ਚ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਸੂਬੇ ਦੀਆਂ ਸਰਕਾਰਾਂ ਨੂੰ ਜਗਾਉਣਾ ਅਤਿ ਜਰੂਰੀ ਹੈ। 

108 ambulance108 ambulance

ਮਿਲੀ ਜਾਣਕਾਰੀ ਮੁਤਾਬਿਕ ਐਮਬੂਲੈਂਸ ਸਟਾਫ ਨੂੰ ਸਮੇਂ ਤੇ ਤਨਖ਼ਾਹ ਨਾ ਮਿਲਣ ਕਰਕੇ ਹੀ ਉਹ ਆਪਣੇ ਵਿਭਾਗ ਤੋਂ ਕਾਫੀ ਨਰਾਜ਼ ਸਨ ,ਜਿਸ ਉਪਰੰਤ ਉਹਨਾਂ ਨੂੰ ਇਹ ਇਹ ਫੈਸਲਾ ਲੈਣਾ ਪਿਆ। ਦਸ ਦੇਈਏ ਕਿ 11 ਜੁਲਾਈ ਨੂੰ ਪੂਰੇ ਸੂਬੇ `ਚ ਐਮਬੂਲੈਂਸ ਸਟਾਫ ਦਾ 12 ਘੰਟਿਆਂ ਤਕ ਚੱਕਾ ਜਾਮ ਰਹੇਗਾ। ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਜਦੋ ਵੀ ਇਸ ਮਾਮਲੇ ਸਬੰਧੀ ਵਿਰੋਧ ਕਰਦੇ ਹਾਂ ਤਾ ਸਾਡੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ  ਜਾਂ ਸਟਾਫ ਦਾ ਤਬਾਦਲਾ ਜਾ ਉਹਨਾਂ ਨੂੰ ਨੌਕਰੀ `ਚ ਕੱਢ ਦਿਤਾ ਜਾਂਦਾ ਹੈ।  ]

ambulanceambulance

ਤੁਹਾਨੂੰ ਦਸ ਦੇਈਏ ਕੇ ਕਮੇਟੀ ਨੇ ਫੈਸਲਾ ਲਿਆ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹਲ ਨਹੀਂ ਕੀਤਾ ਗਿਆ  ਤਾਂ ਐਂਬੂਲੈਂਸ ਸੇਵਾਵਾਂ ਅਣਮਿੱਥੇ ਸਮੇਂ ਲਈ ਵੀ ਬੰਦ ਕੀਤੀਆਂ ਜਾ ਸਕਦੀਆਂ ਹਨ।ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਆਮ ਲੋਕਾਂ `ਤੇ ਕਾਫੀ ਪ੍ਰਭਾਵ ਪੈ ਸਕਦਾ ਹੈ। ਲੋਕਾਂ ਨੂੰ ਦਿਕਤਾ ਆ ਸਕਦੀਆਂ ਹਨ। ਪਰ ਕਰਮਚਾਰੀਆਂ ਦਾ ਕਹਿਣਾ ਹੈ ਕੇ ਜਿੰਨਾ ਸਮਾਂ ਸਰਕਾਰ ਸਾਡੀਆਂ ਮੰਗਾ ਪੁਰੀਆ ਨਹੀਂ ਕਰਦੀ ਉਹਨਾਂ ਸਮਾਂ ਸਾਡੀ ਕਮੇਟੀ ਹੜਤਾਲ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸਾਰੇ ਐਂਬੂਲੈਂਸ ਸਟਾਫ ਨੇ ਗਡੀਆਂ ਦੇ  ਅਗੇ ਹੜਤਾਲ ਸਬੰਧੀ ਪੋਸਟਰ ਵੀ ਚਿਪਕਾ ਦਿੱਤੇ ਹਨ। ਉਹਨਾਂ  ਇਸ ਮਾਮਲੇ ਸਬੰਧੀ ਪੂਰੇ ਵਿਭਾਗ ਨੂੰ ਪਹਿਲਾ ਤੋਂ ਹੀ ਸੂਚਿਤ ਕਰ ਦਿਤਾ ਸੀ।  

ambulanceambulance
ਮੰਗਾ ਦਾ ਵੇਰਵਾ :
1.ਈ.ਐਮ.ਟੀ ਨੂੰ ਐਂਬੂਲੈਂਸ ਮੈਨੇਜਰ ਦੀ ਜਗ੍ਹਾ ਮੁੜ ਤੋਂ ਈ.ਐਮ.ਟੀ ਬਣਾਇਆ ਜਾਵੇਗਾ
2.12 ਘੰਟੇ ਦੀ ਥਾਂ 8 ਘੰਟੇ ਦੀ ਡਿਊਟੀ
3.ਪਿਛਲੇ 4 ਸਾਲ ਦਾ ਬਣਦਾ ਇਨਕਰੀਮੈਂਟ ਵਿਆਜ਼ ਸਮੇਤ ਲਾਗੂ ਕੀਤਾ ਜਾਵੇਗਾ
4.ਤਨਖਾਹ ਸਮੇਂ ਸਿਰ ਦਿੱਤੀ ਜਾਵੇ ਭਾਵ 1 ਤੋਂ 7 ਤਰੀਕ ਦੇ ਵਿੱਚ
5.ਬਦਲੀਆਂ ਅਤੇ ਟਰਮੀਨੇਸ਼ਨਾਂ ਤੁਰੰਤ ਬੰਦ ਕੀਤੀਆਂ ਜਾਣ
6.2014 ‘ਚ ਗਲਤ ਤਰੀਕੇ ਨਾਲ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement