ਪੰਜਾਬ ਪੁਲਿਸ 'ਚ ਨਿਜ਼ਾਮ ਬਦਲਦਿਆਂ ਹੀ ਚੋਟੀ ਦੇ 10 ਅਫ਼ਸਰਾਂ ਦੇ ਤਬਾਦਲੇ
Published : Feb 9, 2019, 2:32 pm IST
Updated : Feb 9, 2019, 2:32 pm IST
SHARE ARTICLE
Top 10 officers transferred by PB Govt.
Top 10 officers transferred by PB Govt.

ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਰਾਜ ਦੇ 10 ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦੇ ਤੁਰਤ ਪ੍ਰਭਾਵ ਨਾਲ ਤਬਾਦਲੇ/ਤਾਇਨਾਤੀਆਂ ਕਰ ਦਿਤੀਆਂ ਹਨ.....

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਰਾਜ ਦੇ 10 ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦੇ ਤੁਰਤ ਪ੍ਰਭਾਵ ਨਾਲ ਤਬਾਦਲੇ/ਤਾਇਨਾਤੀਆਂ ਕਰ ਦਿਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁਹੰਮਦ ਮੁਸਤਫ਼ਾ ਨੂੰ ਡੀ.ਜੀ.ਪੀ, ਪੀ.ਐਸ.ਐਚ.ਆਰ.ਸੀ. ਦਾ ਚਾਰਜ ਦਿਤਾ ਗਿਆ ਹੈ ਅਤੇ ਐਸ.ਟੀ.ਐਫ਼. ਦਾ ਚਾਰਜ ਗੁਰਪ੍ਰੀਤ ਦਿਓ ਏ.ਡੀ.ਜੀ.ਪੀ. ਨੂੰ ਦਿਤਾ ਗਿਆ ਹੈ। ਉਨ੍ਹਾਂ ਦੀ ਛੁੱਟੀ ਦੌਰਾਨ ਪੰਜਾਬ ਦੇ ਡੀ.ਜੀ.ਪੀ. ਕੰਮ ਵੇਖਣਗੇ।

ਇਸ ਤੋਂ ਇਲਾਵਾ ਹਰਦੀਪ ਸਿੰਘ ਢਿੱਲੋਂ ਨੂੰ ਚੇਅਰਮੈਨ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਜਸਮਿੰਦਰ ਸਿੰਘ ਨੂੰ ਡੀ.ਜੀ.ਪੀ. ਰੇਲਵੇ ਵਜੋਂ ਆਜ਼ਾਦਾਨਾ ਤੌਰ 'ਤੇ ਚਾਰਜ ਦਿਤਾ ਗਿਆ ਹੈC.m Captain Amrinder singh with Dinkar Gupta New Dgp of Punjab PoliceC.m Captain Amrinder singh with Dinkar Gupta New DGP ਜੋ ਸਿੱਧੇ ਤੌਰ 'ਤੇ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਰੀਪੋਰਟ ਕਰਨਗੇ। ਐਮ.ਕੇ. ਤਿਵਾੜੀ ਨੂੰ ਡੀ.ਜੀ.ਪੀ.-ਕਮ-ਐਮ.ਡੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਵੀ.ਕੇ. ਭਾਵਰਾ ਨੂੰ ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ, ਆਈ.ਪੀ.ਐਸ. ਸਹੋਤਾ ਨੂੰ ਏ.ਡੀ.ਜੀ.ਪੀ., ਪੀ.ਏ.ਪੀ. ਜਲੰਧਰ ਅਤੇ ਕੁਲਦੀਪ ਸਿੰਘ ਨੂੰ ਏ.ਡੀ.ਜੀ.ਪੀ. ਆਈ.ਟੀ. ਐਂਡ ਟੀ. ਪੰਜਾਬ ਵਜੋਂ  ਤਾਇਨਾਤ ਕੀਤਾ ਗਿਆ ਹੈ।

ਇਸ ਤੋ ਇਲਾਵਾ ਜਤਿੰਦਰ ਸਿੰਘ ਔਲਖ ਨੂੰ ਆਈ.ਜੀ. ਇੰਟੈਲੀਜੈਂਸ  ਦੇ ਨਾਲ ਆਈ.ਜੀ. ਮੁੱਖ ਦਫ਼ਤਰ ਦਾ ਵਾਧੂ ਚਾਰਜ ਦਿਤਾ ਗਿਆ ਹੈ ਅਤੇ ਹਰਦਿਆਲ ਸਿੰਘ ਮਾਨ ਨੂੰ ਡੀ.ਆਈ.ਜੀ. ਇੰਟੈਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement