ਕਾਨਪੁਰ ਚਿੜੀਆ ਘਰ ਦੇ ਸਾਰੇ ਪੰਛੀਆਂ ਨੂੰ ਮਾਰਨ ਦਾ ਹੁਕਮ
Published : Jan 10, 2021, 11:52 pm IST
Updated : Jan 10, 2021, 11:52 pm IST
SHARE ARTICLE
image
image

ਕਾਨਪੁਰ ਚਿੜੀਆ ਘਰ ਦੇ ਸਾਰੇ ਪੰਛੀਆਂ ਨੂੰ ਮਾਰਨ ਦਾ ਹੁਕਮ


ਕਾਨਪੁਰ, 10 ਜਨਵਰੀ: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਬਰਡ ਫ਼ਲੂ ਦਾ ਖ਼ੌਫ਼ ਵਧਦਾ ਜਾ ਰਿਹਾ ਹੈ | ਕਾਨਪੁਰ ਚਿੜੀਆਘਰ 'ਚ 4 ਦਿਨ ਪਹਿਲਾਂ ਮਰੀਆਂ ਮਿਲੀਆਂ ਜੰਗਲੀ ਮੁਰਗੀਆਂ 'ਚ ਬਰਡ ਫ਼ਲੂ ਦੀ ਪੁਸ਼ਟੀ ਹੋਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ | ਅਜਿਹੇ 'ਚ ਚਿੜੀਆ ਘਰ ਦੇ ਸਾਰੇ ਪੰਛੀਆਂ ਨੂੰ ਐਤਵਾਰ ਸ਼ਾਮ ਤਕ ਮਾਰਨ ਦੇ ਆਦੇਸ਼ ਦਿਤੇ ਹਨ | ਚਿੜੀਆ ਘਰ ਦੇ  ਅਧਿਕਾਰੀਆਂ ਅਨੁਸਾਰ ਇਹ ਦੁਖ਼ਦ ਹੈ ਪਰ ਪ੍ਰੋਟੋਕਾਲ ਦੇ ਅਧੀਨ ਇਹ ਕਰਨਾ ਹੀ ਹੋਵੇਗਾ | ਅੱਜ ਸ਼ਾਮ ਤਕ ਸਾਰੇ ਪੰਛੀਆਂ ਨੂੰ ਮਾਰਨ ਦੇ ਨਿਰਦੇਸ਼ ਦਿਤੇ ਹਨ | ਚਿੜੀਆਘਰ ਤੋਂ ਇਕ ਕਿਲੋਮੀਟਰ ਤਕ ਦੇ ਏਰੀਆ ਨੂੰ ਕੰਟੇਨਮੈਂਟ 
ਜ਼ੋਨ ਐਲਾਨਿਆ ਦਿਤਾ ਗਿਆ ਹੈ | ਬਰਡ ਫ਼ਲੂ ਦੀ ਪੁਸ਼ਟੀ ਹੋਣ ਤੋਂ ਬਾਅਦ 15 ਦਿਨਾਂ ਲਈ ਚਿੜੀਘਰ ਨੂੰ ਬੰਦ ਕੀਤਾ ਸੀ ਪਰ ਹੁਣ ਅਣਮਿੱਥੇ ਸਮੇਂ ਲਈ ਚਿੜੀਆਘਰ ਨੂੰ ਬੰਦ ਕੀਤਾ ਗਿਆ ਹੈ | ਕਿਸੇ ਨੂੰ ਵੀ ਚਿੜੀਆਘਰ ਦੇ ਅੰਦਰ ਨਹੀਂ ਜਾਣ ਦਿਤਾ ਜਾਵੇਗਾ | 
ਚਿੜੀਆਘਰ 'ਚ ਸਿਹਤ ਵਿਭਾਗ ਦੀ ਟੀਮ ਮੌਜੂਦ ਹੈ ਅਤੇ ਪੰਛੀਆਂ ਨੂੰ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਪਹਿਲਾਂ ਮੁਰਗੀਆਂ ਅਤੇ ਤੋਤਿਆਂ ਨੂੰ ਮਾਰਿਆ ਜਾਵੇਗਾ | ਉਸ ਤੋਂ ਬਾਅਦ ਬਤੱਖ਼ ਅਤੇ ਹੋਰ ਪੰਛੀਆਂ ਨੂੰ ਮਾਰਨ ਦੀ ਤਿਆਰੀ ਹੈ | (ਏਜੰਸੀ)  

imageimageਬਰਡ ਫ਼ਲੂ ਤੋਂ ਬਚਾਅ ਲਈ ਇਕ ਕਰਮਚਾਰੀ ਦਵਾਈ ਦਾ ਛਿੜਕਾਅ ਕਰਦਾ ਹੋਇਆ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement