ਭਾਰਤੀ ਮਹਿਲਾ ਹਾਕੀ ਟੀਮ ਦੇ ਇੰਗਲੈਂਡ ਵਿਰੁਧ ਪ੍ਰੋ ਲੀਗ ਮੈਚ ਰੱਦ
Published : Apr 11, 2022, 8:08 am IST
Updated : Apr 11, 2022, 8:08 am IST
SHARE ARTICLE
image
image

ਭਾਰਤੀ ਮਹਿਲਾ ਹਾਕੀ ਟੀਮ ਦੇ ਇੰਗਲੈਂਡ ਵਿਰੁਧ ਪ੍ਰੋ ਲੀਗ ਮੈਚ ਰੱਦ


ਭੁਵਨੇਸ਼ਵਰ, 10 ਅਪ੍ਰੈਲ : ਭਾਰਤੀ ਮਹਿਲਾ ਹਾਕੀ ਟੀਮ ਦੇ ਇੰਗਲੈਂਡ ਵਿਰੁਧ ਐਫ਼. ਆਈ. ਐਚ. ਪ੍ਰੋ ਲੀਗ ਦੇ ਦੋ ਮੈਚ ਰੱਦ ਕਰ ਦਿਤੇ ਗਏ ਹਨ ਜਿਨ੍ਹਾਂ ਨੂੰ  ਪਹਿਲਾਂ ਵਿਰੋਧੀ ਟੀਮ 'ਚ ਕੋਵਿਡ-19 ਨਾਲ ਸਬੰਧਤ ਮਾਮਲਿਆਂ ਕਾਰਨ ਮੁਲਤਵੀ ਕਰ ਦਿਤਾ ਗਿਆ ਸੀ | ਇਸ ਨਾਲ ਸਵਿਤਾ ਦੀ ਅਗਵਾਈ ਵਾਲੀ ਟੀਮ ਅੰਕ ਸਾਰਣੀ 'ਚ ਚੋਟੀ 'ਤੇ ਪਹੁੰਚ ਜਾਵੇਗੀ |
ਭਾਰਤੀ ਟੀਮ ਨੂੰ  ਇਨ੍ਹਾਂ ਰੱਦ ਹੋਏ ਮੈਚਾਂ ਤੋਂ 6 ਅੰਕ (ਹਰੇਕ ਮੈਚ ਤੋਂ ਤਿੰਨ-ਤਿੰਨ ਅੰਕ) ਮਿਲੇ ਹਨ | ਇਨ੍ਹਾਂ ਦੋਵੇਂ ਮੈਚਾਂ ਨੂੰ  ਪਹਿਲਾਂ ਇਥੇ ਕਲਿੰਗ ਸਟੇਡੀਅਮ 'ਚ ਦੋ ਤੇ ਤਿੰਨ ਅਪ੍ਰੈਲ ਨੂੰ  ਹੋਣਾ ਸੀ ਪਰ ਇੰਗਲੈਂਡ ਦੇ ਖਿਡਾਰੀਆਂ 'ਚ ਕੋਵਿਡ-19 ਦੇ ਮਾਮਲਿਆਂ ਤੇ ਸੱਟ ਦਾ ਸ਼ਿਕਾਰ ਖਿਡਾਰੀਆਂ ਦੀ ਕਾਫ਼ੀ ਗਿਣਤੀ ਹੋਣ ਕਾਰਨ ਇਨ੍ਹਾਂ ਮੈਚਾਂ ਨੂੰ  ਮੁਲਤਵੀ ਕਰ ਦਿਤਾ ਗਿਆ ਸੀ | ਵਿਸ਼ਵ ਸੰਚਾਲਨ ਅਦਾਰੇ ਐਫ਼. ਆਈ. ਐਚ. ਨੇ ਇਕ ਬਿਆਨ 'ਚ ਕਿਹਾ 'ਐਫ਼. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਭਾਰਤ ਤੇ ਇੰਗਲੈਂਡ ਮਹਿਲਾ ਟੀਮਾਂ ਦੇ ਦਰਮਿਆਨ ਭਾਰਤ ਦੇ ਭੁਵਨੇਸ਼ਵਰ 'ਚ ਦੋ ਤੇ ਤਿੰਨ ਅਪ੍ਰੈਲ ਨੂੰ  ਹੋਣ ਵਾਲੇ ਮੈਚਾਂ ਨੂੰ  ਬਦਕਿਸਮਤੀ ਨਾਲ ਆਖ਼ਰ 'ਚ ਰੱਦ ਕਰਨਾ ਪਵੇਗਾ ਜਿਨ੍ਹਾਂ ਨੂੰ  ਇੰਗਲੈਂਡ ਦੀ ਟੀਮ 'ਚ ਕੋਵਿਡ-19 ਦੇ ਮਾਮਲਿਆਂ ਤੇ ਸੱਟ ਕਾਰਨ ਮੁਲਤਵੀ ਕਰ ਦਿਤਾ ਗਿਆ ਸੀ |
 ਇਸ 'ਚ ਕਿਹਾ ਗਿਆ, 'ਹਾਕੀ ਇੰਡੀਆ, ਇੰਗਲੈਂਡ ਹਾਕੀ ਤੇ ਐਫ਼.ਆਈ.ਐਚ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ 'ਚ ਇਨ੍ਹਾਂ ਮੈਚਾਂ ਨੂੰ  ਕਰਾਉਣ ਲਈ ਕੋਈ ਤਾਰੀਖ਼ ਨਹੀਂ ਮਿਲੀ | ਨਤੀਜੇ ਵਜੋਂ ਐਫ਼.ਆਈ.ਐਚ. ਤੇ ਦੋਵੇਂ ਦੇਸ਼ਾਂ ਦਰਮਿਆਨ ਸਹਿਮਤੀ ਬਣੀ ਕਿ ਇਨ੍ਹਾਂ ਦੋਵੇਂ ਮੈਚਾਂ ਲਈ ਉਪਲਬਧ 6 ਅੰਕ ਭਾਰਤ ਨੂੰ  ਦੇ ਦਿਤੇ ਜਾਣਗੇ |' ਦੋਵੇਂ ਰੱਦ ਮੈਚਾਂ ਨਾਲ 6 ਅੰਕ ਮਿਲਣ ਨਾਲ ਭਾਰਤ ਨੇ ਅੰਕ ਸਾਰਣੀ 'ਚ ਉਲੰਪਿਕ ਚੈਂਪੀਅਨ ਨੀਦਰਲੈਂਡ ਨੂੰ  ਪਿਛੇ ਛੱਡ ਕੇ 22 ਅੰਕ ਨਾਲ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ | ਨੀਦਰਲੈਂਡ 19 ਅੰਕ ਨਾਲ ਦੂਜੇ ਤੇ ਜਰਮਨੀ 13 ਅੰਕ ਨਾਲ ਤੀਜੇ ਸਥਾਨ 'ਤੇ ਹੈ |  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement