ਕਿਸਾਨ ਹੋਰ ਕੁੱਝ ਨਹੀਂ ਮੰਗਦੇ, ਫ਼ਸਲਾਂ ਦਾ ਸਹੀ ਮੁੱਲ ਦੇ ਦੇਵੋ : ਸਿੱਧੂ
Published : Jan 9, 2021, 1:49 am IST
Updated : Jan 9, 2021, 1:49 am IST
SHARE ARTICLE
image
image

ਕਿਸਾਨ ਹੋਰ ਕੁੱਝ ਨਹੀਂ ਮੰਗਦੇ, ਫ਼ਸਲਾਂ ਦਾ ਸਹੀ ਮੁੱਲ ਦੇ ਦੇਵੋ : ਸਿੱਧੂ

ਚੰਡੀਗੜ੍ਹ, 8 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅੱਜ ਇਕ ਵਾਰ ਫਿਰ ਨਿਸ਼ਾਨੇ 'ਤੇ ਲਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੋਰ ਕੱੁਝ ਨਹੀਂ ਚਾਹੀਦਾ, ਉਨ੍ਹਾਂ ਤਾਂ ਸਿਰਫ਼ ਫ਼ਸਲਾਂ 'ਤੇ ਸਹੀ ਐਮ.ਐਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ਦੀ ਲੋੜ ਹੈ | ਸਿੱਧੂ ਨੇ ਕਿਹਾ ਕਿ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਹਨ, ਕਿਉਂਕਿ ਫ਼ਸਲਾਂ 'ਤੇ ਲਾਗਤ ਉਪਜ ਦੇ ਵਿਕਰੀ ਮੁੱਲ ਤੋਂ ਵਧੇਰੇ ਹੈ | ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਦਿਆਂ ਕਿਹਾ ਕਿ ਤੁਹਾਡੇ ਪੂੰਜੀਵਾਦੀ ਦੋਸਤਾਂ ਦੇ ਉਲਟ ਕਿਸਾਨ ਸਹੀ ਆਮਦਨੀ ਤੋਂ ਬਿਨਾਂ ਜਨਤਕ ਧਨ 'ਚੋਂ ਕੱੁਝ ਨਹੀਂ ਚਾਹੁੰਦੇ¢ਇਸ ਤੋਂ ਪਹਿਲਾਂ ਬੀਤੇ ਦਿਨ ਕਿਸਾਨਾਂ ਵਲੋਂ ਕੱਢੇ ਗਏ ਟਰੈਕਟਰ ਮਾਰਚ 'ਤੇ ਵੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ | 
ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਇਹ ਮੰਦਭਾਗਾ ਹੈ ਕਿ ਖੇਤਾਂ 'ਚ ਕੰਮ ਕਰਨ ਵਾਲਾ ਟਰੈਕਟਰ ਸੜਕਾਂ 'ਤੇ ਉਤਰ ਆਇਆ ਹੈ ਅਤੇ ਬੈਰੀਕੇਡ ਖਿੱਚ ਰਿਹਾ ਹੈ | ਟਰੈਕਟਰ ਸਾਡੀ ਸਫ਼ਲਤਾ ਦਾ ਪ੍ਰਤੀਕ ਹੈ, ਜੋ ਹੁਣ ਗੁੱਸੇ ਦੇ ਰੂਪ 'ਚ ਇਕਤਰਫ਼ਾ ਪੱਖ ਲੈਣ ਵਾਲੀ ਸਰਕਾਰ ਵਿਰੁਧ ਚੱਲ ਰਹੇ ਅੰਦੋਲਨ 'ਚ ਇੰਜਣ ਦਾ ਕੰਮ ਕਰ ਰਿਹਾ ਹੈ |imageimage

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement