Batala Accident News: ਬਟਾਲਾ 'ਚ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ਵਿਚ ਦੋ ਨੌਜਵਾਨਾਂ ਦੀ ਹੋਈ ਮੌਤ

By : GAGANDEEP

Published : Nov 8, 2023, 3:31 pm IST
Updated : Nov 8, 2023, 3:49 pm IST
SHARE ARTICLE
Batala Accident News
Batala Accident News

Batala Accident News: ਹਾਦਸੇ ਵਿਚ ਦੋ ਨੌਜਵਾਨ ਹੋਏ ਗੰਭੀਰ ਜ਼ਖ਼ਮੀ

Batala Accident News: ਬਟਾਲਾ ਦੇ ਨਜ਼ਦੀਕ ਅੱਡਾ ਸਰਵਾਲੀ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਚਰਨਜੀਤ ਸਿੰਘ ਅਤੇ ਰਾਮ ਸ਼ਰਮਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Shubman Gill News: ਦੁਨੀਆ ਦਾ ਨੰਬਰ 1 ODI ਬੱਲੇਬਾਜ਼ ਬਣਿਆ ਸ਼ੁਭਮਨ ਗਿੱਲ!  

ਥਾਣਾ ਕਿਲਾ ਲਾਲ ਸਿੰਘ ਦੇ ਏ.ਐਸ.ਆਈ ਦਿਲਬਾਗ ਸਿੰਘ ਨੇ ਦਸਿਆ ਕਿ ਇਕ ਮ੍ਰਿਤਕ ਨੌਜਵਾਨ ਚਰਨਜੀਤ ਸਿੰਘ ਚੰਨ ਪੁੱਤਰ ਸੰਤੋਖ ਸਿੰਘ ਵਾਸੀ ਕਿਲਾ ਲਾਲ ਸਿੰਘ ਜੋ ਅੱਡਾ ਦਲਮ ਵਿਖੇ ਦੁਕਾਨ ਕਰਦਾ ਸੀ, ਉਹ ਆਪਣੀ ਦੁਕਾਨ ਬੰਦ ਕਰਕੇ ਆ ਰਿਹਾ ਸੀ, ਜਦ ਉਹ ਅੱਡਾ ਸਰਵਾਲੀ ਨੇੜੇ ਆਇਆ ਤਾਂ ਅੱਗੋਂ ਆ ਰਹੇ ਰਾਮ ਸ਼ਰਮਾ ਪੁੱਤਰ ਜਨਕ ਰਾਜ ਸ਼ਰਮਾ ਵਾਸੀ ਕੋਟਲੀ ਸੂਰਤ ਮੱਲੀ ਦੇ ਮੋਟਰਸਾਈਕਲ ਨਾਲ ਹਨੇਰਾ ਹੋਣ ਕਰਕੇ ਆਪਸੀ ਟੱਕਰ ਹੋ ਗਈ, ਜਿਸ ਵਿਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਕਾਰਤਿਕ ਪੁੱਤਰ ਸਨੀ, ਜੱਗ ਨੂਰ ਪੁੱਤਰ ਸਿੰਦਾ ਵਾਸੀ ਕੋਲੀ ਸੂਰਤਮੱਲੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਅੰਮ੍ਰਿਤਸਰ ਵਿਖੇ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Katrina Kaif Pic Viral: ਕੈਟਰੀਨਾ ਕੈਫ ਦੀ ਵੀ ਅਸ਼ਲੀਲ ਤਸਵੀਰ ਹੋਈ ਵਾਇਰਲ, ਟਾਈਗਰ 3 ਦੇ ਸੀਨ..

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement