ਅੱਜ ਤੋਂ ਪੰਜਾਬ 'ਚ ਪਟਵਾਰੀ ਤੇ ਕਾਨੂੰਗੋ ਨਾਲ ਮਾਲ ਅਫ਼ਸਰ ਵੀ ਸਮੂਹਕ ਛੁੱਟੀ 'ਤੇ ਜਾਣਗੇ
Published : May 9, 2022, 6:50 am IST
Updated : May 9, 2022, 6:50 am IST
SHARE ARTICLE
image
image

ਅੱਜ ਤੋਂ ਪੰਜਾਬ 'ਚ ਪਟਵਾਰੀ ਤੇ ਕਾਨੂੰਗੋ ਨਾਲ ਮਾਲ ਅਫ਼ਸਰ ਵੀ ਸਮੂਹਕ ਛੁੱਟੀ 'ਤੇ ਜਾਣਗੇ

 


ਚੰਡੀਗੜ੍ਹ, 8 ਮਈ (ਭੁੱਲਰ) : ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਗੋ 9 ਮਈ ਤੋਂ 15 ਮਈ ਤਕ ਸਮੂਹਕ ਛੁੱਟੀ ਉਪਰ ਜਾ ਰਹੇ ਹਨ ਅਤੇ ਹੁਣ ਇਨ੍ਹਾਂ ਦੇ ਅੰਦੋਲਨ ਨੂੰ  ਮਾਲ ਅਫ਼ਸਰਾਂ ਦਾ ਸਮਰਥਨ ਵੀ ਮਿਲਿਆ ਹੈ | ਇਸ ਕਾਰਨ 9 ਮਈ ਤੋਂ ਤਹਿਸੀਲ ਦਫ਼ਤਰਾਂ ਵਿਚ ਰਜਿਸਟਰੀਆਂ ਅਤੇ ਇੰਤਕਾਲਾਂ ਤੇ ਹੋਰ ਪ੍ਰਮਾਣ ਪੱਤਰ ਬਣਾਉਣ ਆਦਿ ਦਾ ਸਾਰਾ ਕੰਮ ਠੱਪ ਹੋ ਜਾਵੇਗਾ | ਇਸ ਤੋਂ ਪਹਿਲਾਂ 4 ਤੋਂ 6 ਮਈ ਤਕ ਵੀ ਪਟਵਾਰੀ ਤੇ ਕਾਨੂੰਗੋ ਸਮੂਹਕ ਛੁੱਟੀ 'ਤੇ ਜਾ ਚੁੱਕੇ ਹਨ |  ਉਹ ਮਾਲੇਰਕੋਟਲਾ ਦੇ ਇਕ ਪਟਵਾਰੀ ਦੀਦਾਰ ਸਿੰਘ ਨੂੰ  ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਫੜੇ ਜਾਣ ਦੇ ਮਾਮਲੇ ਨੂੰ  ਝੂਠਾ ਦਸ ਕੇ ਇਸ ਨੂੰ  ਰੱਦ ਕਰਨ ਦੀ ਮੰਗ ਕਰ ਰਹੇ ਹਨ
 | ਵਿਜੀਲੈਂਸ ਬਿਊਰੋ ਦਾ ਦਾਅਵਾ ਹੈ ਕਿ ਕੇਸ ਸਹੀ ਹੈ ਅਤੇ ਫੜੇ ਗਏ ਪਟਵਾਰੀ ਦੇ ਨਾਂ 'ਤੇ ਹੋਈਆਂ ਜ਼ਮੀਨਾਂ ਦੀਆਂ 30 ਰਜਿਸਟਰੀਆਂ ਤੇ 25 ਲੱਖ ਨਕਦ ਵੀ ਬਰਾਮਦ ਹੋਏ ਹਨ |
ਇਸੇ ਦੌਰਾਨ ਸੂਬੇ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਮੁੱਖ ਮੰਤਰੀ ਵਲੋਂ ਪਟਵਾਰੀਆਂ ਤੇ ਕਾਨੂੰਗੋ ਦਾ ਅੰਦੋਲਨ ਖ਼ਤਮ ਕਰਵਾਉਣ ਲਈ ਡਿਊਟੀ ਲਾਈ ਹੈ ਪਰ ਗੱਲ ਨਹੀਂ ਬਣ ਰਹੀ | ਜਿੰਪਾ ਨੇ ਪਟਵਾਰੀ ਤੇ ਕਾਨੂੰਗੋ ਨੂੰ  ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਗੱਲਬਾਤ ਲਈ ਵੀ ਤਿਆਰ ਹੈ ਪਰ ਰਿਸ਼ਵਤ ਦੇ ਦੋਸ਼ਾਂ ਵਿਚ ਫੜੇ ਪਟਵਾਰੀ ਨੂੰ  ਛੱਡਿਆ ਨਹੀਂ ਜਾ ਸਕਦਾ | ਜੇ ਕੁੱਝ ਗ਼ਲਤ ਹੋਇਆ ਤਾਂ ਕੋਰਟ ਵਿਚ ਨਿਤਾਰਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸਮੇਂ ਕਾਨੂੰਗੋ ਤੇ ਪਟਵਾਰੀਆਂ ਦੀ ਹੜਤਾਲ ਗ਼ੈਰ ਕਾਨੂੰਨੀ ਹੈ ਪਰ ਸਰਕਾਰ ਸਖ਼ਤੀ ਨਹੀਂ ਕਰਨਾ ਚਾਹੁੰਦੀ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ  ਸਖ਼ਤੀ ਲਈ ਮਜਬੂਰ ਨਾ ਕੀਤਾ ਜਾਵੇ ਅਤੇ ਰਿਸ਼ਵਤਖੋਰੀ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣਾ ਚਾਹੀਦਾ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement