ਅਕਸ਼ੈ ਕੁਮਾਰ ਪੰਜਾਬ ਪੁਲਿਸ ਦੇ 500 ਜਵਾਨਾਂ ਨੂੰ ਦੇਣ ਜਾ ਰਹੇ ਹਨ, ਇਹ ਵੱਡਾ ਤੋਹਫ਼ਾ
Published : Jun 10, 2020, 3:35 pm IST
Updated : Jun 10, 2020, 3:35 pm IST
SHARE ARTICLE
akshay kumar
akshay kumar

ਆਪਣੀ ਕਲਾਕਾਰੀ ਦੇ ਨਾਲ-ਨਾਲ ਆਪਣੀ ਫਿਟਨੈਸ ਲਈ ਮਸ਼ਹੂਰ ਅਕਸ਼ੈ ਕੁਮਾਰ ਹੁਣ ਪੰਜਾਬ ਪੁਲਿਸ ਨੂੰ ਵੀ ਫਿਟ ਕਰਨਗੇ।

ਜਲੰਧਰ : ਆਪਣੀ ਕਲਾਕਾਰੀ ਦੇ ਨਾਲ-ਨਾਲ ਆਪਣੀ ਫਿਟਨੈਸ ਲਈ ਮਸ਼ਹੂਰ ਅਕਸ਼ੈ ਕੁਮਾਰ ਹੁਣ ਪੰਜਾਬ ਪੁਲਿਸ ਨੂੰ ਵੀ ਫਿਟ ਕਰਨਗੇ। ਇਸ ਤਹਿਤ ਹੁਣ ਅਕਸ਼ੈ ਕੁਮਾਰ ਜਲੰਧਰ ਪੁਲਿਸ ਕਮਿਸ਼ਨਰੇਟ ਦੇ 500 ਜਵਾਨਾਂ ਨੂੰ ਡਿਜੀਟਲ ਫਿਟਨੈੱਸ ਘੜੀਆਂ ਤੋਹਫ਼ੇ ਵਜੋਂ ਦੇਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਗੁੱਟ ਘੜੀਆਂ ਦਿਲ ਦੀ ਧੜਕਣ, ਖੂਨ ਦਾ ਦੌਰਾ ਤੇ ਨੀਂਦ ਸਬੰਧੀ ਜਾਣਕਾਰੀ ਬਾਰੇ ਚੌਕਸ ਕਰਦੀਆਂ ਹਨ।

photophoto

ਇਹ ਘੜੀਆਂ 45 ਸਾਲ ਤੋਂ ਜ਼ਿਆਦਾ ਉਮਰ ਦੇ ਪੁਲਿਸ ਮੁਲਜ਼ਮਾਂ ਨੂੰ ਦਿੱਤੀਆਂ ਜਾਣਗੀਆਂ, ਤਾਂ ਕਿ ਇਸ ਨਾਲ ਉਨ੍ਹਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਚ ਸਹਾਇਤਾ ਮਿਲ ਸਕੇ। ਜਿੱਥੇ ਪਹਿਲਾਂ ਹੀ ਦੇਸ਼ ਵਿਚ ਕਰੋਨਾ ਸੰਕਟ ਚੱਲ ਰਿਹਾ ਹੈ ਅਜਿਹੇ ਸਮੇਂ ਵਿਚ ਇਹ ਘੜੀਆਂ ਪੁਲਿਸ ਦੇ ਇਨ੍ਹਾਂ ਮੁਲਜ਼ਮਾਂ ਦੇ ਲਈ ਕਾਫੀ ਲਾਭਦਾਇਕ ਸਿੱਧ ਹੋ ਸਕਦੀਆਂ ਹਨ।

punjab policepunjab police

ਇਸ ਦੇ ਨਾਲ ਹੀ ਇਹ ਵੀ ਦੱਸ ਦੱਈਏ ਕਿ ਅਕਸ਼ੈ ਕੁਮਾਰ ਵੱਲੋਂ ਦਿੱਤੇ ਜਾਣ ਵਾਲੇ ਇਸ ਤੋਹਫ਼ੇ ਦੀ ਕੀਮਤ ਦੋ ਤੋਂ ਲੈ ਕੇ ਚਾਰ ਹਜ਼ਾਰ ਰੁਪਏ ਹੈ। ਪਰ ਅਕਸ਼ੈ ਇਨ੍ਹਾਂ ਘੜੀਆਂ ਨੂੰ ਮੁਫਤ ਵਿਚ ਦੇਵੇਗਾ, ਜਿਸ ਨੂੰ ਕਈ ਲੋਕਾਂ ਵੱਲੋਂ ਮਸ਼ਹੂਰੀ ਕਰਨ ਦਾ ਇਕ ਤਰੀਕਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਗੋਕੀ (GOQii) ਫਿੱਟਨੈਸ ਬੈਂਡ ਦੇ ਬ੍ਰੈਂਡ ਅੰਬੈਸਡਰ ਹਨ।

Punjab PolicePunjab Police

ਇਸ ਦੇ ਨਾਲ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਭਿਨੇਤਾ ਅਕਸ਼ੈ ਨਾਲ ਨੇੜਤਾ ਦੇ ਸਬੰਧ ਵੀ ਰੱਖਦੇ ਹਨ। ਜ਼ਿਕਰਯੋਗ ਹੈ ਕਿ ਅਕਸ਼ੈ ਦੁਆਰਾ ਪੰਜਾਬ ਵਿਚ ਕੀਤੀਆਂ ਕਈ ਫਿਲਮਾਂ ਦੀ ਸ਼ੂਟਿੰਗ ਚ ਵੀ ਕਮਿਸ਼ਨਰ ਭੁੱਲਰ ਕਾਫੀ ਮਦਦ ਕਰਦੇ ਰਹੇ ਹਨ।

Akshay Kumar  Akshay Kumar

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement