6 ਲੁਟੇਰਿਆਂ ਨੇ ਫ਼ਾਈਨੈਂਸ ਕੰਪਨੀ ਦੇ 8 ਮੁਲਾਜ਼ਮਾਂ ਨੂੰ ਬੰਦੀ ਬਣਾ ਲੁੱਟੇ ਸਾਢੇ 8 ਲੱਖ ਰੁਪਏ
Published : Dec 10, 2018, 12:15 pm IST
Updated : Dec 10, 2018, 12:18 pm IST
SHARE ARTICLE
Rupees 8 lac 50 thousands robbed by 6 goons
Rupees 8 lac 50 thousands robbed by 6 goons

ਗਰੀਨ ਵੈਲੀ ਦੀ ਕੋਠੀ ਵਿਚ ਬਣੇ ਫਾਈਨੈਂਸ਼ੀਅਲ ਇੰਨਕਲੂਜ਼ਨ ਕੰਪਨੀ ਦੇ ਬ੍ਰਾਂਚ ਆਫ਼ਿਸ ਵਿਚ ਐਤਵਾਰ ਸਵੇਰੇ 6 ਨਕਾਬਪੋਸ਼ ਲੁਟੇਰਿਆਂ...

ਅੰਮ੍ਰਿਤਸਰ (ਸਸਸ) : ਗਰੀਨ ਵੈਲੀ ਦੀ ਕੋਠੀ ਵਿਚ ਬਣੇ ਫਾਈਨੈਂਸ਼ੀਅਲ ਇੰਨਕਲੂਜ਼ਨ ਕੰਪਨੀ ਦੇ ਬ੍ਰਾਂਚ ਆਫ਼ਿਸ ਵਿਚ ਐਤਵਾਰ ਸਵੇਰੇ 6 ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ 8 ਮੁਲਾਜ਼ਮਾਂ ਨੂੰ ਬਾਥਰੂਮ ਵਿਚ ਬੰਦੀ ਬਣਾ ਕੇ 8 ਲੱਖ 59 ਹਜ਼ਾਰ ਰੁਪਏ ਲੁੱਟ ਲਏ। ਲੁਟੇਰੇ ਜਾਂਦੇ ਸਮੇਂ ਕਰਮਚਾਰੀ ਅਤੇ ਉੱਤਰ ਪ੍ਰਦੇਸ਼ ਨਿਵਾਸੀ ਸਚਿਨ ਰਾਣਾ ਦੀ ਜੇਬ ਵਿਚ ਪਏ 1500 ਰੁਪਏ, ਇਕ ਮੋਟਰਸਾਈਕਲ ਲੈ ਗਏ, ਜਦੋਂ ਕਿ ਮੁਲਾਜ਼ਮਾਂ ਦੇ 8 ਮੋਬਾਇਲ ਬੈਗ ਵਿਚ ਪਾ ਕੇ ਕੋਠੀ ਦੇ ਬਾਹਰ ਸੁੱਟ ਗਏ।

ਹੈਦਰਾਬਾਦ ਦੀ ਇਸ ਫਾਈਨੈਂਸ ਕੰਪਨੀ ਦੇ ਆਫ਼ਿਸ ਦੇ ਮੁੱਖ ਦਰਵਾਜ਼ੇ ਦਾ ਲਾਕ ਖ਼ਰਾਬ ਸੀ ਅਤੇ ਚਿਟਕਨੀ ਨਾ ਲੱਗੀ ਹੋਣ ਦੀ ਵਜ੍ਹਾ ਨਾਲ ਲੁਟੇਰੇ ਜ਼ਿੰਦਰਾ ਲੱਗੇ ਲੋਹੇ ਦੇ ਗੇਟ ਨੂੰ ਟੱਪ ਕੇ ਸੌਖ ਨਾਲ ਅੰਦਰ ਵੜ ਗਏ। ਕੰਪਨੀ ਦੇ ਮੁਲਾਜ਼ਮ ਨਵਜੀਤ ਦੇ ਮੁਤਾਬਕ ਘਟਨਾ ਦੇ ਸਮੇਂ ਉਹ ਅਪਣੇ ਸਾਥੀ ਕਰਮਚਾਰੀਆਂ ਉੱਤਰ ਪ੍ਰਦੇਸ਼ ਨਿਵਾਸੀ ਸੀਤਾ ਸਿੰਘ, ਮਾਨਸਾ ਨਿਵਾਸੀ ਜਸਬੀਰ ਸਿੰਘ, ਬੁਢਾਨਾ ਨਿਵਾਸੀ ਤਾਹੀਰ ਖ਼ਾਨ, ਲੋਹਗੜ੍ਹ ਪਿੰਡ ਨਿਵਾਸੀ ਗੁਰਮੇਜ ਸਿੰਘ,

ਤਲਵੰਡੀ ਭਾਈ ਫਿਰੋਜ਼ਪੁਰ ਨਿਵਾਸੀ ਅਮਨਦੀਪ ਸਿੰਘ, ਮੁਜੱਫਰ ਨਗਰ ਬੁਢਾਨਾ ਨਿਵਾਸੀ ਇੰਤਜ਼ਾਰ ਅਲੀ ਸਮੇਤ ਦਫ਼ਤਰ ਦੀ ਛੱਤ ‘ਤੇ ਬਣੇ ਕਮਰੇ ਵਿਚ ਸੌ ਰਹੇ ਸਨ। ਲਗਭੱਗ ਪੌਣੇ ਪੰਜ ਵਜੇ ਕਿਸੇ ਨੇ ਉਸ ਨੂੰ ਨੀਂਦ ਤੋਂ ਜਗਾਇਆ। ਉਸ ਨਕਾਬਪੋਸ਼ ਨੌਜਵਾਨ ਨੇ ਉਸ ਦੀ ਕਨਪਟੀ ਉਤੇ ਪਿਸਤੌਲ  ਰੱਖ ਕੇ ਚੁੱਪ ਰਹਿਣ ਨੂੰ ਕਿਹਾ। ਇਸ ਦੌਰਾਨ ਉਸ ਦੇ ਦੂਜੇ ਸਾਥੀ ਜਿਸ ਦੇ ਹੱਥ ਵਿਚ ਪਿਸਤੌਲ ਸੀ ਨੇ ਕੈਸ਼ ਦੇ ਬਾਰੇ ਪੁੱਛਿਆ।

ਬ੍ਰਾਂਚ ਮੈਨੇਜਰ ਬਲਜੀਤ ਨੇ ਅੱਗੇ ਦੀ ਘਟਨਾ ਦੇ ਬਾਰੇ ਵਿਚ ਦੱਸਿਆ ਕਿ ਨਕਾਬਪੋਸ਼ ਲੁਟੇਰੇ ਨੇ ਉਸ ਨੂੰ ਵੀ ਨੀਂਦ ਤੋਂ ਜਗਾ ਕੇ ਪਿਸਤੌਲ ਦਿਖਾ ਕੇ ਉਸ ਤੋਂ ਕੈਸ਼ ਦੇ ਬਾਰੇ ਪੁੱਛਿਆ। ਮਨ੍ਹਾ ਕਰਨ ‘ਤੇ ਉਸ ਦੇ ਮੂੰਹ ‘ਤੇ ਥੱਪੜ ਮਾਰਦੇ ਹੋਏ ਸੇਫ਼ ਦੀਆਂ ਚਾਬੀਆਂ ਮੰਗੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਨੂੰ ਬਾਥਰੂਮ ਵਿਚ ਬੰਦ ਕਰ ਕੇ ਬਾਹਰ ਤੋਂ ਜ਼ਿੰਦਰਾ ਲਗਾ ਕੇ ਸੇਫ਼ ਖੋਲ੍ਹ ਕੇ ਵਿਚੋਂ ਕੈਸ਼ ਕੱਢਿਆ ਅਤੇ ਫ਼ਰਾਰ ਹੋ ਗਏ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement