ਕੇਂਦਰਨਾਲਗੱਲਬਾਤਉਦੋਂਹੀਹੋਵੇਗੀਜਦੋਂਪ੍ਰਧਾਨਮੰਤਰੀਜਾਂਕੇਂਦਰੀਖੇਤੀਮੰਤਰੀ ਆਪ ਠੀਕ ਢੰਗ ਨਾਲ ਸੱਦਾ ਦੇਣਗੇ
Published : Oct 8, 2020, 12:12 am IST
Updated : Oct 8, 2020, 12:12 am IST
SHARE ARTICLE
image
image

ਕੇਂਦਰਨਾਲਗੱਲਬਾਤਉਦੋਂਹੀਹੋਵੇਗੀਜਦੋਂਪ੍ਰਧਾਨਮੰਤਰੀਜਾਂਕੇਂਦਰੀਖੇਤੀਮੰਤਰੀ ਆਪ ਠੀਕ ਢੰਗ ਨਾਲ ਸੱਦਾ ਦੇਣਗੇ

ਹਫ਼ਤੇ ਬਾਅਦ 15 ਅਕਤੂਬਰ ਨੂੰ ਫਿਰ ਮਾਮਲਾ ਵਿਚਾਰਾਂਗੇ
 

ਚੰਡੀਗੜ੍ਹ, 7 ਅਕਤੂਬਰ (ਜੀ.ਸੀ. ਭਾਰਦਵਾਜ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਵਿਰੁਧ ਪੰਜਾਬ ਵਿਚ ਪਿਛਲੇ 10 ਦਿਨਾਂ ਤੋਂ ਚਲਿਆ ਆ ਰਿਹਾ ਗਰਮਜੋਸ਼ੀ ਵਾਲਾ ਰੇਲ ਰੋਕੋ, ਸੜਕ ਰੋਕੋ ਸੰਘਰਸ਼ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਜਾਰੀ ਰਹੇਗਾ।
ਅੱਜ ਇਥੇ ਕਿਸਾਨ ਭਵਨ ਵਿਚ ਭਾਰਤੀ ਕਿਸਾਨ ਯੂਨੀਅਨਾਂ ਦੀਆਂ 31 ਜਥੇਬੰਦੀਆਂ ਦੇ ਪ੍ਰਧਾਨਾਂ, ਸਕੱਤਰਾਂ, ਨੁਮਾਇੰਦਿਆਂ ਤੇ ਹੋਰ ਨੇਤਾਵਾਂ ਨੇ ਸਾਂਝੀ ਬੈਠਕ ਕਰ ਕੇ ਇਸ ਮੁੱਦੇ 'ਤੇ 3 ਘੰਟੇ ਬੈਠਕ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਝੋਨੇ ਦੀ ਕਟਾਈ ਅੱਗੇ ਕਣਕ ਤੇ ਹੋਰ ਫ਼ਸਲਾਂ ਦੀ ਬਿਜਾਈ ਦੇ ਨਾਲ-ਨਾਲ ਇਹ ਅੰਦੋਲਨ ਵੀ ਕੇਂਦਰ ਸਰਕਾਰ ਵਿਰੁਧ ਜਾਰੀ ਰਖਣਾ ਹੈ ਅਤੇ ਦਬਾਅ ਪਾ ਕੇ ਕੇਂਦਰ ਨੂੰ ਇਹ ਖੇਤੀ ਕਾਨੂੰਨ ਵਾਪਸ ਲੈਣ ਲਈ ਰਾਜ਼ੀ ਕਰਨਾ ਹੈ। ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿਚ ਰਾਜੇਵਾਲ ਯੂਨੀਅਨ, ਢਕੌਂਦਾ ਯੂਨੀਅਨ, ਉਗਰਾਹਾਂ ਗੁੱਟ, ਏਕਤਾ, ਸਿੱਧੂਪੁਰ ਗੁੱਟ ਅਤੇ ਹੋਰ ਗਰੁਪਾਂ ਦੇ ਅਹੁਦੇਦਾਰ ਸ਼ਾਮਲ ਸਨ, ਨੇ ਬੈਠਕ ਮਗਰੋਂ ਮੀਡੀਆ ਨੂੰ ਦਸਿਆ ਕਿ ਕਿਸਾਨਾਂ ਦੀ ਇਹ ਵੀ ਪੁਰਜ਼ੋਰ ਮੰਗ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਕ ਹਫ਼ਤੇ ਦੇ ਵਿਚ-ਵਿਚ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਨ੍ਹਾਂ 3 ਕੇਂਦਰੀ ਕਾਨੂੰਨਾਂ ਨੂੰ ਪੰਜਾਬ ਵਿਚ ਲਾਗੂ ਕਰਨ ਤੋਂ ਰੋਕੇ।
ਕਿਸਾਨ ਨੇਤਾਵਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਸੱਤਾਧਾਰੀ ਕਾਂਗਰਸ, ਅਕਾਲੀ ਦਲ ਤੇ ਹਰ ਸਿਆਸੀ ਦਲ, ਕਿਸਾਨੀ ਦੇ ਨਾਮ 'ਤੇ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਨੇਤਾ ਸਾਡੇ ਕਿਸਾਨ ਸੰਘਰਸ਼ ਤੋਂ ਦੂਰ ਰਹਿਣ, ਉਨ੍ਹਾਂ ਲਈ ਸਾਡੇ ਅੰਦੋਲਨ ਵਿਚ ਕੋਈ ਥਾਂ ਨਹੀਂ। ਲੱਖੋਵਾਲ ਕਿਸਾਨ ਯੂਨੀਅਨ ਵਲੋਂ ਇਨ੍ਹਾਂ ਖੇਤੀ ਕਾਨੂੰਨਾਂ ਵਿਰੁਧ ਸੁਪਰੀਮ ਕੋਰਟ ਵਿਚ ਕੇਸ ਦਰਜ ਕਰਨ ਤੋਂ ਦੁਖੀ ਹੋਏ ਕਿਸਾਨਾਂ ਨੇ ਅੱਜ ਦੀ ਬੈਠਕ ਵਿਚ ਲੱਖੋਵਾਲ ਯੂਨੀਅਨ ਨੂੰ ਮੁਅੱਤਲ ਕਰ ਦਿਤਾ ਅਤੇ ਕਿਹਾ ਕਿ ਰਿੱਟ, ਸੁਪਰੀਮ ਕੋਰਟ ਵਿਚੋਂ ਵਾਪਸ ਲੈ ਲਈ ਜਾਵੇ।

ਸਿਆਸੀ ਨੇਤਾਵਾ, ਕੇਂਦਰੀ ਮੰਤਰੀਆਂ ਤੇ ਵਿਸ਼ੇਸ਼ ਕਰ ਕੇ ਬੀਜੇਪੀ ਲੀਡਰਾਂ ਦੀਆਂ ਰਿਹਾਇਸ਼ਾਂ ਦੀ ਘੇਰਾਬੰਦੀ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਅੱਜ ਦੀ ਬੈਠਕ ਨੇ ਸਪਸ਼ਟ ਕਿਹਾ ਕਿ ਜੇ ਸੱਤਾਧਾਰੀ ਕਾਂਗਰਸ ਨੇ ਵੀ ਵਿਧਾਨ ਸਭਾ ਸੈਸ਼ਨ ਬੁਲਾਉਣ 'ਤੇ ਟਾਲ ਮਟੋਲ ਕੀਤਾ ਤਾਂ ਇਕ ਹਫ਼ਤੇ ਮਗਰੋਂ, ਪੰਜਾਬ ਦੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਵੀ ਘੇਰੀਆਂ ਜਾਣਗੀਆਂ।
ਕੇਂਦਰ ਵਲੋਂ ਜਾਰੀ ਚਿੱਠੀ ਯਾਨੀ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਭੇਜੇ ਬੁਲਾਵੇ ਨੂੰ ਮੁੱਢੋਂ ਰੱਦ ਕਰਦਿਆਂ ਇਨ੍ਹਾਂ ਕਿਸਾਨ ਨੇਤਾਵਾਂ ਬਲਬੀਰ ਸਿੰਘ ਰਾਜੇਵਾਲ ਤੇ ਬੂਟਾ ਸਿੰਘ ਨੇ ਸਪਸ਼ਟ ਕੀਤਾ ਕਿ ਇਸ ਮਹੱਤਵਪੂਰਨ ਮੁੱਦੇ 'ਤੇ ਚਰਚਾ ਕਰਨ ਵਾਸਤੇ ਕੇਂਦਰੀ ਮੰਤਰੀ ਜਾਂ ਕਿਸੇ ਵੱਡੇ ਸਿਆਸੀ ਵਿਅਕਤੀ ਵਲੋਂ ਸੱਦਾ ਆਉਣ 'ਤੇ ਹੀ ਰਾਜਧਾਨੀ ਦਿੱਲੀ ਜਾਣ ਵਾਸਤੇ ਸੋਚਿਆ ਜਾ ਸਕਦਾ ਹੈ।

imageimage

ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਗੱਲਬਾਤ ਕਰਦੇ ਹੋਏ 31 ਕਿਸਾਨ ਜਥੇਬੰਦੀਆਂ ਦੇ ਆਗੂ।     (ਸੰਤੋਖ ਸਿੰਘ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement