ਨੌਜਵਾਨ ਨੂੰ ਮਹਿੰਗਾ ਪਿਆ ਟਿਕ-ਟਾਕ ਦਾ ਜਨੂਨ, ਮਾਰੀ ਨਹਿਰ 'ਚ ਛਾਲ!
Published : Mar 10, 2020, 5:56 pm IST
Updated : Mar 10, 2020, 5:58 pm IST
SHARE ARTICLE
file photo
file photo

ਰਾਤੋ-ਰਾਤ ਸਟਾਰ ਬਣਨ ਦੇ ਜਨੂਨ ਕਾਰਨ ਜਾਨ ਖ਼ਤਰੇ 'ਚ ਪਾ ਰਹੇ ਨੇ ਨੌਜਵਾਨ

ਮੋਗਾ : ਟਿਕ-ਟਾਕ ਦਾ ਜਾਦੂ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਬੋਲ ਰਿਹਾ ਹੈ। ਟਿਕ-ਟਾਕ ਜ਼ਰੀਏ ਰਾਤੋਂ ਰਾਤ ਬਣੇ ਸਟਾਰਾਂ ਦੀਆਂ ਕਹਾਣੀਆਂ ਨੇ ਵੱਡੀ ਗਿਣਤੀ ਨੌਜਵਾਨ ਨੂੰ ਇਸ ਵੱਲ ਆਕਰਸ਼ਤ ਕੀਤਾ ਹੈ। ਹੁਣ ਤਾਂ ਸਥਿਤੀ ਇਹ ਬਣਦੀ ਜਾ ਰਹੀ ਹੈ ਕਿ ਉਠਦੇ-ਬਹਿੰਦੇ, ਸੌਦੇ-ਜਾਗਦੇ, ਗੱਲ ਕੀ ਅਪਣੀ ਹਰ ਤਰ੍ਹਾਂ ਦੀ ਨਕਲੋ-ਹਰਕਤ ਨੂੰ ਕੈਮਰੇ 'ਚ ਕੈਦ ਕਰ ਲੋਕ ਟਿਕ-ਟਾਕ ਰਾਹੀਂ ਲੋਕਾਂ ਅੱਗੇ ਪਰੋਸ ਰਹ ਨੇ।

PhotoPhoto

ਕਿਤੇ ਕੋਈ ਚਲਦੀ ਟਰੇਨ 'ਚ ਟਿਕ-ਟਾਕ ਦੇ ਸੀਨ ਫਿਲਮਾਉਂਦਾ ਨਜ਼ਰ ਆਉਂਦਾ ਹੈ ਤੇ ਕੋਈ ਹੋਰ ਅਜਿਹੀਆਂ ਥਾਵਾਂ 'ਤੇ ਖਲੋ ਕੇ ਕੈਮਰੇ ਅੱਗੇ ਬਾਦਰ-ਟਪੂਸੀਆਂ ਮਾਰ ਰਿਹਾ ਹੁੰਦਾ ਹੈ ਜਿੱਥੇ ਆਮ ਬੰਦੇ ਦਾ ਜਾਣਾ ਤਾਂ ਦੂਰ ਸੋਚਣਾ ਵੀ ਮੁਸ਼ਕਲ ਹੁੰਦੈ। ਅਜਿਹਾ ਹੀ ਇਕ ਮਾਮਲਾ ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਘੱਲਖੁਰਦ ਦੀ ਨਹਿਰ 'ਤੇ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਅਪਣੇ ਦੋਸਤ ਹੱਥ ਕੈਮਰਾ ਫੜਾ ਖੁਦ ਨਹਿਰ 'ਚ ਛਾਲ ਮਾਰ ਦਿਤੀ।

PhotoPhoto

ਜਾਣਕਾਰੀ ਅਨੁਸਾਰ 18 ਸਾਲਾ ਨੌਜਵਾਨ ਦੀਪਕ ਕੁਮਾਰ ਪੁੱਤਰ ਰਾਮਨਾਥ ਵਾਸੀ ਪਿੰਡ ਛੋਟੀ ਮੀਨੀਆ ਅਪਣੇ ਦੋਸਤ ਨਾਲ ਨਹਿਰ 'ਤੇ ਪਹੁੰਚਿਆ ਸੀ। ਉਸ ਨੇ ਅਪਣੇ ਦੋਸਤ ਹੱਥ ਕੈਮਰਾ ਫੜਾ ਕੇ ਉਸ ਦਾ ਸੀਨ ਫਿਲਮਾਉਣ ਲਈ ਕਿਹਾ। ਉਹ ਇਸ ਵੀਡੀਓ ਜ਼ਰੀਏ ਅਪਣੀ ਦੋਸਤ ਕੁੜੀ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਇਸ ਨੌਜਵਾਨ ਨੇ ਜਿਵੇਂ ਹੀ ਨਹਿਰ 'ਚ ਛਾਲ ਮਾਰੀ ਤਾਂ ਉਸ ਦਾ ਸਿਰ ਥੱਲੇ ਪਾਣੀ ਵਿਚ ਪਏ ਪੱਥਰ 'ਤੇ ਜਾ ਵੱਜਾ।

PhotoPhoto

ਵੀਡੀਓ ਬਣਾ ਰਹੇ ਉਸ ਦੇ ਦੋਸਤ ਵਲੋਂ ਰੌਲਾ ਪਾਉਣ 'ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਨੌਜਵਾਨ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਪਾਣੀ 'ਚੋਂ ਕੱਢ ਕੇ ਇਸ ਦੀ ਸੂਚਨਾ ਪਰਵਾਰ ਨੂੰ ਦਿਤੀ। ਪਰਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਡਾਕਟਰਾਂ ਮੁਤਾਬਕ ਨੌਜਵਾਨ ਦੀ ਮੌਤ ਸਿਰ 'ਚ ਗੰਭੀਰ ਸੱਟ ਵੱਜਣ ਕਾਰਨ ਹੋਈ ਹੈ।

PhotoPhoto

ਅਜਿਹਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਨੌਜਵਾਨ ਕਈ ਜਾਨਲੇਵਾ ਸਟੰਟ ਕਰਦਿਆਂ ਜਾਨ ਤੋਂ ਹੱਥ ਧੋ ਬੈਠੇ ਹਨ। ਬੀਤੇ ਵਰ੍ਹੇ ਵੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਨੌਜਵਾਨ ਚੱਲਦੇ ਟਰੈਕਟਰ 'ਤੇ ਚੜਦਿਆਂ ਹਾਦਸੇ 'ਚ ਅਪਣੀ ਜਾਨ ਗੁਆ ਬੈਠਾ ਸੀ।

PhotoPhoto

ਅਜਿਹੇ ਹੀ ਇਕ ਹੋਰ ਮਾਮਲੇ 'ਚ ਟਰੈਕਟਰ ਪਿੱਛੇ ਤਵੀਆਂ ਪਾ ਕੇ ਖੇਤ ਵਾਹ ਰਹੇ ਨੌਜਵਾਨ ਨੂੰ ਚਲਦੇ ਟਰੈਕਟਰ 'ਤੇ ਚੜਦੇ ਦੀ ਵੀਡੀਓ ਬਣਾਉਣੀ ਮਹਿੰਗੀ ਪੈ ਗਈ ਸੀ। ਇਹ ਨੌਜਵਾਨ ਵੀ ਤਵੀਆਂ ਹੇਠ ਆ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਅਜਿਹੇ ਵੀਡੀਓ ਬਣਾਉਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

Location: India, Punjab, Moga

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement