ਦਿੱਲੀ, ਪੰਜਾਬ ਮਗਰੋਂ ਹੁਣ ਗੋਆ ਵਿਚ ਵੀ ‘ਆਪ’ ਨੂੰ ਮਿਲਿਆ ਸੂਬੇ ਦੀ ਪਾਰਟੀ ਦਾ ਦਰਜਾ
Published : Aug 10, 2022, 6:56 am IST
Updated : Aug 10, 2022, 6:56 am IST
SHARE ARTICLE
image
image

ਦਿੱਲੀ, ਪੰਜਾਬ ਮਗਰੋਂ ਹੁਣ ਗੋਆ ਵਿਚ ਵੀ ‘ਆਪ’ ਨੂੰ ਮਿਲਿਆ ਸੂਬੇ ਦੀ ਪਾਰਟੀ ਦਾ ਦਰਜਾ


ਨਵੀਂ ਦਿੱਲੀ, 9 ਅਗੱਸਤ : ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਕਿਹਾ ਕਿ ਫ਼ਰਵਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਉਸ ਦੇ ਚੰਗੇ ਪ੍ਰਦਰਸ਼ਨ ਦੀ ਸਮੀਖਿਆ ਦੇ ਆਧਾਰ ’ਤੇ ਚੋਣ ਕਮਿਸ਼ਨ ਤੋਂ ਉਸ ਨੂੰ ਗੋਆ ’ਚ ‘ਸੂਬੇ ਦੀ ਪਾਰਟੀ’ ਦਾ ਦਰਜਾ ਮਿਲ ਗਿਆ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਦਿੱਲੀ ਅਤੇ ਪੰਜਾਬ ’ਚ ਸੂਬਾਈ ਪਾਰਟੀ ਦਾ ਦਰਜਾ ਪਹਿਲਾਂ ਹੀ ਮਿਲ ਚੁੱਕਾ ਹੈ, ਜਿਥੇ ਉਹ ਸੱਤਾ ਵਿਚ ਹੈ।
ਚੋਣ ਕਮਿਸ਼ਨ ਤੋਂ ਮਿਲੇ ਅਧਿਕਾਰ ਪੱਤਰ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਮਗਰੋਂ ‘ਆਪ’ ਨੂੰ ਹੁਣ ਗੋਆ ’ਚ ਵੀ ਮਾਨਤਾ ਪ੍ਰਾਪਤ ਪਾਰਟੀ ਦਾ ਦਰਜ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਕ ਹੋਰ ਸੂਬੇ ’ਚ ਇਹ ਦਰਜਾ ਮਿਲ ਗਿਆ ਤਾਂ ਸਾਨੂੰ ਅਧਿਕਾਰਤ ਤੌਰ ’ਤੇ ਰਾਸ਼ਟਰੀ ਪਾਰਟੀ ਐਲਾਨ ਕੀਤਾ ਜਾਵੇਗਾ।  ਕੇਜਰੀਵਾਲ ਵਲੋਂ ਟਵਿੱਟਰ ’ਤੇ ਸਾਂਝੇ ਕੀਤੇ ਗਏ ਚੋਣ ਕਮਿਸ਼ਨ ਦੇ ਇਕ ਪੱਤਰ ਮੁਤਾਬਕ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਦੇ ਆਧਾਰ ’ਤੇ ‘ਆਪ’ ਨੂੰ ਗੋਆ ’ਚ ਸੂਬਾ ਪਾਰਟੀ ਦੇ ਰੂਪ ਵਿਚ ਮਾਨਤਾ ਦੇ ਦਿਤੀ ਹੈ। ਮੈਂ ਹਰ ਵਲੰਟੀਅਰ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਵਧਾਈ ਦਿੰਦਾ ਹਾਂ। ਮੈਂ ‘ਆਪ’ ਅਤੇ ਇਸ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਪ੍ਰਗਟ ਕਰਨ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ।
ਚੋਣ ਕਮਿਸ਼ਨ ਨੇ ਅਪਣੇ ਪੱਤਰ ’ਚ ਕਿਹਾ ਕਿ ਪਾਰਟੀ ਚੋਣ ਨਿਸਾਨ (ਰਿਜ਼ਰਵੇਸ਼ਨ ਅਤੇ ਅਲਾਟਮੈਂਟ) ਆਰਡਰ, 1968 ਦੇ ਪੈਰਾ-6ਏ ’ਚ ਤੈਅ ਸ਼ਰਤਾਂ ਨੂੰ ਪੂਰਾ ਕਰਦੀ ਹੈ। ਪਾਰਟੀ ਮੌਜੂਦਾ ਸਮੇਂ ’ਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਪੰਜਾਬ ਰਾਜ ਵਿਚ ਇਕ ਰਜਿਸਟਰਡ ਮਾਨਤਾ ਪ੍ਰਾਪਤ ਪਾਰਟੀ ਹੈ ਅਤੇ ‘ਝਾੜੂ’ ਇਸ ਦਾ ਰਾਖਵਾਂ ਚੋਣ ਨਿਸ਼ਾਨ ਹੈ। ਪੱਤਰ ਵਿਚ ਕਿਹਾ ਗਿਆ ਹੈ, “ਇਸ ਦੇ ਅਨੁਸਾਰ, ਕਮਿਸ਼ਨ ਨੇ ਗੋਆ ਵਿਚ ਵੀ ਆਮ ਆਦਮੀ ਪਾਰਟੀ ਨੂੰ ਚੋਣ ਨਿਸ਼ਾਨ (ਰਿਜ਼ਰਵੇਸ਼ਨ ਅਤੇ ਅਲਾਟਮੈਂਟ) ਆਰਡਰ, 1968 ਦੇ ਉਪਬੰਧਾਂ ਦੇ ਤਹਿਤ ਸੂਬਾ ਪਾਰਟੀ ਦਾ ਦਰਜਾ ਦਿਤਾ ਹੈ।’’
‘ਆਪ’ ਨੇ ਗੋਆ ਸੂਬਾਈ ਵਿਧਾਨ ਸਭਾ ਚੋਣਾਂ ’ਚ 2 ਸੀਟਾਂ ਜਿੱੱਤੀਆਂ ਸਨ, ਜਿਸ ’ਚ ਉਸ ਦੇ ਪੱਖ ਵਿਚ ਕੁਲ ਵੋਟਾਂ ਦੇ 6.77 ਫ਼ੀ ਸਦੀ ਵੋਟਾਂ ਪਈਆਂ ਸਨ। ਪੰਜਾਬ ਵਿਧਾਨ ਸਭਾ ਚੋਣਾਂ ’ਚ ਹਾਲ ਹੀ ਵਿਚ ਸ਼ਾਨਦਾਰ ਜਿੱਤ ਨਾਲ ਪਾਰਟੀ ਨੇ 117 ਵਿਧਾਨ ਸਭਾ ’ਚੋਂ 92 ਸੀਟਾਂ ’ਤੇ ਜਿੱਤ ਦਰਜ ਕੀਤੀ ਅਤੇ ਕੁਲ ਵੋਟਾਂ ਦੇ 42.01 ਫ਼ੀ ਸਦੀ ਵੋਟਾਂ ਹਾਸਲ ਕੀਤੀਆਂ। ਇਸ ਸਮੇਂ ਦਿੱਲੀ ਅਤੇ ਪੰਜਾਬ ’ਚ ‘ਆਪ’ ਦੀ ਸਰਕਾਰ ਹੈ।     (ਏਜੰਸੀ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement