ਪ੍ਰਾਈਵੇਟ ਟ੍ਰਾਂਸਪੋਰਟ ਮੁਲਾਜ਼ਮ ਤੇ GM ਵਿਚਕਾਰ ਵਧਿਆ ਰੌਲਾ, ਦਸਤਾਰ ਲਾਹੁਣ ਤੇ ਕੇਸਾਂ ਦੀ ਬੇਅਦਬੀ ਕਰਨ ਦੇ ਲੱਗੇ ਇਲਜ਼ਾਮ
Published : Mar 11, 2022, 7:22 pm IST
Updated : Mar 11, 2022, 7:22 pm IST
SHARE ARTICLE
File Photo
File Photo

ਪੁਲਿਸ ਨੇ ਵੀ ਦੋਨੋਂ ਧਿਰਾਂ ਦੇ ਬਿਆਨ ਸੁਣ ਕੇ ਮਾਮਲਾ ਦਰਜ ਕਰ ਲਿਆ ਹੈ

 

ਅੰਮ੍ਰਿਤਸਰ : ਬੀਆਰਟੀਐੱਸ ਬੱਸ ਸੇਵਾ ਦੇ ਡਰਾਈਵਰ ਨਾਲ ਜੀਐੱਮ ਵੱਲੋਂ ਦੁਰਵਿਹਾਰ ਕਰਨ ਉੱਤੇ ਚਾਲਕਾਂ ਨੇ ਮੈਟਰੋ ਬੱਸ ਸੇਵਾ ਠੱਪ ਕਰ ਦਿੱਤੀ ਹੈ। ਇਕ ਮੁਲਾਜ਼ਮ ਵੱਲੋਂ ਅਪਣੇ ਹੀ ਜੀਐੱਮ ਉੱਪਰ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਗਏ ਹਨ ਤੇ ਕਿਹਾ ਹੈ ਕਿ ਜੀਐੱਮ ਨੇ ਦਸਤਾਰ ਉਤਾਰ ਕੇ ਉਸ ਦੀ ਦਾੜੀ ਵੀ ਪੁੱਟੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਙ ਮੈਟਰੋ ਬੱਸ ਸਰਵਿਸ ਚਲਾਉਂਦੇ ਹਨ ਤੇ ਇਹ ਕੰਪਨੀ ਇਕ ਪ੍ਰੀਵੇਟ ਕੰਪਨੀ ਹੈ ਤੇ ਜਦੋਂ ਉਹ ਜੀਐੱਮ ਕੋਲ ਅਪਣੀ ਤਨਖ਼ਾਹ ਦੀ ਗੱਲ ਕਰਨ ਗਏ ਤਾਂ ਜੀਐੱਮ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਦੋ ਗੁੱਟਾਂ ਦੀ ਲੜਾਈ ਵੀ ਹੋਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਪਰ ਕੁੱਝ ਸਾਫ਼ ਨਹੀਂ ਹੋ ਪਾਇਆ।

ਪੁਲਿਸ ਨੇ ਵੀ ਦੋਨੋਂ ਧਿਰਾਂ ਦੇ ਬਿਆਨ ਸੁਣ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਰਾਈਵਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਡੀਜ਼ਲ ਦੀ ਐਵਰੇਜ਼ ਘੱਟ ਆਉਣ ਉੱਤੇ ਕਰੀਬ ਪੰਜਾਹ ਡਰਾਈਵਰਾਂ ਦੀ ਤਨਖ਼ਾਹ ਵਿਚੋਂ ਪੈਸੇ ਕੱਟ ਲਏ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸ਼ੁੱਕਰਵਾਰ ਸਵੇਰੇ ਡਰਾਈਵਰ ਸੁਖਦੇਵ ਸਿੰਘ ਇਸ ਬਾਰੇ ਜੀਐਮ ਭੁਪਿੰਦਰ ਸਿੰਘ ਮਾਨ ਨਾਲ ਗੱਲ ਕਰਨ ਗਏ ਤਾਂ ਉਨ੍ਹਾਂ ਨੇ ਸੁਖਦੇਵ ਸਿੰਘ ਨਾਲ ਦੁਰਵਿਹਾਰ ਕੀਤਾ ਤੇ ਦਾੜੇ ਦੇ ਕੇਸ ਵੀ ਪੁੱਟੇ। ਇਸ ਉੱਤੇ ਡਰਾਈਵਰਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਹ ਇਸ ਦੁਰਵਿਹਾਰ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਡਰਾਈਵਰਾਂ ਦੀ ਕੱਟੀ ਸੈਲਰੀ ਮੁੜ ਉਨ੍ਹਾਂ ਦੇ ਖਾਤਿਆਂ ਵਿਚ ਨਹੀਂ ਪਾ ਦਿੱਤੀ ਜਾਂਦੀ ਤੇ ਜੀਐੱਮ ਉੱਤੇ ਇਸ ਦੇ ਦੁਰਵਿਹਾਰ ਸਬੰਧੀ ਕੋਈ ਕਾਰਵਾਈ ਨਹੀਂ ਹੁੰਦੀ, ਬੱਸਾਂ ਦਾ ਚੱਕਾ ਜਾਮ ਰਹੇਗਾ। ਮੈਟਰੋ ਬੱਸਾਂ ਦਾ ਚੱਕਾ ਜਾਮ ਹੋਣ ਨਾਲ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement