ਪਾਕਿ ਤੋਂ ਭਾਰਤੀ ਖੇਤਰ ’ਚ ਦਾਖਲ ਹੋਇਆ ਡਰੋਨ, BSF ਨੇ ਫਾਇਰਿੰਗ ਕਰ ਸੁੱਟਿਆ ਹੇਠਾਂ
Published : Mar 11, 2023, 1:59 pm IST
Updated : Mar 11, 2023, 3:11 pm IST
SHARE ARTICLE
PHOTO
PHOTO

ਤਲਾਸ਼ੀ ਦੌਰਾਨ ਖੇਤਾਂ ’ਚੋਂ 3.055 ਕਿਲੋਗ੍ਰਾਮ ਹੈਰੋਇਨ ਦੇ 3 ਪੈਕੇਟ ਹੋੇਏ ਬਰਾਮਦ

 

ਅੰਮ੍ਰਿਤਸਰ : ਪੰਜਾਬ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਦੋਸਤੀ ਦਾ ਸੰਦੇਸ਼ ਦਿੰਦੇ ਹੋਏ ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ 'ਚ ਦਾਖਲ ਹੋਏ ਇਕ ਪਾਕਿਸਤਾਨੀ ਨੂੰ ਵਾਪਸ ਮੋੜ ਦਿੱਤਾ ਪਰ ਉਸੇ ਰਾਤ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ 3 ਕਿੱਲੋ ਹੈਰੋਇਨ ਭਾਰਤ ਭੇਜ ਦਿੱਤੀ। ਜਿਸ ਨੂੰ ਬੀਐਸਐਫ ਜਵਾਨਾਂ ਨੇ ਜ਼ਬਤ ਕਰ ਲਿਆ ਹੈ।

ਬੀਐਸਐਫ ਨੇ ਦੱਸਿਆ ਕਿ ਜਵਾਨ 10-11 ਮਾਰਚ ਦੀ ਦਰਮਿਆਨੀ ਰਾਤ ਨੂੰ ਗਸ਼ਤ 'ਤੇ ਸਨ। ਜਵਾਨਾਂ ਨੂੰ ਅੰਮ੍ਰਿਤਸਰ ਅਧੀਨ ਪੈਂਦੇ ਬੀਓਪੀ ਧਨੋਏ ਕਲਾਂ ਵਿਖੇ ਡਰੋਨ ਦੀ ਹਰਕਤ ਦਾ ਪਤਾ ਲਗਾਇਆ। ਜਵਾਨਾਂ ਨੇ ਗੋਲੀ ਚਲਾ ਦਿੱਤੀ। ਕੁਝ ਸਮੇਂ ਬਾਅਦ ਡਰੋਨ ਵਾਪਸ ਆ ਗਿਆ। ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਜਦੋਂ ਜਵਾਨਾਂ ਨੇ ਪਿੰਡ ਧਨੋਏ ਕਲਾਂ ਵਿੱਚ ਤਲਾਸ਼ੀ ਸ਼ੁਰੂ ਕੀਤੀ ਤਾਂ ਖੇਤਾਂ ਵਿੱਚੋਂ ਇੱਕ ਗੁਲਾਬੀ ਰੰਗ ਦਾ ਪੈਕਟ ਬਰਾਮਦ ਹੋਇਆ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ। ਜਾਂਚ ਤੋਂ ਬਾਅਦ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਉਸ ਦਾ ਕੁੱਲ ਵਜ਼ਨ 3.055 ਕਿਲੋ ਪਾਇਆ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੇ ਕਰੀਬ ਹੈ।

ਇਹ ਖ਼ਬਰ ਵੀ ਪੜ੍ਹੋ : ਹੋਲਾ-ਮਹੱਲਾ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਤਲ ਕੀਤੇ NRI ਨਿਹੰਗ ਪਰਦੀਪ ਸਿੰਘ ਦਾ ਜੱਦੀ ਪਿੰਡ ਕੀਤਾ ਗਿਆ ਅੰਤਿਮ ਸਸਕਾਰ  

ਪਾਕਿ ਨਾਗਰਿਕ ਨੂੰ ਬੀਤੀ ਸ਼ਾਮ ਹੀ ਵਾਪਸ ਕਰ ਦਿੱਤਾ ਗਿਆ ਸੀ ਦੂਜੇ ਪਾਸੇ ਬੀਐਸਐਫ ਨੇ ਪਿਛਲੇ 24 ਘੰਟਿਆਂ ਵਿੱਚ ਸਰਹੱਦ ਪਾਰ ਕਰਦੇ ਹੋਏ ਤਿੰਨ ਘੁਸਪੈਠੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਜਿਸ ਵਿੱਚੋਂ ਇੱਕ ਘੁਸਪੈਠੀਏ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਵੀ ਫੜਿਆ ਗਿਆ। ਜਿਸ ਦਾ ਨਾਮ ਰਹਿਮਾਨ ਸੀ ਅਤੇ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਵਿਚ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ ਅਤੇ ਬੀਐਸਐਫ ਨੇ ਉਸ ਨੂੰ ਦੋਸਤੀ ਦਾ ਸੰਦੇਸ਼ ਦਿੰਦੇ ਹੋਏ ਸ਼ਾਮ ਨੂੰ ਵਾਪਸ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ 'ਤੇ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਦਾ ਕੇਸ ਦਰਜ 

Tags: pakistan, bsf, drone

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement