‘ਜਥੇਦਾਰ’ ਦਾ ਤਾਜ਼ਾ ਬਿਆਨ ਸਿਆਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣਿਆ
Published : Aug 10, 2022, 6:58 am IST
Updated : Aug 10, 2022, 6:58 am IST
SHARE ARTICLE
image
image

‘ਜਥੇਦਾਰ’ ਦਾ ਤਾਜ਼ਾ ਬਿਆਨ ਸਿਆਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣਿਆ


ਉਨ੍ਹਾਂ ਸੁਖਬੀਰ ਦੀ ਮੌਜੂਦਗੀ ’ਚ ਅਕਾਲੀ ਲੀਡਰਸ਼ਿਪ ਨੂੰ ਨਸੀਹਤ ਦਿੰਦੇ ਕਿਹਾ ਹੈ ਕਿ ਸਰਕਾਰ ਬਣਾਉਣ ਦਾ ਮਕਸਦ ਛੱਡ ਕੇ ਇਸ ਸਮੇਂ ਸਿੱਖੀ ਦੇ ਪ੍ਰਚਾਰ ਵਲ ਸਾਰਾ ਧਿਆਨ ਦਿਉ


ਚੰਡੀਗੜ੍ਹ, 9 ਅਗੱਸਤ (ਗੁਰਉਪਦੇਸ਼ ਭੁੱਲਰ) : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਅਕਾਲੀਆਂ ਨੂੰ ਏਕਤਾ ਦੀਆਂ ਅਪੀਲਾਂ ਕਰਦੇ ਆਏ ਹਨ ਅਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਲੈ ਕੇ ਵੀ ਫ਼ਿਕਰਮੰਦ ਹਨ। ਹੁਣ ਬੀਤੇ ਦਿਨ ‘ਜਥੇਦਾਰ’ ਦਾ ਗੁਰੂ ਕੇ ਬਾਗ਼ ਮੋਰਚੇ ਸਬੰਧੀ ਹੋਏ ਇਕ ਪ੍ਰੋਗਰਾਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਦਿਤਾ ਬਿਆਨ ਸੂਬੇ ਦੇ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਉਧਰ ਸ਼੍ਰੋਮਣੀ ਅਕਾਲੀ ਦਲ ਅੰਦਰ ਵੀ ਇਸ ਸਮੇਂ ਸੱਭ ਕੁੱਝ ਠੀਕ ਨਹੀਂ ਚਲ ਰਿਹਾ ਅਤੇ ਇਸ ਕਰ ਕੇ ਜਥੇਦਾਰ ਦਾ ਇਹ ਬਿਆਨ ਹੋਰ ਵੀ ਅਹਿਮ ਹੋ ਜਾਂਦਾ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਅਕਾਲੀ ਲੀਡਰਸ਼ਿਪ ਨੂੰ ਨਸੀਹਤ ਦਿੰਦੇ ਹੋਏ ਬੀਤੇ ਦਿਨੀਂ ਕਿਹਾ ਸੀ ਕਿ ਜੇਕਰ ਅਕਾਲੀ ਦਲ ਨੇ ਅਪਣਾ ਵਜੂਦ ਬਚਾਉਣਾ ਹੈ ਤਾਂ ਸਰਕਾਰ ਬਣਾਉਣ ਦੀ ਮ੍ਰਿਗਤ੍ਰਿਸ਼ਨਾ ਛੱਡ ਕੇ ਸਿੱਖੀ ਦੇ ਪ੍ਰਚਾਰ ਵਲ ਅਪਣਾ ਸਾਰਾ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਜਥੇਦਾਰ ਦਾ ਇਹ ਬਿਆਨ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਲੈ ਕੇ ਫ਼ਿਕਰਮੰਦੀ ਵਾਲਾ ਹੀ ਹੈ। ਉਨ੍ਹਾਂ ਸੁਖਬੀਰ ਦੀ ਮੌਜੂਦਗੀ ਵਿਚ ਕਿਹਾ,‘‘ਮੈਂ ਨਹੀਂ ਕਹਿੰਦਾ ਕਿ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਨਾ ਲੜੋ ਪਰ ਇਸ ਸਮੇਂ ਮੁੱਖ ਕੰਮ ਸਿੱਖੀ ਦੇ ਪ੍ਰਚਾਰ ਦਾ ਹੋਣਾ ਚਾਹੀਦਾ ਹੈ।’’ ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ
ਅਕਾਲੀ ਆਗੂਆਂ ਨੂੰ ਪਿੰਡ ਪਿੰਡ ਜਾ ਕੇ ਅਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਦੀ ਹਾਲਤ ਦਾ ਸਾਨੂੰ ਪਤਾ ਹੈ ਕਿ ਇਸ ਵੇਲੇ ਕੇਂਦਰ ਸਰਕਾਰ ਨੇ ਸਾਰੇ ਅਧਿਕਾਰ ਹੌਲੀ ਹੌਲੀ ਖੋਹਣ ਦਾ ਕੰਮ ਸ਼ੁਰੂ ਕਰ ਕੇ ਸੂਬਾ ਸਰਕਾਰਾਂ ਨੂੰ ਇਕ ਮਿਉਂਸਪੈਲਟੀ ਬਣਾ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਬਣਾਉਣ ਦੀ ਥਾਂ ਇਸ ਸਮੇਂ ਸਾਡਾ ਸਾਰਾ ਧਿਆਨ ਗੁਰੂ ਧਾਮਾਂ ਦੀ ਸੇਵਾ, ਪੰਥ ਦਾ ਪ੍ਰਚਾਰ ਅਤੇ ਕੌਮ ਨੂੰ ਵੱਧ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਜੋੜਨ ਵਲ ਹੋਣਾ ਚਾਹੀਦਾ ਹੈ। ਅੱਜ ਅਕਾਲੀ ਦਲ ਗੁਰੂ ਦਾ ਝੰਡਾ ਚੁਕ ਲਵੇ ਤਾਂ ਗੁਰੂ ਆਪ ਹੀ ਅਕਾਲੀ ਦਲ ਨੂੰ ਆਸਮਾਨ ’ਤੇ ਪਹੁੰਚਾ ਦੇਵੇਗਾ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement