ਅਣਪਛਾਤੇ ਲੋਕਾਂ ਨੇ ਪਤੀ ਪਤਨੀ ਤੇ ਕੀਤੀ ਅੰਨੇਵਾਹ ਫਾਇਰਿੰਗ
Published : Apr 11, 2019, 11:02 am IST
Updated : Apr 11, 2019, 11:38 am IST
SHARE ARTICLE
Unidentified Men Have Indecision Firing On Husband Wife
Unidentified Men Have Indecision Firing On Husband Wife

ਮਾਣਯੋਗ ਸੈਸ਼ਨ ਜੱਜ ਮਨਦੀਪ ਕੌਰ ਪੰਨੂ ਨੇ ਇਕ ਦੋਸ਼ੀ ਨੂੰ ਫ਼ਾਂਸੀ ਦੀ ਸੁਣਾਈ ਸਜਾ

ਮਾਨਸਾ- ਮਾਨਸਾ ਵਿਚ ਇੱਕ ਹੱਤਿਆ  ਦੇ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਮਾਣਯੋਗ ਸੈਸ਼ਨ ਜੱਜ ਮਨਦੀਪ ਕੌਰ ਪੰਨੂ ਨੇ ਇਕ ਦੋਸ਼ੀ ਨੂੰ ਫ਼ਾਂਸੀ ਦੀ ਸਜਾ ਸੁਣਾਈ ਹੈ। ਮਾਮਲਾ 15 ਅਪ੍ਰੈਲ 2015 ਦਾ ਹੈ, ਜਦੋਂ ਪਤੀ ਪਤਨੀ ਸਕੂਲ ਵਿਚ ਅਧਿਆਪਕ ਸਨ। ਉੱਥੇ 4 ਲੋਕਾਂ ਨੇ ਫਾਇਰਿੰਗ ਕਰ ਕੇ ਇਕ ਕੁੜੀ ਸਿਮਰਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਦੋਂ ਕਿ ਉਸਦਾ ਪਤੀ ਗੁਰੂ ਪਿਆਰ ਸਿੰਘ ਬਚ ਗਿਆ ਸੀ।

ਸਿਮਰਜੀਤ ਕੌਰ ਅਤੇ ਗੁਰੂ ਪਿਆਰ ਸਿੰਘ ਦਾ ਪ੍ਰੇਮ ਵਿਆਹ ਹਾਈਕੋਰਟ ਵਿਚ ਹੋਇਆ ਸੀ। ਅਣਪਛਾਤੇ ਲੋਕਾਂ ਨੇ ਉਸ ਸਮੇਂ ਪਤੀ ਪਤਨੀ ਉੱਤੇ ਗੋਲੀਆਂ ਨਾਲ ਅੰਨੇਵਾਹ ਕਰ ਦਿੱਤੀ ਜਦੋਂ ਉਹ ਆਪਣੀ ਡਿਊਟੀ ਉੱਤੇ ਜਾ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਕੁੜੀ ਦੇ ਪਤੀ ਗੁਰ ਪਿਆਰ ਸਿੰਘ ਨੇ ਥਾਣਾ ਝੁਨੀਰ ਵਿਚ 16 ਅਪ੍ਰੈਲ 2015 ਨੂੰ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ।

ਇਹਨਾਂ ਵਿਚੋਂ ਇੱਕ ਦੋਸ਼ੀ ਦੀ ਸੁਣਵਾਈ ਦੇ ਦੌਰਾਨ ਮੌਤ ਹੋ ਗਈ ਜਦੋਂ ਕਿ ਮਾਣਯੋਗ ਸੈਸ਼ਨ ਮੁਨਸਫ਼ ਮਨਦੀਪ ਕੌਰ ਪੰਨੂ ਨੇ ਦੋ ਲੋਕਾਂ ਨੂੰ ਬਾਇਜਤ ਬਰੀ ਕਰ ਦਿੱਤਾ ਜਦੋਂ ਕਿ ਮੁੱਖ ਦੋਸ਼ੀ ਮੱਖਣ ਸਿੰਘ ਨੂੰ ਫ਼ਾਂਸੀ ਦੀ ਸਜਾ ਸੁਣਾਈ ਹੈ। ਸ਼ਿਕਾਇਤ ਕਰਤਾ ਦੇ ਵਕੀਲ ਹਰਵਿੰਦਰ ਸਿੰਘ ਨੇ ਅਦਾਲਤ ਵਿਚ ਦਲੀਲ ਰੱਖੀ ਕਿ ਸਿਮਰਜੀਤ ਕੌਰ ਦੇ ਢਿੱਡ ਵਿਚ 3 ਮਹੀਨੇ ਦਾ ਬੱਚਾ ਵੀ ਸੀ ਉਹ ਵੀ ਮਾਰਿਆ ਗਿਆ, ਜਿਸ ਉੱਤੇ ਅਦਾਲਤ ਨੇ ਫ਼ਾਂਸੀ ਦੀ ਸਜਾ ਸੁਣਾਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement