ਸਾਂਸਦ ਔਜਲਾ ਤੇ ਬਿੱਟੂ ਠੰਢ ਵਿਚ ਹੀ ਜੰਤਰ-ਮੰਤਰ 'ਤੇ ਪੱਕੇ ਧਰਨੇ 'ਤੇ ਡਟੇ
Published : Dec 9, 2020, 12:56 am IST
Updated : Dec 9, 2020, 12:56 am IST
SHARE ARTICLE
image
image

ਸਾਂਸਦ ਔਜਲਾ ਤੇ ਬਿੱਟੂ ਠੰਢ ਵਿਚ ਹੀ ਜੰਤਰ-ਮੰਤਰ 'ਤੇ ਪੱਕੇ ਧਰਨੇ 'ਤੇ ਡਟੇ

ਚੰਡੀਗੜ੍ਹ, 8 ਦਸੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਦੋ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਤੇ ਰਵਨੀਤ ਸਿੰਘ ਬਿੱਟੂ ਨਵੀਂ ਦਿੱਲੀ ਵਿਚ ਜੰਤਰ ਮੰਤਰ ਵਿਖੇ ਹੀ ਭਾਰੀ ਠੰਢ ਦੇ ਬਾਵਜੂਦ ਪੱਕੇ ਧਰਨੇ 'ਤੇ ਡੱਟ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਹ ਧਰਨਾ ਕਿਸਾਨਾਂ ਦੇ ਸਮਰਥਨ ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਵਿਚ ਸਾਂਸਦ ਪ੍ਰਨੀਤ ਕੌਰ, ਮਨੀਸ਼ ਤਿਵਾੜੀ ਤੇ ਹਰਿਆਣਾ ਦੇ ਸਾਂਸਦ ਦਪਿੰਦਰ ਹੁੱਡਾ ਵੀ ਸ਼ਾਮਲ ਹੋਏ ਸਨ। ਪਰ ਦੋ ਸਾਂਸਦ ਤਾਂ ਅਣਮਿਥੇ ਸਮੇਂ ਲਈ ਧਰਨੇ 'ਤੇ ਬੈਠ ਚੁੱਕੇ ਹਨ। ਔਜਲਾ ਦਾ ਕਹਿਣਾ ਹੈ ਕਿ ਜੇ ਬਜ਼ੁਰਗ ਕਿਸਾਨ ਤੇ ਬੱਚੇ ਠੰਢ ਵਿਚ ਸਰਹੱਦਾਂ 'ਤੇ ਬੈਠ ਸਕਦੇ ਹਨ ਤਾਂ ਅਸੀ ਕਿਉਂ ਨਹੀਂ ਬੈਠ ਸਕਦੇ। ਉਨ੍ਹਾਂ ਐਲਾਨ ਕੀਤਾ ਕਿ ਹੁਣ ਉਹ ਧਰਨੇ ਤੋਂ ਉਦੋਂ ਹੀ ਉਠਣਗੇ ਜਦੋਂ ਕਿਸਾਨ ਸਰਹੱਦਾਂ ਤੋਂ ਕੋਈ ਹੱਲ ਨਿਕਲਣ ਬਾਅਦ ਵਾਪਸ ਪਰਤਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਡੱਟ ਕੇ ਕਿਸਾਨਾਂ ਨਾਲ ਖੜੀ ਹੈ ਅਤੇ ਅੱਗੇ ਵੀ ਖੜੀ ਰਹੇਗੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement