ਜੰਮੂ-ਕਸ਼ਮੀਰ 'ਚ ਸੈਨਾ ਦਾ ਹੈਲੀਕਾਪਟਰ ਕਰੈਸ਼, ਇੱਕ ਪਾਇਲਟ ਦੀ ਮੌਤ
Published : Mar 11, 2022, 9:19 pm IST
Updated : Mar 11, 2022, 9:19 pm IST
SHARE ARTICLE
photo
photo

ਦੂਜਾ ਗੰਭੀਰ ਜ਼ਖਮੀ

 

ਜੰਮੂ ਕਸ਼ਮੀਰ : ਭਾਰਤੀ ਸੈਨਾ ਦਾ ਇੱਕ ਚੀਤਾ ਹੈਲੀਕਾਪਟਰ ਜੰਮੂ-ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਅਤੇ ਇੱਕ ਪਾਇਲਟ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਇਹ ਹਾਦਸਾ ਗੁਰੇਜ਼ ਸੈਕਟਰ ਦੇ ਬਾਰਾਮ ਇਲਾਕੇ ਵਿੱਚ ਵਾਪਰਿਆ ਹੈ।

 

PHOTOPHOTO

 

ਜਾਣਕਾਰੀ ਮੁਤਾਬਕ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਬੀਮਾਰ ਜਵਾਨਾਂ ਨੂੰ ਲੈਣ ਜਾ ਰਿਹਾ ਫੌਜ ਦਾ ਇਕ ਹੈਲੀਕਾਪਟਰ 'ਚੀਤਾ' ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਇਕ ਦੂਰ-ਦੁਰਾਡੇ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ ਅਤੇ ਕੋ-ਪਾਇਲਟ ਜ਼ਖਮੀ ਹੋ ਗਿਆ ਹੈ। 

 

PHOTOPHOTO

 

ਅਧਿਕਾਰੀਆਂ ਨੇ ਦੱਸਿਆ ਕਿ ਕੋ-ਪਾਇਲਟ ਨੂੰ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਲੈਂਡ ਕਰਨ ਵਾਲਾ ਸੀ ਪਰ ਖਰਾਬ ਮੌਸਮ ਕਾਰਨ ਕੰਟਰੋਲ ਗੁਆ ਬੈਠਾ। ਇਹ ਹਾਦਸਾ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿੱਚ ਗੁਜਰਾਂ ਡਰੇਨ ਨੇੜੇ ਵਾਪਰਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement