ਸੂਫ਼ੀ ਗਾਇਕਾ ਜੋਤੀ ਨੂਰਾਂ ਅਪਣੇ ਪਤੀ ਕੁਨਾਲ ਪਾਸੀ ਕੋਲੋਂ ਲਵੇਗੀ ਤਲਾਕ
Published : Aug 8, 2022, 6:59 am IST
Updated : Aug 8, 2022, 6:59 am IST
SHARE ARTICLE
image
image

ਸੂਫ਼ੀ ਗਾਇਕਾ ਜੋਤੀ ਨੂਰਾਂ ਅਪਣੇ ਪਤੀ ਕੁਨਾਲ ਪਾਸੀ ਕੋਲੋਂ ਲਵੇਗੀ ਤਲਾਕ

 

ਜਲੰਧਰ, 7 ਅਗੱਸਤ (ਦਿਲਬਾਗ ਸੱਲ੍ਹਣ) :  ਸੂਫ਼ੀ ਗਾਇਕਾ ਨੂਰਾਂ ਸਿਸਟਰ ਗਰੁੱਪ ਦੀ ਜੋਤੀ ਨੂਰਾਂ ਅਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਜਾ ਰਹੀ ਹੈ। ਉਸ ਨੇ ਹਾਈ ਕੋਰਟ ’ਚ ਤਲਾਕ ਅਪਲਾਈ ਕਰ ਦਿਤਾ ਹੈ। ਜਲੰਧਰ ਵਿਖੇ ਪ੍ਰੈੱਸ ਕਰ ਕੇ ਜੋਤੀ ਨੂਰਾਂ ਨੇ ਅਪਣੇ ਪਤੀ ਕੁਨਾਲ ਪਾਸੀ ਤੋਂ ਜਾਨ ਦਾ ਖ਼ਤਰਾ ਦਸਿਆ ਹੈ ਅਤੇ ਐਸ.ਐਸ.ਪੀ ਜਲੰਧਰ ਪਾਸੋਂ ਮੰਗ ਕੀਤੀ ਹੈ ਕਿ ਉਸ ਨੂੰ ਸੁਰੱਖਿਆ ਦਿਤੀ ਜਾਵੇ।
ਦਸਣਯੋਗ ਹੈ ਕਿ 2014 ’ਚ ਜੋਤੀ ਨੂਰਾਂ ਨੇ ਅਪਣੇ ਘਰ ਤੋਂ ਫ਼ਰਾਰ ਹੋ ਕੇ ਕੁਨਾਲ ਪਾਸੀ ਨਾਮਕ ਵਿਅਕਤੀ ਨਾਲ ਪ੍ਰੇਮ ਵਿਆਹ ਕਰਵਾਇਆ ਲਿਆ ਸੀ। ਇਸ ਵਿਆਹ ਤੋਂ ਜੋਤੀ ਨੂਰਾਂ ਦੇ ਪਰਵਾਰਕ ਮੈਂਬਰ ਖ਼ੁਸ਼ ਨਹੀਂ ਸਨ। ਜੋਤੀ ਨੂਰਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਵਿਆਹ ਤੋਂ ਕੱੁਝ ਸਮਾਂ ਬਾਅਦ ਹੀ ਉਸ ਦੇ ਪਤੀ ਕੁਨਾਲ ਨੇ ਨਸ਼ਾ ਕਰ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿਤਾ ਸੀ। ਕਈ ਸਾਲ ਮੈਂ ਉਸ ਦੀ ਕੁੱਟ ਸਹਾਰਦੀ ਰਹੀ। ਜੋਤੀ ਨੇ ਦਸਿਆ ਕਿ ਮੇਰੀ ਭੈਣ ਸੁਲਤਾਨਾ ਨੂਰਾਂ ਮੇਰੇ ਨਾਲ ਪ੍ਰੋਗਰਾਮਾਂ ’ਚ ਜਾਂਦੀ ਹੈ। ਵਿਦੇਸ਼ਾਂ ’ਚੋਂ ਜਿੰਨੀ ਵੀ ਕਮਾਈ ਹੁੰਦੀ ਹੈ ਮੇਰਾ ਪਤੀ ਕੁਨਾਲ ਪਾਸੀ ਉਹ ਸਾਰੇ ਪੈਸੇ ਅਪਣੇ ਕੋਲ ਰੱਖ ਲੈਂਦਾ ਸੀ। ਇਸੇ ਤਰ੍ਹਾਂ ਉਹ ਹੀ ਪ੍ਰੋਗਰਾਮਾਂ ਦੀ ਬੁਕਿੰਗ ਕਰ ਕਰਦਾ ਸੀ। ਜੋਤੀ ਨੂਰਾਂ ਨੇ ਕਿਹਾ ਕਿ ਕੁਨਾਲ ਪਾਸੀ 20 ਕਰੋੜ ਦੇ ਲਗਭਗ ਸਾਡੇ ਨਾਲ ਘਪਲਾ ਕਰ ਚੁੱਕਾ ਹੈ। ਮੇਰੇ ਬੈਂਕ ਅਕਾਊਂਟ ’ਚੋਂ ਵੀ ਉਸ ਨੇ ਕਰੋੜਾਂ ਰੁਪਏ ਦਾ ਹੇਰ-ਫੇਰ ਕੀਤਾ ਹੈ। ਜੋਤੀ ਨੂਰਾਂ ਨੇ ਅੱਗੇ ਕਿਹਾ ਕਿ ਕੁਨਾਲ ਨਾਲ ਸਾਡਾ ਕੋਈ ਸਬੰਧ ਨਹੀ ਹੈ। ਮੈਂ ਉਸ ਕੋਲੋਂ ਤਲਾਕ ਲੈਣ ਲਈ ਹਾਈ ਕੋਰਟ ’ਚ ਪੇਪਰ ਫਾਈਲ ਕਰ ਦਿਤੇ ਹਨ। ਪ੍ਰੋਗਰਾਮਾਂ ਦੀ ਬੁਕਿੰਗ ਲਈ ਲੋਕ ਸਾਡੇ ਨਾਲ ਹੀ ਸੰਪਰਕ ਕਰਨ।
Photo No. jal-7-2

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement