ਸਤਿਹ ਤੋਂ ਹਵਾ 'ਚ ਮਾਰ ਕਰਨ ਵਾਲੀ ਕੁਇਕ ਰਿਐਕਸ਼ਨ ਮਿਜ਼ਾਈਲ ਦਾ ਸਫ਼ਲ ਪ੍ਰੀਖਣ
Published : Sep 9, 2022, 12:32 am IST
Updated : Sep 9, 2022, 12:32 am IST
SHARE ARTICLE
image
image

ਸਤਿਹ ਤੋਂ ਹਵਾ 'ਚ ਮਾਰ ਕਰਨ ਵਾਲੀ ਕੁਇਕ ਰਿਐਕਸ਼ਨ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 8 ਸਤੰਬਰ : ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਫ਼ੌਜ ਨੇ ਵੀਰਵਾਰ ਨੂੰ  ਸਤਿਹ ਤੋਂ ਹਵਾ 'ਚ ਮਾਰ ਕਰਨ ਵਾਲੀ ਕੁਇਕ ਰਿਐਕਸ਼ਨ ਮਿਜ਼ਾਈਲ ਦੇ 6 ਪ੍ਰੀਖਣ ਸਫਲਤਾਪੂਰਵਕ ਪੂਰੇ ਕੀਤੇ | ਇਹ ਟੈਸਟ ਓਡੀਸਾ ਦੇ ਚਾਂਦੀਪੁਰ ਵਿਖੇ ਏਕੀਕਿ੍ਤ ਟੈਸਟ ਰੇਂਜ ਵਿਚ ਕੀਤੇ ਗਏ ਸਨ | ਇਹ ਪ੍ਰੀਖਣ ਮਿਜ਼ਾਈਲ ਦੇ ਮੁਲਾਂਕਣ ਪ੍ਰਕਿਰਿਆ ਦੇ ਅਧੀਨ ਕੀਤੇ ਗਏ ਹਨ | ਪ੍ਰੀਖਣ ਦੌਰਾਨ ਤੇਜ਼ ਗਤੀ ਨਾਲ ਉੱਡਣ ਵਾਲੇ ਟੀਚਿਆਂ 'ਤੇ ਨਿਸ਼ਾਨਾ ਵਿੰਨਿ੍ਹਆ ਗਿਆ |
ਇਸ ਦਾ ਉਦੇਸ਼ ਵੱਖ-ਵੱਖ ਦਿ੍ਸ਼ਾਂ ਵਿਚ ਮਿਜ਼ਾਈਲ ਦੀ ਮਾਰਕ ਸਮਰੱਥਾ ਦਾ ਪਤਾ ਲਗਾਉਣਾ ਸੀ | ਇਹ ਪ੍ਰੀਖਣ ਦਿਨ ਅਤੇ ਰਾਤ ਦੇ ਸਮੇਂ ਵੀ ਕੀਤੇ ਗਏ | ਸਾਰੇ ਮਿਸ਼ਨਾਂ ਦੌਰਾਨ ਮਿਜ਼ਾਈਲ ਨੇ ਟੀਚਿਆਂ 'ਤੇ ਨਿਸ਼ਾਨਾ ਵਿੰਨਿ੍ਹਆ ਅਤੇ ਸਾਰੇ ਮਾਪਦੰਡਾਂ ਨੂੰ  ਪੂਰਾ ਕੀਤਾ | ਟੈਸਟ ਦੌਰਾਨ ਸਾਰੇ ਦੇਸੀ ਉਪਕਰਣਾਂ ਦੀ ਵਰਤੋਂ ਕੀਤੀ ਗਈ | ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀ.ਆਰ.ਡੀ.ਓ. ਦੇ ਚੇਅਰਮੈਨ ਨੇ ਸਫਲ ਪ੍ਰੀਖਣ ਲਈ ਵਿਗਿਆਨੀਆਂ ਦੀ ਟੀਮ ਨੂੰ  ਵਧਾਈ ਦਿਤੀ | ਡੀ.ਆਰ.ਡੀ.ਓ. ਚੇਅਰਮੈਨ ਨੇ ਕਿਹਾ ਕਿ ਇਹ ਮਿਜ਼ਾਈਲ ਹੁਣ ਫ਼ੌਜ 'ਚ ਸ਼ਾਮਲ ਕਰਨ ਲਈ ਤਿਆਰ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement