ਜਲੰਧਰ 'ਚ ਸੰਘਣੀ ਧੁੰਦ ਕਾਰਨ ਡਿਵਾਈਡਰ ਨਾਲ ਟਕਰਾਇਆ ਫੋਟੋਗ੍ਰਾਫਰ, ਹੋਈ ਮੌਤ

By : GAGANDEEP

Published : Jan 11, 2023, 3:18 pm IST
Updated : Jan 11, 2023, 5:27 pm IST
SHARE ARTICLE
photo
photo

ਕੜਾਕੇ ਦੀ ਠੰਢ ਵਿਚ ਰਾਤ ਭਰ ਸੜਕ 'ਤੇ ਪਿਆ ਰਿਹਾ ਫੋਟੋਗ੍ਰਾਫਰ

 

ਜਲੰਧਰ: ਜਲੰਧਰ ਜ਼ਿਲ੍ਹੇ ਦੇ ਮਲਸੀਆਂ ਵਿੱਚ ਧੁੰਦ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਮ੍ਰਿਤਕ ਸ਼ਾਹਕੋਟ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਦੇਰ ਰਾਤ ਕੰਮ ਨਿਪਟਾ ਕੇ ਮੋਟਰਸਾਈਕਲ ’ਤੇ ਮੂਸੇਵਾਲ (ਨਕੋਦਰ) ਲਈ ਰਵਾਨਾ ਹੋਇਆ ਸੀ ਪਰ ਸੰਘਣੀ ਧੁੰਦ ’ਚ ਉਹ ਰਸਤਾ ਭੁੱਲ ਗਿਆ।ਮੂਸੇਵਾਲ ਦੀ ਬਜਾਏ ਫੋਟੋਗ੍ਰਾਫਰ ਮਲਸੀਆਂ ਪਹੁੰਚ ਗਿਆ। ਮਲਸੀਆਂ ਤੋਂ ਪਰੇ, ਸੰਘਣੀ ਧੁੰਦ ਵਿੱਚ ਉਹ ਡਿਵਾਈਡਰ ਨਹੀਂ ਦੇਖ ਸਕਿਆ। ਬਾਈਕ ਡਿਵਾਈਡਰ ਨਾਲ ਟਕਰਾ ਗਈ ਅਤੇ ਫੋਟੋਗ੍ਰਾਫਰ ਪੱਕੀ ਸੜਕ 'ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਧੁੰਦ ਵਿੱਚ ਦੇਰ ਰਾਤ ਡਿਵਾਈਡਰ ਨਾਲ ਟਕਰਾਉਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਫੋਟੋਗ੍ਰਾਫਰ ਕੁਲਦੀਪ ਵਾਸੀ ਮੂਸੇਵਾਲ (ਨਕੋਦਰ) ਕੜਾਕੇ ਦੀ ਠੰਢ ਵਿੱਚ ਸੜਕ ’ਤੇ ਪਿਆ ਸੀ। ਸਵੇਰੇ ਸੱਤ ਵਜੇ ਜਦੋਂ ਲੋਕ ਕੰਮ 'ਤੇ ਨਿਕਲੇ ਤਾਂ ਉਨ੍ਹਾਂ ਨੇ ਉਸ ਨੂੰ ਜ਼ਖਮੀ ਹਾਲਤ 'ਚ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਤੁਰੰਤ ਪ੍ਰਭਾਵ ਨਾਲ ਉਸ ਨੂੰ ਹਸਪਤਾਲ ਲੈ ਗਈ ਪਰ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਲਸੀਆਂ ਵਿਖੇ ਵਾਪਰੇ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਮਲਸੀਆਂ ਦੇ ਏਐਸਆਈ ਜਗਦੇਵ ਸਿੰਘ ਅਤੇ ਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਕੁਲਦੀਪ ਦੀ ਜੇਬ ’ਚੋਂ ਮਿਲੇ ਮੋਬਾਈਲ ਫੋਨ ’ਚੋਂ ਨੰਬਰ ਕੱਢ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਰਿਸ਼ਤੇਦਾਰ ਤੁਰੰਤ ਪ੍ਰਭਾਵ ਨਾਲ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਨਾਲ ਲੈ ਕੇ ਕੁਲਦੀਪ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਡਿਵਾਈਡਰ ਨਾਲ ਟਕਰਾਉਣ ਨਾਲ ਕੁਲਦੀਪ ਸੜਕ 'ਤੇ ਡਿੱਗ ਗਿਆ ਅਤੇ ਉਸ ਦੇ ਸਿਰ 'ਤੇ ਸੱਟ ਲੱਗ ਗਈ। ਕੁਲਦੀਪ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਸਿਰ 'ਤੇ ਸੱਟ ਲੱਗਣ ਕਾਰਨ ਕੁਲਦੀਪ ਉੱਠ ਨਹੀਂ ਸਕਿਆ। ਰਾਤ ਸਮੇਂ ਧੁੰਦ ਕਾਰਨ ਅਤੇ ਇਸ ਸੜਕ ’ਤੇ ਆਵਾਜਾਈ ਨਾ ਹੋਣ ਕਾਰਨ ਘਟਨਾ ਦਾ ਪਤਾ ਨਹੀਂ ਲੱਗ ਸਕਿਆ। ਜ਼ਖ਼ਮੀ ਕੁਲਦੀਪ ਕੜਾਕੇ ਦੀ ਠੰਢ ਵਿੱਚ ਪਿਆ ਸੀ ਅਤੇ ਹਸਪਤਾਲ ਨਾ ਪਹੁੰਚਣ ਕਾਰਨ ਉਸ ਦੀ ਮੌਤ ਹੋ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement