ਸਮਾਰਟ ਸਿਟੀ ਪ੍ਰਾਜੈਕਟ 'ਚ ਚੰਡੀਗੜ੍ਹ ਪਛੜਿਆ
Published : Feb 9, 2019, 6:14 pm IST
Updated : Feb 9, 2019, 6:14 pm IST
SHARE ARTICLE
Chandigarh
Chandigarh

ਭਾਰਤ ਸਰਕਾਰ ਨੇ ਹਾਊਸਿੰਗ ਅਤੇ ਸ਼ਹਿਰੀ ਵਿਕਾਸੀ ਮੰਤਰਾਲੇ ਵਲੋਂ ਸਮਾਰਟ ਸਿਟੀ ਦੇ ਕੁਲ 100 ਸ਼ਹਿਰਾਂ ਉਤੇ ਸ਼ਹਿਰੀਕਰਨ ਦੇ ਬਦਲਾਅ ਵਿਸ਼ੇ ਸਬੰਧੀ.....

ਚੰਡੀਗੜ੍ਹ : ਭਾਰਤ ਸਰਕਾਰ ਨੇ ਹਾਊਸਿੰਗ ਅਤੇ ਸ਼ਹਿਰੀ ਵਿਕਾਸੀ ਮੰਤਰਾਲੇ ਵਲੋਂ ਸਮਾਰਟ ਸਿਟੀ ਦੇ ਕੁਲ 100 ਸ਼ਹਿਰਾਂ ਉਤੇ ਸ਼ਹਿਰੀਕਰਨ ਦੇ ਬਦਲਾਅ ਵਿਸ਼ੇ ਸਬੰਧੀ ਕੀਤੇ ਸਰਵੇਖਣ ਵਿਚ ਚੰਡੀਗੜ੍ਹ ਸ਼ਹਿਰ ਨੂੰ 67ਵਾਂ ਰੈਂਕ ਮਿਲਿਆ ਹੈ। ਇਸ ਸਰਵੇਖਣ ਵਿਚ ਨਾਗਪੁਰ ਸ਼ਹਿਰ ਪਹਿਲੇ ਸਥਾਨ 'ਤੇ ਆਇਆ ਹੈ ਜਦਕਿ ਭੋਪਾਲ ਤੇ ਰਾਂਚੀ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਪੁੱਜ ਗਏ ਹਨ। ਸੂਤਰਾਂ ਅਨੁਸਾਰ ਦੋ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ 2016 ਵਿਚ 20 ਵਿਚੋਂ ਸਮਾਰਟ ਸਿਟੀ ਦਾ ਦਰਜਾ ਦਿਤਾ ਸੀ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਗਰ ਨਿਗਮ ਚੰਡੀਗੜ੍ਹ ਨੂੰ

chandigarhchandigarhਸਮਾਰਟ ਸਿਟੀ ਦੀ ਨੋਡਲ ਏਜੰਸੀ ਬਣਾਇਆ ਗਿਆ ਸੀ, ਜਿਸ ਲਈ ਕੇਂਦਰ ਨੇ ਕਰੋੜਾਂ ਰੁਪਏ ਪ੍ਰਦਾਨ ਵੀ ਕੀਤੇ ਗਏ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਰੀ ਨਾਲ ਪਿਛਲੇ 3 ਵਰ੍ਹਿਆਂ ਵਿਚ ਸਿਰਫ਼ ਸਮਾਰਟ ਸਿਟੀ ਲਿਮ. ਕੰਪਨੀ ਦੀ ਬੁਨਿਆਦ ਹੀ ਰੱਖ ਸਕਿਆ ਜਦਕਿ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟ ਅਧੂਰੇ ਹੀ ਪਏ ਰਹਿ ਗਏ ਹਨ, ਜਿਸ ਦਾ ਮੁੱਖ ਕਾਰਨ ਚੰਡੀਗੜ੍ਹ ਦੇ ਵਿਕਾਸ ਵਲ ਉਚੇਚਾ ਧਿਆਨ ਨਹੀਂ ਦਿਤਾ। ਇਸ ਸਬੰਧੀ ਨਗਰ ਨਿਗਮ ਦੇ ਸਾਬਕਾ ਮੇਅਰ ਅਰੁਣ ਸੂਦ ਨੇ ਕਿਹਾ ਕਿ ਉਹ ਇਸ ਸ਼ਹਿਰੀ ਵਿਕਾਸ ਮੰਤਰਾਲੇ ਦੀ ਰੀਪੋਰਟ ਨੂੰ ਪੜ੍ਹਨ ਮਗਰੋਂ ਹੀ ਕੋਈ ਜਵਾਬ ਦੇ ਸਕਦੇ ਹਨ। 

ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ 2018 ਵਿਚ ਕੁੱਝ ਅਹਿਮ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰਖਿਆ, ਜਿਸ ਵਿਚ ਕਾਜੋਲੀ ਵਾਟਰ ਵਰਕਸ 'ਤੇ ਪੀਣ ਵਾਲੇ ਪਾਣੀ ਦੀਆਂ ਫ਼ੇਜ 5 ਤੇ 6 ਦੀਆਂ ਪਾਈਪਾਂ ਵੀ ਨਹੀਂ ਪਾਈਆਂ ਗਈਆਂ। ਇਸ ਸਬੰਧੀ ਸੰਪਰਕ ਕਰਨ ਕੋਸ਼ਿਸ਼ ਕੀਤੀ ਗਈ ਪਰ ਸਮਾਰਟ ਸਿਟੀ ਦੇ ਜਨਰਲ ਮੈਨੇਜਰ ਤੇ ਚੀਫ਼ ਇੰਜੀਨੀਅਰ ਮਨੋਜ ਬਾਂਸਲ ਨੇ ਫ਼ੋਨ ਨਹੀਂ ਚੁਕਿਆ। ਇਸ ਸੰਬਧੀ ਚੰਡੀਗੜ੍ਹ ਗੌਰਮਿੰਟ ਹਾਊਸ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਪ੍ਰਸ਼ਾਸਨ ਦੀ ਨਿਖੇਪੀ ਕਰਦਿਆ ਸਮਾਰਟ ਸਿਟੀ ਪ੍ਰਾਜੈਕਟਾਂ ਨੂੰ ਪ੍ਰਸ਼ਾਸਨ ਕੋਲੋਂ ਪਹਿਲ ਦੇ ਅਧਾਰ 'ਤੇ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement