ਕਸ਼ਮੀਰ 'ਚ ਅਤਿਵਾਦ ਨਾ ਤਾਂ ਨੋਟਬੰਦੀ ਨਾਲ ਰੁਕਿਆ ਅਤੇ ਨਾ ਹੀ 370 ਹਟਾਉਣ ਨਾਲ : ਰਾਹੁਲ ਗਾਂਧੀ
Published : Oct 8, 2021, 7:11 am IST
Updated : Oct 8, 2021, 7:11 am IST
SHARE ARTICLE
image
image

ਕਸ਼ਮੀਰ 'ਚ ਅਤਿਵਾਦ ਨਾ ਤਾਂ ਨੋਟਬੰਦੀ ਨਾਲ ਰੁਕਿਆ ਅਤੇ ਨਾ ਹੀ 370 ਹਟਾਉਣ ਨਾਲ : ਰਾਹੁਲ ਗਾਂਧੀ

ਨਵੀਂ ਦਿੱਲੀ, 7 ਅਕਤੂਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਵਿਚ ਹੋ ਰਹੀਆਂ ਨਾਗਰਿਕਾਂ ਦੀਆਂ ਹਤਿਆਵਾਂ ਲਈ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ | ਅਤਿਵਾਦੀ ਹਮਲੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ, '' ਕਸ਼ਮੀਰ 'ਚ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਹਨ | ਅਤਿਵਾਦ ਨਾ ਤਾਂ ਨੋਟਬੰਦੀ ਨਾਲ ਰੁਕਿਆ ਅਤੇ ਨਾ ਹੀ ਧਾਰਾ 370 ਨੂੰ  ਹਟਾਉਣ ਨਾਲ | ਕੇਂਦਰ ਸਰਕਾਰ ਸੁਰੱਖਿਆ ਪ੍ਰਦਾਨ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ |'' ਅਸੀਂ ਅਪਣੇ ਕਸ਼ਮੀਰੀ ਭਰਾਵਾਂ ਅਤੇ ਭੈਣਾਂ 'ਤੇ ਹੋਏ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਮਿ੍ਤਕਾਂ ਦੇ ਪ੍ਰਵਾਰਾਂ ਪ੍ਰਤੀ ਹਮਦਰਦੀ ਭੇਜਦੇ ਹਾਂ |U
ਰਾਹੁਲ ਗਾਂਧੀ ਨੇ ਇਹ ਟਿਪਣੀ ਵੀਰਵਾਰ ਨੂੰ  ਸ੍ਰੀਨਗਰ ਦੇ ਈਦਗਾਹ ਇਲਾਕੇ ਵਿਚ ਇਕ ਔਰਤ ਸਮੇਤ ਦੋ ਸਰਕਾਰੀ ਸਕੂਲ ਅਧਿਆਪਕਾਂ ਦੀ ਅਤਿਵਾਦੀਆਂ ਵਲੋਂ ਗੋਲੀ ਮਾਰ ਕੇ ਹਤਿਆ ਕੀਤੇ ਜਾਣ ਦੇ ਬਾਅਦ ਕੀਤੀ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement