ਤਾਲਿਬਾਨ 100 ਸਾਲ ’ਚ ਵੀ ਅਫ਼ਗਾਨ ਸਰਕਾਰ ਕੋਲੋਂ ਆਤਮ ਸਮਰਪਣ ਨਹੀਂ ਕਰਾ ਸਕਦਾ : ਗਨੀ
Published : Jul 9, 2021, 12:37 am IST
Updated : Jul 9, 2021, 12:37 am IST
SHARE ARTICLE
image
image

ਤਾਲਿਬਾਨ 100 ਸਾਲ ’ਚ ਵੀ ਅਫ਼ਗਾਨ ਸਰਕਾਰ ਕੋਲੋਂ ਆਤਮ ਸਮਰਪਣ ਨਹੀਂ ਕਰਾ ਸਕਦਾ : ਗਨੀ

ਕਾਬੁਲ, 8 ਜੁਲਾਈ : ਅਮਰੀਕੀ ਸੈਨਿਕ ਦੀ ਵਾਪਸੀ ਅਤੇ ਤਾਲਿਬਾਨ ਦੀ ਵਧਦੀ ਹਿੰਸਾ ’ਚ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਿਹਾ ਕਿ ਤਾਲਿਬਾਨ ਅਗਲੇ 100 ਸਾਲਾਂ ’ਚ ਵੀ ਅਫ਼ਗਾਨ ਸਰਕਾਰ ਨੂੰ ਆਤਮ ਸਮਰਪਣ ਕਰਨ ’ਤੇ ਮਜਬੂਰ ਨਹੀਂ ਕਰ ਸਕਦਾ। ਰਾਸ਼ਟਰਪਤੀ ਭਵਨ ’ਚ ਹੋਈ ਇਕ ਕੈਬਨਿਟ ਬੈਠਕ ’ਚ ਗਨੀ ਨੇ ਕਿਹਾ ਕਿ ਤਾਲਿਬਾਨ ਅਤੇ ਉਸ ਦੇ ਸਮਰਥਕ ਦੇਸ਼ ’ਚ ਹੋ ਰਹੇ ਖ਼ੂਨ-ਖ਼ਰਾਬੇ ਅਤੇ ਤਬਾਹੀ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਦਾਰ ਹੈ ਪਰ ਅਸੀਂ ਅਪਣੇ ਖੇਤਰਾਂ ਦੀ ਰੱਖਿਆ ਲਈ ਤਿਆਰ ਹਾਂ।
ਰਾਸ਼ਟਰਪਤੀ ਅਸ਼ਰਫ਼ ਗਨੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਮਦੁੱਲਾ ਮੁਹਿਬ ਨੇ ਕਿਹਾ ਕਿ ਤਾਲਿਬਾਨ ਦੇ ਖੇਤਰ ਵਿਸਤਾਰ ਦਾ ਮਤਲਬ ਇਹ ਨਹੀਂ ਹੈ ਕਿ ਅਫ਼ਗ਼ਾਨ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਅਪਣੇ ਖੇਤਰਾਂ ਦੀ ਰੱਖਿਆ ਲਈ ਤਿਆਰ ਹੈ। ਮੁਹਿਬ ਨੇ ਦਸਿਆ ਕਿ ਸੱਤ ਬਲੈਕ ਹਾਕ ਹੈਲੀਕਾਪਟਰ ਜਲਦ ਹੀ ਅਫ਼ਗ਼ਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਬਲਾਂ ਨੂੰ ਸੌਂਪੇ ਜਾਣਗੇ ਜੋ ਚਲ ਰਹੇ ਸੰਘਰਸ਼ ਨੂੰ ਕੰਟਰੋਲ ’ਚ ਲਿਆਉਣ ਦੀ ਮਦਦ ਕਰਨਗੇ। ਅਫ਼ਗ਼ਾਨਿਸਤਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ’ਚ 200 ਤੋਂ ਵੱਧ ਤਾਲਿਬਾਨੀ ਅਤਿਵਾਦੀ ਮਾਰੇ ਗਏ ਹਨ। ਅਫ਼ਗ਼ਾਨ ਕਮਾਂਡੋ ਬਲਾਂ ਦੇ ਘੱਟ ਤੋਂ ਘੱਟ 10,000 ਮੈਂਬਰ ਦੇਸ਼ ਭਰ ’ਚ ਤਾਲਿਬਾਨ ਨੂੰ ਖ਼ਤਮ ਕਰਨ ’ਚ ਲੱਗੇ ਹੋਏ ਹਨ। ਦੂਜੇ ਪਾਸੇ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਿਆਦ ’ਚ ਛੇ ਅਤੇ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ।                     (ਏਜੰਸੀ) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement