ਦੁਖਦਾਈ ਖ਼ਬਰ! ਪੰਜਾਬ ’ਚ ਗੁਰਦਵਾਰਾ ਸਾਹਿਬ ’ਚ ਵਾਪਰਿਆ ਕਹਿਰ, ਇਕ ਦੀ ਹੋਈ ਮੌਤ!
Published : Dec 9, 2019, 10:47 am IST
Updated : Dec 9, 2019, 10:47 am IST
SHARE ARTICLE
Gurdwara in Punjab
Gurdwara in Punjab

ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ...

ਜਲੰਧਰ: ਜਲੰਧਰ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਵਰਿਆਣਾ ‘ਚ ਸ੍ਰੀ ਗੁਰੂ ਰਵਿਦਾਸ ਭਵਨ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ 8 ਵਿਅਕਤੀਆਂ ਨੂੰ ਅਚਾਨਕ ਕਰੰਟ ਲੱਗਿਆ ਤੇ ਝੁਲਸ ਗਏ। ਜਿਸ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਹੈ।

Nishan Sahib Nishan Sahibਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦੌਰਾਨ ਨਿਸ਼ਾਨ ਸਾਹਿਬ ਨੂੰ ਜ਼ਮੀਨੀ ਪੱਧਰ ਤੋਂ ਹਟਾ ਕੇ ਉੱਪਰ ਵਾਲੀ ਇਮਾਰਤ ‘ਤੇ ਸਥਾਪਤ ਕਰਨ ਲਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਨਿਸ਼ਾਨ ਸਾਹਿਬ ਦੀ ਪਾਈਪ ਦਾ ਸੰਤੁਲਨ ਵਿਗੜਨ ਕਾਰਨ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ‘ਤੇ ਜਾ ਡਿੱਗੀ ਤੇ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਵਿਅਕਤੀ ਕਰੰਟ ਲੱਗਣ ਨਾਲ ਦੂਰ ਜਾ ਡਿੱਗੇ।

Nishan Sahib Nishan Sahib ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਪੁੱਤਰ ਸ਼ੰਕਰ ਦਾਸ ਪਿੰਡ ਵਰਿਆਣਾ ਦੇ ਰੂਪ ‘ਚ ਹੋਈ ਹੈ ਅਤੇ ਬਾਕੀ ਸਾਰੇ ਜ਼ਖਮੀ ਵਿਅਕਤੀ ਵੱਖ-ਵੱਖ ਹਸਪਤਾਲ ‘ਚ ਦਾਖਲ ਹਨ। ਇਸ ਮੌਕੇ ‘ਤੇ ਪਹੁੰਚੇ ਥਾਣਾ ਮਕਸੂਦਾ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਸਬ-ਇੰਸਪੈਕਟਰ ਰਘੂਵੀਰ ਸਿੰਘ ਨੇ ਜਾਇਜ਼ਾ ਲੈਂਦੇ ਹੋਏ ਮ੍ਰਿਤਕ ਬਲਵੀਰ ਚੰਦ ਦੀ ਲੋਥ ਨੂੰ ਸਿਵਲ ਹਸਪਤਾਲ ਦਿੱਤਾ ਹੈ।

Nishan Sahib Nishan Sahibਨਿਸ਼ਾਨ ਸਾਹਿਬ ਦੀ ਜ਼ਰੂਰਤ ਇਸ ਲਈ ਹੁੰਦੀ ਹੈ ਕਿ ਗੁਰੁ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦਾ ਦੂਰੋਂ ਹੀ ਪਤਾ ਲੱਗ ਜਾਇਆ ਕਰੇਗਾ। ਉਚਾਈ ਭਾਵੇਂ ਜਿਆਦਾ ਨਾ ਹੋਵੇ, ਪਰ ਬਾਕੀ ਇਮਾਰਤਾਂ ਅਤੇ ਆਲੇ ਦੁਆਲੇ ਤੋਂ ਉਚਾ ਅਤੇ ਨਿਰਾਲਾ ਜਰੂਰ ਨਜ਼ਰ ਆਵੇਗਾ। ਜਿਨ੍ਹਾਂ ਘਰਾਂ ਵਿਚ ਵੱਖਰਾ ਕਮਰਾ ਦੇ ਕੇ ਪੱਕੇ ਤੌਰ ਤੇ ਪ੍ਰਕਾਸ਼ ਕੀਤਾ ਗਿਆ ਹੈ, ਉਥੇ ਲੱਗਿਆ ਨਿਸਾਂਨ ਸਾਹਿਬ ,ਨੇੜੇ ਦੇ ਸਿੱਖਾਂ ਲਈ ਲਾਭਦਾਇਕ ਹੋਵੇਗਾ।

Nishan Sahib Nishan Sahibਜਿੱਥੇ ਹਰ ਦੇਖਣ ਵਾਲੇ ਲਈ ਸੰਕੇਤ ਹੋਵੇਗਾ ਕਿ ਇੱਥੇ ਜਿੱਥੇ ਗੁਰਬਾਣੀ ਦਾ ਜੀਵਨ ਸੰਦੇਸ਼ ਸੁਣਨ ਨੂੰ ਮਿਲੇਗਾ, ਉਥੇ ਇਸ ਜਗ੍ਹਾ ਤੋਂ ਲੰਗਰ ਅਤੇ ਹੋਰ ਲੋੜਾਂ ਵੀ ਪੂਰੀਆਂ ਹੋ ਸਕਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement