ਖੇਡ ਡਾਇਰੈਕਟਰ ਵਲੋਂ ਸੂਬੇ ਵਿਚ ਖੇਡ ਢਾਂਚੇ ਦੀ ਮਜ਼ਬੂਤੀ ਲਈ ਸਖ਼ਤ
Published : Jul 9, 2020, 10:33 am IST
Updated : Jul 9, 2020, 10:33 am IST
SHARE ARTICLE
File Photo
File Photo

ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ 20 ਜੁਲਾਈ ਤਕ ਲੋੜੀਂਦੇ ਖੇਡ ਢਾਂਚੇ ਅਤੇ ਉਪਕਰਨਾਂ ਸਬੰਧੀ ਵਿਸਥਾਰਤ ਰੀਪੋਰਟ ਭੇਜਣ ਦੇ ਹੁਕਮ

ਚੰਡੀਗੜ੍ਹ, 8 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਰਾਜ ਦੇ ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਅੱਜ ਪੰਜਾਬ ਰਾਜ ਦੇ ਖੇਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਵਿਚ ਖੇਡਾਂ ਨਾਲ ਸਬੰਧਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ। ਅੱਜ ਇਥੇ ਸੂਬੇ ਦੇ ਜ਼ਿਲ੍ਹਾ ਖੇਡ ਅਫ਼ਸਰਾਂ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ, ਐਕਸੀਅਨ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਸੂਬੇ ਵਿਚ ਚਲ ਰਹੀਆਂ ਖੇਡ ਗਤੀਵਿਧੀਆਂ ਦਾ ਮੁਲਾਂਕਣ ਕੀਤਾ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਖੇਡ ਗਤੀਵਿਧੀਆਂ ਚਲਾਈਆਂ ਜਾਣ। ਉਨ੍ਹਾਂ ਸਾਰੇ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ 20 ਜੁਲਾਈ, 2020 ਤਕ ਖੇਡ ਢਾਂਚੇ ਅਤੇ ਉਪਕਰਨਾਂ ਦੀ ਜ਼ਰੂਰਤ ਸਬੰਧੀ ਵਿਸਥਾਰਤ ਰੀਪੋਰਟ ਭੇਜਣ ਦੇ ਵੀ ਹੁਕਮ ਦਿਤੇ। ਉਨ੍ਹਾਂ ਖੇਲੋ ਇੰਡੀਆ ਸਕੀਮ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਵੀ ਜ਼ਿਲ੍ਹਾਵਾਰ ਮੁਲਾਂਕਣ ਕਰਦਿਆਂ ਕਿਹਾ ਕਿ ਇਸ 100 ਫ਼ੀ ਸਦੀ ਸਪਾਂਸਰਡ ਸਕੀਮ ਦੇ ਲਾਗੂਕਰਨ ਨੂੰ ਯਕੀਨੀ ਬਣਾਇਆ ਜਾਵੇ।

File PhotoFile Photo

ਸ੍ਰੀ ਖਰਬੰਦਾ ਨੇ ਕਿਹਾ ਕਿ ਖੇਲੋ ਇੰਡੀਆ ਸਕੀਮ ਪ੍ਰਤਿਭਾ ਖੋਜ ਅਤੇ ਵਿਕਾਸ, ਦਿਵਿਆਂਗ ਲੋਕਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ, ਔਰਤਾਂ ਨੂੰ ਖੇਡਾਂ ਦੇ ਵਧੇਰੇ ਮੌਕੇ ਮੁਹਈਆ ਕਰਾਉਣਾ, ਖੇਡਾਂ ਨਾਲ ਸਬੰਧਤ ਢਾਂਚੇ ਦਾ ਵਿਕਾਸ, ਖੇਡ ਮੈਦਾਨਾਂ ਦਾ ਵਿਕਾਸ ਅਤੇ ਕਮਿਊਨਿਟੀ ਕੋਚਿੰਗ ਵੱਲ ਵਿਸ਼ੇਸ਼ ਤਵੱਜੋਂ ਦਿਤੀ ਜਾਵੇ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੇ ਸਰੀਰਿਕ ਵਿਕਾਸ, ਸਾਲਾਨਾ ਖੇਡ ਮੁਕਾਬਲੇ, ਪਿੰਡਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ, ਦਿਵਿਆਂਗਾਂ ਦੇ ਖੇਡ ਮੁਕਾਬਲੇ, ਖੇਡਾਂ ਲਈ ਬੁਨਿਆਦੀ ਢਾਂਚੇ ਦੇ ਵਿਕਾਸ, ਸੂਬਾ ਪਧਰੀ ਖੇਲੋ ਇੰਡੀਆ ਸੈਂਟਰਾਂ ਦੇ ਵਿਕਾਸ, ਖੇਡ ਪ੍ਰਤਿਭਾ ਦੀ ਖੋਜ ਤੇ ਵਿਕਾਸ ਅਤੇ ਖੇਡਾਂ ਲਈ ਕੌਮੀ/ਖੇਤਰੀ/ਸੂਬਾਈ ਖੇਡ ਅਕੈਡਮੀਆਂ ਦੀ ਸਥਾਪਨਾ ਵੱਲ ਵੀ ਧਿਆਨ ਦਿਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement