ਬਜਟ ਵਿਚ ਕੁੱਝ ਵੀ ਰੰਗੀਨ ਤੇ ਦਿਲਕਸ਼ ਨਹੀਂ ਸੀ - ਮਨਪ੍ਰੀਤ ਬਾਦਲ 
Published : Mar 10, 2023, 8:02 pm IST
Updated : Mar 10, 2023, 8:02 pm IST
SHARE ARTICLE
Manpreet Badal
Manpreet Badal

ਉਨ੍ਹਾਂ ਕਿਹਾ ਕਿ ਜਿਵੇਂ ਦੀ ਬਜਟ ਦੀ ਸ਼ੁਰੂਆਤ ਹੋਈ ਇਕ ਪੰਜਾਬੀ ਨੂੰ ਉਸ ਦੀ ਕਦੇ ਉਮੀਦ ਨਹੀਂ ਸੀ।

ਚੰਡੀਗੜ੍ਹ - ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਪਣਾ ਪਹਿਲਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੁੱਲ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਹ ਬਜਟ ਪੇਸ਼ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਬਜਟ ਦੀ ਆਲੋਚਨਾ ਕੀਤੀ। ਬਜਟ ਬਾਰੇ ਸਾਬਕਾ ਖਜਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਦਾ ਬਜਟ ਨਾ ਉਮੀਦੀ ਵਾਲਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਬਜਟ ਬਹੁਤਾ ਰੰਗੀਨ ਤੇ ਦਿਲਕਸ਼ ਨਹੀਂ ਸੀ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਬਜਟ ਵਿਚ ਗੱਲਾਂ ਜ਼ਿਆਦਾ ਤੇ ਕੰਮ ਦੀਆਂ ਗੱਲਾਂ ਘੱਟ ਸਨ। ਉਨ੍ਹਾਂ ਕਿਹਾ ਕਿ ਜਿਵੇਂ ਦੀ ਬਜਟ ਦੀ ਸ਼ੁਰੂਆਤ ਹੋਈ ਇਕ ਪੰਜਾਬੀ ਨੂੰ ਉਸ ਦੀ ਕਦੇ ਉਮੀਦ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇੱਕ ਪਾਣੀ ਦਾ ਗਿਲਾਸ ਵੀ ਕੋਈ ਪਿਲਾ ਦੇਵੇ ਪੰਜਾਬੀ ਤਾਂ ਵੀ ਸ਼ੁਕਰਗੁਜ਼ਾਰ ਹੁੰਦਾ ਹੈ, ਜਿਹੜੇ ਬੱਚੇ ਬੇਰੁਜ਼ਗਾਰ ਹਨ, ਉਹ ਅਤੇ ਉਨ੍ਹਾਂ ਮਾਪਿਆਂ ਨੇ ਇਹ ਬਜਟ ਜ਼ਰੂਰ ਸੁਣਿਆ ਹੋਣਆ ਹੈ ਤੇ ਜਿਸ ਨੂੰ ਸੁਣ ਕੇ ਉਹਨਾਂ ਨੂੰ ਨਿਰਾਸ਼ਾ ਹੀ ਮਿਲੀ ਹੋਵੇਗੀ।

ਹਰ ਕੋਈ ਆਪਣੀ ਉਮੀਦ ਨਾਲ ਇਸ ਬਜਟ ਨੂੰ ਸੁਣ ਰਿਹਾ ਸੀ ਪਰ ਸਰਕਾਰ ਲੋਕਾਂ ਦੀ ਉਮੀਦ 'ਤੇ ਖਰੀ ਨਹਹੀਂ ਉੱਤਰ ਸਕੀ। ਇਸ ਬਜਟ ਤੋਂ ਮਹਿੰਗਾਈ ਖ਼ਤਮ ਹੋਣ ਦੀ ਉਮੀਦ ਸੀ। 1 ਸਾਲ ਪਹਿਲਾਂ ਵੱਡੀ ਉਮੀਦ ਨਾਲ ਸਰਕਾਰ ਬਣਾਈ ਗਈ ਸੀ ਅਤੇ ਬਦਲਾਅ ਦਾ ਦਾਅਵਾ ਕੀਤਾ ਗਿਆ ਸੀ ਪਰ ਇਹਨਾਂ 11 ਮਹੀਨਿਆਂ ਵਿਚ ਕੋਈ ਬਦਲਾਅ ਨਹੀਂ ਆਇਆ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement