ਸਰਕਾਰ ਤੱਕ ਪਹੁੰਚ ਹੋਣ ਦੀਆਂ ਧਮਕੀਆਂ ਦੇ ਕੇ ਹੋ ਰਹੀ ਨਜਾਇਜ਼ ਮਾਈਨਿੰਗ! 
Published : Oct 9, 2020, 3:34 pm IST
Updated : Oct 9, 2020, 3:42 pm IST
SHARE ARTICLE
Illegal Mining
Illegal Mining

ਨਾਜ਼ਾਇਜ਼ ਮਾਈਨਿੰਗ ਕਰਨ ਲਈ ਕੁੱਟਮਾਰ ਦੀ ਵੀ ਦਿੱਤੀ ਜਾ ਰਹੀ ਏ ਧਮਕੀ

ਫਿਰੋਜ਼ਪੁਰ  - ਪੰਜਾਬ 'ਚ ਨਜ਼ਾਇਜ਼ ਮਾਈਨਿੰਗ ਦੇ ਕੇਸ ਤਾਂ ਆਮ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਤਰਨਤਾਰਨ ਤੇ ਫਿਰੋਜ਼ਪੁਰ ਦੀ ਹੱਦ 'ਤੇ ਹੋ ਰਹੀ ਨਾਜ਼ਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਤੋਂ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿ ਜਦੋਂ ਵੀ ਉਹ ਮਾਈਨਿੰਗ ਦੇ ਮੁਲਾਜ਼ਮਾਂ ਨੂੰ ਮਾਈਨਿੰਗ ਕਰ ਤੋਂ ਰੋਕਦੇ ਹਨ ਤਾਂ ਮੁਲਾਜ਼ਮ ਕਹਿ ਦਿੰਦੇ ਨੇ ਕਿ ਸਾਡੀ ਸਰਕਾਰ ਤੱਕ ਪਹੁੰਚ ਹੈ ਤੁਸੀਂ ਸਾਨੂੰ ਰੋਕ ਨਹੀਂ ਸਕਦੇ।

Illegal MiningIllegal Mining

ਅਸੀਂ ਚਾਹੇ ਜ਼ਾਇਜ਼ ਮਾਈਨਿੰਗ ਕਰੀਏ ਜਾਂ ਨਾਜ਼ਾਇਜ਼ ਸਾਨੂੰ ਇਸ ਪਿੰਡ ਵਿਚ ਕੋਈ ਵੀ ਨਹੀਂ ਰੋਕ ਸਕਦਾ। ਪਿੰਡ ਦੇ ਇਕ ਵਿਅਕਤੀ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਠੇਕੇਦਾਰ ਪਾਸ ਹੋਈ ਸਰਕਾਰੀ ਖੱਡ ਵਿੱਚੋਂ ਰੇਤ ਨਾ ਕੱਢ ਕੇ ਆਪਣੀ ਅਲੱਗ ਖੱਡ ਪੁੱਟ ਕੇ ਉਸ ਵਿਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਅਤੇ ਜਦੋਂ ਕੋਈ ਪਿੰਡ ਵਾਲਾ ਉਹਨਾਂ ਨੂੰ ਇਹ ਸਭ ਕਰਨ ਤੋਂ ਰੋਕਦਾ ਹੈ ਤਾਂ ਉਹ ਸਰਕਾਰ ਦਾ ਡਰਾਵਾ ਦਿੰਦੇ ਹਨ।

Punjab Illegal MiningPunjab Illegal Mining

ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਰੇਤ ਦੀ ਮਾਈਨਿੰਗ ਬੰਦ ਕੀਤੀ ਗਈ ਸੀ ਤੇ ਹੁਣ 10ਵੇਂ ਮਹੀਨੇ ਇਸ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਉਦੋਂ ਵੀ ਠੇਕੇਦਾਰਾਂ ਨੇ ਨਾਜ਼ਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ। ਸੁਖਵਿੰਦਰ ਸਿੰਘ ਨੇ ਕਿਹਾ ਕਿ ਰੇਤੇ ਦੀ ਲੋੜ ਪੈਣ 'ਤੇ ਪਰਚੀ ਉਹਨਾਂ ਦੇ ਨਾਮ 'ਤੇ ਬਣਦੀ ਹੈ ਪਰ ਉਸ ਦਾ ਪੈਸਾ ਸਾਨੂੰ ਨਹੀਂ ਦਿੱਤਾ ਜਾਂਦਾ ਸਾਰਾ ਪੈਸਾ ਠੇਕੇਦਾਰ ਲੈ ਜਾਂਦੇ ਹਨ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਠੇਕੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ 9 ਕਰੋੜ ਕੈਪਟਨ ਅਮਰਿੰਦਰ ਸਿੰਘ ਨੂੰ ਭਰਿਆ ਹੋਇਆ ਹੈ। 

Illegal MiningIllegal Mining

ਪਰ ਸਾਡੇ ਨਾਲ ਜਬਰਦਸਤੀ ਕਰ ਕੇ ਇਹ ਨਾਜ਼ਾਇਜ਼ ਮਾਈਨਿੰਗ ਕਰ ਕੇ ਚਲੇ ਜਾਂਦੇ ਹਨ। ਉਹਨਾਂ ਦੱਸਿਆ ਕਿ ਜੇ ਉਹ ਠੇਕੇਦਾਰਾਂ ਨੂੰ ਰੋਕਦੇ ਹਨ ਤਾਂ ਉਹ ਪੁਲਿਸ ਦਾ ਅਤੇ ਕੁੱਟਮਾਰ ਕਰਨ ਦਾ ਡਰਾਵਾਂ ਦਿੰਦੇ ਹਨ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੱਡਾ ਪਾਸ ਕਰਾਉਣ ਲਈ 9 ਸਾਲ ਲੱਗ ਗਏ ਤੇ ਹੁਣ ਕਿਤੇ ਜਾ ਕੇ ਖੱਡਾ ਪਾਸ ਹੋਇਆ ਹੈ ਤੇ ਜਦੋਂ ਖੱਡਾ ਪਾਸ ਹੋ ਗਿਆ ਤਾਂ ਠੇਕੇਦਾਰ ਨਾਜ਼ਾਇਜ਼ ਮਾਈਨਿੰਗ ਕਰਨ ਲੱਗ ਗਏ। ਨੌਜਵਾਨ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੀ। 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement