ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧਨਵਾਦ : ਰਾਹੁਲ
Published : Oct 9, 2021, 7:28 am IST
Updated : Oct 9, 2021, 7:28 am IST
SHARE ARTICLE
image
image

ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧਨਵਾਦ : ਰਾਹੁਲ

ਨਵੀਂ ਦਿੱਲੀ, 8 ਅਕਤੂਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਟਰੌਲ, ਡੀਜ਼ਲ ਅਤੇ ਐੱਲ.ਪੀ.ਜੀ. ਦੀਆਂ ਕੀਮਤਾਂ 'ਚ ਵਾਧੇ ਦੇ ਮੁੱਦੇ 'ਤੇ ਸ਼ੁਕਰਵਾਰ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫ਼ਿਕਰਾ ਕਸਿਆ | ਰਾਹੁਲ ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਨੂੰ  ਫਿੱਕਾ ਕਰਨ ਲਈ ਪ੍ਰਧਾਨ ਮੰਤਰੀ ਦਾ ਧਨਵਾਦ ਹੈ | ਉਨ੍ਹਾਂ ਨੇ ਟਵੀਟ ਕੀਤਾ,''ਕੀਮਤ ਵਧਦੀ ਜਾ ਰਹੀ ਹੈ, ਪਟਰੌਲ, ਡੀਜ਼ਲ, ਖਾਧ ਸਮੱਗਰੀ, ਐੱਲ.ਪੀ.ਜੀ. ਦਾ...., ਤਿਉਹਾਰਾਂ ਦਾ ਮੌਸਮ ਕਰ ਦਿਤਾ ਹੈ ਫਿੱਕਾ, ਧਨਵਾਦ ਹੈ ਮੋਦੀ ਜੀ ਦਾ!'' ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਕਾਰਨ ਬੁਧਵਾਰ ਨੂੰ  ਰਸੋਈ ਗੈਸ ਐੱਲ.ਪੀ.ਜੀ. ਦੀ ਕੀਮਤ 'ਚ 15 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ, ਜਦੋਂ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਉਚਾਈ 'ਤੇ ਪਹੁੰਚ ਗਈਆਂ | ਸਬਸਿਡੀ ਵਾਲੇ ਅਤੇ ਗੈਰ-ਸਬਸਿਡੀ ਵਾਲੇ ਐੱਲ.ਪੀ.ਜੀ. ਦੀਆਂ ਕੀਮਤਾਂ ਵਧਾਈਆਂ ਗਈਆਂ ਹਨ | ਇਸ ਦੇ ਨਾਲ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 'ਚ ਜੁਲਾਈ ਤੋਂ ਹੁਣ ਤਕ ਕੁਲ 90 ਰੁਪਏ ਵਧਾਏ ਗਏ ਹਨ |     (ਏਜੰਸੀ)
ਇਸ ਨਾਲ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 'ਚ ਜੁਲਾਈ ਤੋਂ ਹੁਣ ਤਕ ਕੁਲ 90 ਰੁਪਏ ਵਧਾਈ ਗਈ ਹੈ | ਸਰਕਾਰੀ ਪ੍ਰਚੂਲ ਤੇਲ ਵਪਾਰੀ ਕੰਪਨੀਆਂ ਦੀ ਮੁੱਲ ਸੂਚਨਾ ਅਨੁਸਾਰ, ਦਿੱਲੀ ਅਤੇ ਮੁੰਬਈ 'ਚ ਹੁਣ ਰਸੋਈ ਗੈਸ ਦੀ ਕੀਮਤ 899.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ | ਉੱਥੇ ਹੀ ਕੋਲਕਾਤਾ 'ਚ ਇਹ 926 ਰੁਪਏ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement