ਪ੍ਰਸਾਦ ਨੇ ਸਹੂਲਤ ਦੀ ਸਿਆਸਤ ਕੀਤੀ, ਮਹਾਂਮਾਰੀ ਦੇ ਮਾੜੇਪ੍ਰਬੰਧਾਂਲਈਜ਼ਿੰਮੇਵਾਰਲੋਕਾਂਨਾਲਜਾਰਲੇਕਾਂਗਰਸ
Published : Jun 10, 2021, 12:28 am IST
Updated : Jun 10, 2021, 12:28 am IST
SHARE ARTICLE
image
image

ਪ੍ਰਸਾਦ ਨੇ ਸਹੂਲਤ ਦੀ ਸਿਆਸਤ ਕੀਤੀ, ਮਹਾਂਮਾਰੀ ਦੇ ਮਾੜੇ ਪ੍ਰਬੰਧਾਂ ਲਈ ਜ਼ਿੰਮੇਵਾਰ ਲੋਕਾਂ ਨਾਲ ਜਾ ਰਲੇ : ਕਾਂਗਰਸ

ਨਵੀਂ ਦਿੱਲੀ, 9 ਜੂਨ : ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਜੀਤਿਨ ਪ੍ਰਸਾਦ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਵਿਚਾਰਕ ਪ੍ਰਤੀਬਧਤਾ 'ਤੇ ਸਵਾਲ ਚੁਕਦੇ ਹੋਏ ਕਿਹਾ ਕਿ ਪ੍ਰਸਾਦ 'ਵਿਚਾਰਹੀਣ, ਸਿਧਾਂਤਹੀਣ ਅਤੇ ਸਹੂਲਤ ਦੀ ਸਿਆਸਤ' ਕਰਦੇ ਹੋਏ ਉਨ੍ਹਾਂ ਲੋਕਾਂ ਨਾਲ ਜਾ ਰਲੇ ਜੋ ਦੇਸ਼ ਅਤੇ ਉਤਰ ਪ੍ਰਦੇਸ਼ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਮਾੜੇ ਪ੍ਰਬੰਧਾਂ ਲਈ ਜ਼ਿੰਮੇਵਾਰ ਹਨ | 
ਪਾਰਟੀ ਬੁਲਾਰੇ ਸੁਪ੍ਰੀਆ ਸ਼੍ਰੀਨੇਤ ਨੇ ਕੁੱਝ ਖ਼ਬਰਾਂ ਦੇ ਆਧਾਰ 'ਤੇ ਪੁੱਛੇ ਗਏ ਇਕ ਸਵਾਲ 'ਤੇ ਇਹ ਵੀ ਕਿਹਾ ਕਿ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਜੇਕਰ ਕੋਈ ਮੁੱਦਾ ਚੁਕਿਆ ਹੈ ਤਾਂ ਪਾਰਟੀ ਹਾਈ ਕਮਾਂਡ ਉਸ 'ਤੇ ਜ਼ਰੂਰ ਵਿਚਾਰ ਕਰੇਗੀ | ਉਨ੍ਹਾਂ ਨੇ ਕਿਹਾ,''ਜਦੋਂ ਸੋਨੀਆਂ ਗਾਂਧੀ ਨੇ ਕਾਂਗਰਸ ਦੀ ਕਮਾਨ ਸੰਭਾਲੀ ਸੀ ਤਾਂ ਜੀਤਿਨ ਦੇ ਪਿਤਾ ਜੀਤੇਂਦਰ ਪ੍ਰਸਾਦ ਸੋਨੀਆ ਵਿਰੁਧ ਅਹੁਦੇ ਦੀ ਚੋਣ ਲਈ ਖੜੇ ਸਨ, ਇਸ ਦੇ ਬਾਵਜੂਦ ਉਨ੍ਹਾਂ ਨੂੰ  ਪਾਰਟੀ ਵਿਚ ਮੌਕਾ ਦਿਤਾ ਗਿਆ | ਉਹ ਯੁਵਾ ਕਾਂਗਰਸ ਦੇ ਜਨਰਲ ਸਕੱਤਰ, ਸਾਂਸਦ ਅਤੇ ਫਿਰ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ |''                     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement