ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਦਾ ਵਿਆਹ ਅੱਜ
Published : Mar 9, 2019, 5:09 pm IST
Updated : Mar 9, 2019, 5:09 pm IST
SHARE ARTICLE
Akash Ambani and Saloka Mehta
Akash Ambani and Saloka Mehta

ਮੁੰਬਈ : ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਅਤੇ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਧੀ ਸ਼ਲੋਕਾ ਮਹਿਤਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅੱਜ 9 ਮਾਰਚ...

ਮੁੰਬਈ : ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਅਤੇ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਧੀ ਸ਼ਲੋਕਾ ਮਹਿਤਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਅੱਜ 9 ਮਾਰਚ ਨੂੰ ਦੋਹਾਂ ਦਾ ਵਿਆਹ ਹੈ। ਇਸ ਮੌਕੇ ਦੇਸ਼ ਭਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਹਾਜ਼ਰ ਹੋਣਗੀਆਂ। ਆਕਾਸ਼ ਅਤੇ ਸ਼ਲੋਕਾ ਦਾ ਵਿਆਹ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਜਿਓ ਵਰਲਡ ਸੈਂਟਰ 'ਚ ਹੋਵੇਗਾ, ਜਿਸ ਦਾ ਉਦਘਾਟਨ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ। ਵਿਆਹ 'ਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਉਨ੍ਹਾਂ ਦੀ ਪਤਨੀ ਚੇਰੀ ਬਲੇਅਰ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਬਾਨ ਕੀ ਮੂਨ ਮਹਿਮਾਨ ਵਜੋਂ ਸ਼ਾਮਲ ਹੋਣਗੇ।

Akash Ambani and Saloka Mehta weddingAkash Ambani and Saloka Mehta wedding

ਵਿਆਹ 'ਚ ਸ਼ਾਮਲ ਹੋਣ ਵਾਲੇ ਬਾਕੀ ਮਹਿਮਾਨਾਂ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਵਿੱਤ ਮੰਤਰੀ ਪੀਯੂਸ਼ ਗੋਇਲ, ਸਾਊਦੀ ਅਰਬ ਦੇ ਤੇਲ ਮੰਤਰੀ ਖਾਲਿਦ ਅਲ ਫਤੀਹ ਅਤੇ ਉਨ੍ਹਾਂ ਦੀ ਪਤਨੀ, ਬੈਲਜ਼ੀਅਮ ਦੇ ਸੀਨੀਅਰ ਆਗੂ ਅਤੇ ਯੂਰਪੀ ਸੰਸਦ ਦੇ ਮੈਂਬਰ ਵੇਰੋਨਿਕ ਡੀ ਕੀਪਰ, ਭਾਰਤੀ ਕਾਂਗਰਸ ਦੇ ਨੇਤਾ ਆਨੰਦ ਸ਼ਰਮਾ ਅਤੇ ਅਮਰੀਕੀ ਆਗੂ ਏਰਿਕ ਕੈਂਟਰ ਸ਼ਾਮਲ ਹਨ।

ਵਿਆਹ ਸਮਾਗਮ ਦੀਆਂ ਖ਼ਾਸ ਗੱਲਾਂ :

  1. ਅੱਜ ਸ਼ਾਮ 6:30 ਵਜੇ ਜਿਓ ਵਰਲਡ ਸੈਂਟਰ 'ਚ ਬਾਰਾਤ ਦਾ ਸਵਾਗਤ ਕੀਤਾ ਜਾਵੇਗਾ।
  2. ਰਾਤ 7:30 ਵਜੇ ਸੈਰੇਮਨੀ ਸ਼ੁਰੂ ਹੋਵੇਗੀ ਅਤੇ 8 ਵਜੇ ਵਿਆਹ ਦੀਆਂ ਰਸਮਾਂ ਹੋਣਗੀਆਂ।
  3. 10 ਮਾਰਚ ਨੂੰ ਸ਼ਾਮ 6:30 ਵਜੇ ਮੰਗਲ ਪਰਵ ਹੋਵੇਗਾ ਅਤੇ ਜਿਓ ਵਰਲਡ ਸੈਂਟਰ 'ਚ ਡਿਨਰ ਦਾ ਪ੍ਰਬੰਧ ਕੀਤਾ ਜਾਵੇਗਾ।
  4. 11 ਮਾਰਚ ਨੂੰ ਅੰਬਾਨੀ ਪਰਿਵਾਰ ਵੱਲੋਂ ਜਿਓ ਵਰਲਡ ਸੈਂਟਰ, ਬੀਕੇਸੀ ਮੁੰਬਈ 'ਚ ਇੱਕ ਗ੍ਰੈਂਡ ਵੈਡਿੰਗ ਰਿਸੈਪਸ਼ਨ ਦਿੱਤਾ ਜਾਵੇਗਾ। ਇਸ 'ਚ ਬਾਲੀਵੁਡ, ਸਿਆਸਤ, ਖੇਡ ਅਤੇ ਬਿਜਨਸ ਦੀ ਦੁਨੀਆਂ ਦੇ ਖ਼ਾਸ ਲੋਕ ਸ਼ਾਮਲ ਹੋਣਗੇ।
     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement