ਪਾਕਿਸਤਾਨ : ਸੰਸਦ ਵਿਚ ਵੋਟਿੰਗ ਲਗਭਗ ਖ਼ਤਮ, ਰਾਤ 12 ਵਜੇ ਖੁਲ੍ਹੇਗੀ ਸੁਪਰੀਮ ਕੋਰਟ
Published : Apr 10, 2022, 7:08 am IST
Updated : Apr 10, 2022, 7:08 am IST
SHARE ARTICLE
image
image

ਪਾਕਿਸਤਾਨ : ਸੰਸਦ ਵਿਚ ਵੋਟਿੰਗ ਲਗਭਗ ਖ਼ਤਮ, ਰਾਤ 12 ਵਜੇ ਖੁਲ੍ਹੇਗੀ ਸੁਪਰੀਮ ਕੋਰਟ


ਵੋਟਿੰਗ ਸੰਭਵ ਨਹੀਂ, ਜੇਕਰ ਦੇਸ਼ ਵਿਚ ਮਾਰੂ ਕਾਨੂੰਨ ਲਾਗੂ ਹੁੰਦਾ ਹੈ ਤਾਂ ਵਿਰੋਧੀ ਧਿਰ ਜ਼ਿੰਮੇਵਾਰ ਹੋਵੇਗੀ : ਫ਼ਵਾਦ ਚੌਧਰੀ

ਇਸਲਾਮਾਬਾਦ, 9 ਅਪ੍ਰੈਲ : ਪਾਕਿਸਤਾਨ 'ਚ ਇਮਰਾਨ ਖ਼ਾਨ ਵਿਰੁਧ ਬੇਭਰੋਸਗੀ ਮਤੇ 'ਤੇ ਵੋਟਿੰਗ ਦਾ ਮਾਮਲਾ ਬੁਰੀ ਤਰ੍ਹਾਂ ਨਾਲ ਉਲਝ ਗਿਆ ਹੈ | ਵੋਟਿੰਗ ਦਾ ਸਮਾਂ ਸਾਢੇ 8 ਵਜੇ ਤੈਅ ਕੀਤਾ ਗਿਆ ਸੀ ਪਰ ਹੁਣ ਕਾਰਵਾਈ ਰਾਤ 10 ਵਜੇ ਤਕ ਮੁਲਤਵੀ ਕਰ ਦਿਤੀ ਗਈ ਹੈ | ਜੀਓ ਨਿਊਜ਼ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਅੱਜ ਵੋਟਿੰਗ ਨਹੀਂ ਹੋਵੇਗੀ | ਸਪੀਕਰ ਵੀ ਇਸ ਲਈ ਤਿਆਰ ਨਹੀਂ ਹਨ | ਇਮਰਾਨ ਦੇ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ- ਵੋਟਿੰਗ ਸੰਭਵ ਨਹੀਂ ਹੈ | ਜੇਕਰ ਦੇਸ਼ ਵਿਚ ਮਾਰੂ ਕਾਨੂੰਨ ਲਾਗੂ ਹੁੰਦਾ ਹੈ ਤਾਂ ਵਿਰੋਧੀ ਧਿਰ ਜ਼ਿੰਮੇਵਾਰ ਹੋਵੇਗੀ |
'ਸਮਾ ਟੀਵੀ' ਮੁਤਾਬਕ ਇਸ ਦੇ ਹੁਕਮਾਂ ਦੀ ਅਵਗਿਆ ਦੇ ਮੱਦੇਨਜ਼ਰ ਸੁਪਰੀਮ ਕੋਰਟ ਦਾ ਵਿਸ਼ੇਸ਼ ਬੈਂਚ ਰਾਤ ਠੀਕ 12 ਵਜੇ ਸੁਣਵਾਈ ਕਰੇਗਾ | ਇਸ ਵਿਚ ਸਪੀਕਰ ਨੂੰ  ਧਾਰਾ 6 ਤਹਿਤ ਅਯੋਗ ਠਹਿਰਾਇਆ ਜਾ ਸਕਦਾ ਹੈ | ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈਐਸਆਈ ਮੁਖੀ ਨਦੀਮ ਅੰਜੁਮ ਇਮਰਾਨ ਨੂੰ  ਮਿਲਣ ਪਹੁੰਚੇ ਹਨ |
'ਜੀਓ ਨਿਊਜ਼' ਮੁਤਾਬਕ ਸਪੀਕਰ ਅਸਦ ਕੈਸਰ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ  ਕਹਿ ਦਿਤਾ ਹੈ ਕਿ ਉਹ ਇਮਰਾਨ ਵਿਰੁਧ ਵੋਟ ਨਹੀਂ ਦੇਣਗੇ, ਕਿਉਂਕਿ ਖ਼ਾਨ ਨਾਲ ਉਨ੍ਹਾਂ ਦੀ 30 ਸਾਲ ਪੁਰਾਣੀ ਦੋਸਤੀ ਹੈ ਅਤੇ ਉਹ ਇਮਰਾਨ ਨੂੰ  ਇਸ ਤਰ੍ਹਾਂ ਗੁੱਸੇ ਹੁੰਦੇ ਨਹੀਂ ਦੇਖ ਸਕਦੇ | ਇਸ ਦੌਰਾਨ ਇਮਰਾਨ ਨੇ ਵਾਧੂ ਸੁਰੱਖਿਆ ਦੀ ਮੰਗ ਕੀਤੀ ਹੈ |        (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement