ਪਿੰਡ ਚੂੰਨ੍ਹੀ ਕਲਾਂ ਦੇ ਸਰਪੰਚ ਹਰਕੰਵਲਜੀਤ ਬਿੱਟੂ ਸਮੂਹ ਪੰਚਾਇਤ ਨੇ ਚਲਾਈ ਸਫ਼ਾਈ ਮੁਹਿੰਮ
Published : Feb 11, 2019, 12:57 pm IST
Updated : Feb 11, 2019, 12:57 pm IST
SHARE ARTICLE
Sarpanch Harkanwaljit Singh Bittu
Sarpanch Harkanwaljit Singh Bittu

ਨਵੇਂ ਬਣੇ ਸਰਪੰਚ ਸ. ਹਰਕੰਵਲਜੀਤ ਸਿੰਘ ਬਿੱਟੂ ਪਿੰਡ ਚੂੰਨ੍ਹੀ ਕਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਬਣਾਏ ਗਏ ਗਰੁੱਪ ਵੱਲੋਂ ਪਿੰਡ ਵਿਚ ਸਫ਼ਾਈ ਮੁਹਿੰਮ ਚਲਾਈ ਗਈ ਹੈ...

ਸ਼੍ਰੀ ਫ਼ਤਿਹਗੜ੍ਹ ਸਾਹਿਬ  : ਨਵੇਂ ਬਣੇ ਸਰਪੰਚ ਸ. ਹਰਕੰਵਲਜੀਤ ਸਿੰਘ ਬਿੱਟੂ ਪਿੰਡ ਚੂੰਨ੍ਹੀ ਕਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਬਣਾਏ ਗਏ ਗਰੁੱਪ ਵੱਲੋਂ ਪਿੰਡ ਵਿਚ ਸਫ਼ਾਈ ਮੁਹਿੰਮ ਚਲਾਈ ਗਈ ਹੈ। ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਸਮੇਤ ਪੂਰੀ ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਦੀ ਦੇਖ ਰੇਖ ਗਰੁੱਪ ਦੇ ਸਮੂਹ ਮੈਂਬਰਾਂ ਨੇ ਪਿੰਡ ਦੀਆਂ ਗਲੀਆਂ, ਨਾਲੀਆਂ ਦੀ ਸਫ਼ਾਈ ਕੀਤੀ ਅਤੇ ਵੱਖ-ਵੱਖ ਗਲੀਆਂ ਵਿਚ ਪਏ ਕੂੜੇ ਦੇ ਢੇਰ ਚੁਕਵਾਏ।

Village Chunni kalan Panchayat Village Chunni kalan Panchayat

ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਹਰੇਕ ਐਤਵਾਰ ਨੂੰ ਪਿੰਡ ਵਿਚ ਸਫ਼ਾਈ ਕੀਤੀ ਜਾਵੇਗੀ। ਗਰੁੱਪ ਦੇ ਕਾਰਜਸ਼ੀਲ ਮੈਂਬਰ ਬਿਕਰਮਜੀਤ, ਸਪਿੰਦਰ ਸਿੰਘ ਲਾਲੀ, ਗੁਰਨਾਮ ਸਿੰਘ ਧੰਨਖੱਟ, ਜਸਵਿੰਦਰ ਸਿੰਘ, ਜੱਸੀ ਰੰਧਾਵਾ, ਪਰਮਜੀਤ ਸਿੰਘ ਪੰਮਾ, ਫ਼ੌਜੀ ਅਵਤਾਰ ਸਿੰਘ, ਸੁਰਿੰਦਰ ਫ਼ੌਜੀ ਆਦਿ ਨੇ ਕਿਹਾ ਕਿ ਪੰਚਾਇਤ ਦੇ ਸਾਰੇ ਮੈਂਬਰਾਂ ਤੇ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਸਕੂਲ, ਪੰਚਾਇਤ, ਬੱਸ ਸਟੈਂਡ ਸਮੇਤ ਅਨੇਕਾਂ ਥਾਵਾਂ ’ਤੇ ਸਾਫ਼ ਸਫ਼ਾਈ ਕੀਤੀ।

Village Chunni kalan Panchayat Village Chunni kalan Panchayat

ਸਰਪੰਚ ਬਿੱਟੂ ਨੇ ਕਿਹਾ ਕਿ ਪਿੰਡ ਵਿੱਚ ਸਮੇਂ-ਸਮੇਂ ’ਤੇ ਸਫ਼ਾਈ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਪਿੰਡ ਵਿਚ ਗੰਦਗੀ ਅਤੇ ਬਿਮਾਰੀਆਂ ਨਾ ਫੈਲਣ। ਜਲਦ ਹੀ ਪਿੰਡ ਦੀ ਫਿਰਨੀ ਅਤੇ ਨਾਲੀਆਂ ਤੇ ਗਲੀਆਂ ਦੀ ਖੜ੍ਹੇ ਪਾਣੀ ਦੀ ਵੀ ਸਫ਼ਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੁਹਿੰਮ ਵਿਚ ਆਪਣਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਵਾਤਾਵਰਣ ਸਾਫ਼ ਸੁਥਰਾ ਹੋ ਸਕੇ।

Village Chunni kalan Panchayat Village Chunni kalan Panchayat

ਇਸ ਮੌਕੇ ਅਮ੍ਰਿਤ ਲਾਖਿਆਨ, ਗੁਰਬਿੰਦਰ ਸਿੰਘ, ਨੀਰਜ਼ ਗੁਪਤਾ, ਗਰਗ ਦੀਪ, ਲੱਕੀ ਫਰੂਟ, ਸੁਰਿੰਦਰ ਸਿੰਘ ਛਿੰਦੀ, ਗੁਰਸੇਵਕ ਸਿੰਘ ਫ਼ੌਜੀ ਵੀ ਹਾਜ਼ਰ ਸਨ। ਇਸ ਮੌਕੇ ਸਾਬਕਾ ਸਰਪੰਚ ਤਰਲੋਚਨ ਸਿੰਘ ਅਤੇ ਅਵਤਾਰ ਸਿੰਘ, ਪਿੰਕੂ ਕਰਿਆਨਾ ਸਟੋਰ ਹੁਰਾਂ ਨੇ ਪਿੰਡ ਦੀ ਨਿਸ਼ਕਾਮ ਸੇਵਾ ਕਰਨ ਲਈ ਗਰੁੱਪ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਪਿੰਡ ਚੂੰਨ੍ਹੀ ਕਲਾਂ ਨੂੰ ਖ਼ਾਸ ਦਿੱਖ ਦਿੱਤੀ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement