ਮਮਤਾ ਸ਼ਰਮਸਰ: ਕਰਜ਼ਾ ਉਤਾਰਨ ਲਈ ਮਾਂ ਨੇ ਵੇਚਿਆ ਆਪਣਾ ਮਾਸੂਮ ਬੱਚਾ

By : GAGANDEEP

Published : Dec 9, 2022, 10:14 am IST
Updated : Dec 9, 2022, 11:21 am IST
SHARE ARTICLE
photo
photo

ਪੁਲਿਸ ਨੇ ਮੁਲਜ਼ਮਾਂ ਨੂੰ ਨਾਭੇ ਤੋਂ ਕੀਤਾ ਗ੍ਰਿਫਤਾਰ

 

ਮੁਹਾਲੀ: ਸੀਆਈਏ ਸਮਾਣਾ ਪੁਲਿਸ ਨੇ ਮੰਗਲਵਾਰ ਨੂੰ ਨਵਜੰਮੇ ਬੱਚਿਆਂ ਨੂੰ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਤੋਂ ਬਰਾਮਦ 2 ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਇੱਕ ਬੱਚੇ ਦੀ ਮਾਂ ਸਜੀਤਾ ਵਾਸੀ ਸੁਨਾਮ ਨੂੰ ਕਾਬੂ ਕਰ ਲਿਆ। ਦੂਜੇ ਬੱਚੇ ਦੇ ਪਰਿਵਾਰ ਦੀ ਭਾਲ ਵਿੱਚ ਸੀ.ਆਈ.ਏ ਸਮਾਣਾ ਪੁਲਿਸ ਨੇ ਦੇਰ ਰਾਤ ਤੱਕ ਨਾਭਾ ਵਿੱਚ ਛਾਪੇਮਾਰੀ ਕਰਕੇ ਦੂਜੀ ਮਾਂ ਹਰਪ੍ਰੀਤ ਕੈਰ ਨੂੰ ਗ੍ਰਿਫ਼ਤਾਰ ਕਰ ਲਿਆ।

ਹਰਪ੍ਰੀਤ ਕੋਲੋਂ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਸੀਆਈਏ ਪੁਲਿਸ ਨੇ ਮੁਲਜ਼ਮ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਬਲਜਿੰਦਰ ਵਾਸੀ ਅਬਲਾਵਾਲ, ਸੁਖਵਿੰਦਰ (ਚੰਡੀਗੜ੍ਹ), ਅਮਨਦੀਪ ਅਤੇ ਹਰਪ੍ਰੀਤ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ। ਹਰਪ੍ਰੀਤ ਨੇ ਅਦਾਲਤ ਵਿੱਚ ਕਿਹਾ- ਉਹ 4 ਬੱਚਿਆਂ ਦੀ ਦੇਖਭਾਲ ਨਹੀਂ ਕਰ ਸਕਦੀ ਸੀ। ਸਿਰ 'ਤੇ ਕਰਜ਼ਾ ਹੈ। ਮੈਂ ਸੋਚਿਆ ਸੀ ਕਿ ਬੱਚਾ ਕਿਸੇ ਲੋੜਵੰਦ ਨੂੰ  ਦੇ ਦਵਾਂਗੀ, ਉਨ੍ਹਾਂ ਦਾ ਪਰਿਵਾਰ ਵੀ ਵੱਸ ਜਾਵੇਗਾ ਅਤੇ ਸਾਡਾ ਕਰਜ਼ਾ ਵੀ ਚੁਕਾਇਆ ਜਾਵੇਗਾ।

ਏਐਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਨੇ ਆਪਣਾ ਬੱਚਾ ਡੀਲਰ ਅਮਨਦੀਪ ਨੂੰ 4 ਲੱਖ ਵਿੱਚ ਵੇਚ ਦਿੱਤਾ ਸੀ। ਢਾਈ ਲੱਖ ਰੁਪਏ ਲਏ ਸਨ। ਇਸ ਤੋਂ ਇਲਾਵਾ ਅਮਨਦੀਪ ਕੌਰ ਨੇ ਬੱਚਾ ਚੰਡੀਗੜ੍ਹ ਦੇ ਵਪਾਰੀ ਸੁਖਵਿੰਦਰ ਸਿੰਘ ਉਰਫ ਦੀਪ ਨੂੰ 5 ਲੱਖ ਰੁਪਏ ਵਿਚ ਵੇਚਣਾ ਸੀ। ਹਰਪ੍ਰੀਤ ਦਾ ਪਤੀ ਬਾਗਬਾਨ ਹੈ। ਹਰਪ੍ਰੀਤ ਸਿੰਘ (ਬਰਨਾਲਾ), ਲਲਿਤ (ਸੰਗਰੂਰ), ਭੁਪਿੰਦਰ ਕੈਰ (ਤ੍ਰਿਪੜੀ) ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜਦਕਿ 4 ਦੋਸ਼ੀ ਦੋ ਦਿਨ ਦੇ ਰਿਮਾਂਡ 'ਤੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement