ਮਮਤਾ ਬੈਨਰਜੀ ਨੇ ਨਵੇਂ ਬਿਜਲੀ ਕਾਨੂੰਨ ਵਿਰੁਧ ਖੋਲਿ੍ਹਆ ਮੋਰਚਾ, ਮੋਦੀ ਨੂੰ  ਲਿਖੀ ਚਿੱਠੀ
Published : Aug 8, 2021, 6:09 am IST
Updated : Aug 8, 2021, 6:09 am IST
SHARE ARTICLE
image
image

ਮਮਤਾ ਬੈਨਰਜੀ ਨੇ ਨਵੇਂ ਬਿਜਲੀ ਕਾਨੂੰਨ ਵਿਰੁਧ ਖੋਲਿ੍ਹਆ ਮੋਰਚਾ, ਮੋਦੀ ਨੂੰ  ਲਿਖੀ ਚਿੱਠੀ

ਕੋਲਕਾਤਾ, 7 ਅਗੱਸਤ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਸਦ ਵਿਚ ਵਿਚਾਰ ਲਈ ਲਿਆਂਦੇ ਗਏ ਬਿਜਲੀ (ਸੋਧ) ਬਿੱਲ 2020 ਵਿਰੁਧ ਮੋਰਚਾ ਖੋਲ੍ਹ ਦਿਤਾ ਹੈ | ਮਮਤਾ ਬੈਨਰਜੀ ਨੇ ਇਸ 'ਜਨ ਵਿਰੋਧੀ' ਕਦਮ ਦਾ ਵਿਰੋਧ ਕਰਦਿਆਂ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੂੰ  ਚਿੱਠੀ ਲਿਖ ਕੇ ਇਸ ਬਿੱਲ ਨੂੰ  ਅੱਗੇ ਨਾ ਵਧਾਉਣ ਲਈ ਅਪੀਲ ਕੀਤੀ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ  ਅਪੀਲ ਕੀਤੀ ਕਿ Tਇਹ ਯਕੀਨੀ ਬਣਾਇਆ ਜਾਵੇ ਕਿ ਇਸ ਵਿਸ਼ੇ 'ਤੇ ਵਿਆਪਕ ਅਤੇ ਪਾਰਦਰਸ਼ੀ ਗੱਲਬਾਤ ਛੇਤੀ ਤੋਂ ਛੇਤੀ ਸ਼ੁਰੂ ਕੀਤੀ ਜਾਵੇ |''
ਉਨ੍ਹਾਂ ਲਿਖਿਆ, 'ਮੈਂ ਸੰਸਦ ਵਿਚ ਬਦਨਾਮ ਬਿਜਲੀ (ਸੋਧ) ਬਿੱਲ 2020 ਨੂੰ  ਪੇਸ਼ ਕਰਨ ਦੀ ਕੇਂਦਰ ਸਰਕਾਰ ਦੀ ਨਵੀਂ ਪਹਿਲ ਵਿਰੁਧ ਅਪਣਾ ਵਿਰੋਧ ਦਰਜ ਕਰਵਾਉਣ ਲਈ ਇਹ ਪੱਤਰ ਲਿਖ ਰਹੀ ਹਾਂ | ਇਸ ਨੂੰ  ਪਿਛਲੇ ਸਾਲ ਪੇਸ਼ ਕੀਤਾ ਜਾਣਾ ਸੀ ਪਰ ਸਾਡੇ ਵਿਚੋਂ ਕਈ ਲੋਕਾਂ ਨੇ ਖਰੜਾ ਬਿੱਲ ਦੇ ਲੋਕ ਵਿਰੋਧੀ ਪਹਿਲੂਆਂ ਨੂੰ  ਰੇਖਾਂਕਿਤ ਕੀਤਾ ਸੀ ਅਤੇ ਮੈਂ ਘੱਟੋ ਘੱਟ 12 ਜੂਨ 2020 ਨੂੰ  ਤੁਹਾਨੂੰ ਲਿਖੇ ਅਪਣੇ ਪੱਤਰ ਵਿਚ ਇਸ ਬਿੱਲ ਦੇ ਸਾਰੇ ਮੁੱਖ ਨੁਕਸਾਨਾਂ ਬਾਰੇ ਵਿਸਥਾਰ ਵਿਚ ਦਸਿਆ ਸੀ |'' ਮਮਤਾ ਬੈਨਰਜੀ ਨੇ ਪਿਛਲੇ ਸਾਲ 12 ਜੂਨ ਨੂੰ  ਮੋਦੀ ਨੂੰ  ਚਿੱਠੀ ਲਿਖ ਕੇ ਬਿਜਲੀ (ਸੋਧ) ਬਿੱਲ 2020 ਦੇ ਖਰੜੇ ਨੂੰ  ਲੈ ਕੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ, ਜੋ ਉਨ੍ਹਾਂ ਮੁਤਾਬਕ ਦੇਸ਼ ਦੇ ਸੰਘੀ ਡਾਂਚੇ ਨੂੰ  Tਬਰਬਾਦ'' ਕਰਨ ਦੀ ਕੇਂਦਰ ਦੀ ਇਕ ਕੋਸ਼ਿਸ਼ ਸੀ | ਉਨ੍ਹਾਂ ਦਾਅਵਾ ਕੀਤਾ ਕਿ ਇਸ ਬਿੱਲ ਦਾ ਉਦੇਸ਼ ਸਮੁੱਚੇ ਰਾਜ ਬਿਜਲੀ ਗਰਿੱਡ ਨੂੰ  ਰਾਸ਼ਟਰੀ ਗਰਿੱਡ ਦਾ ਹਿੱਸਾ ਬਣਾਉਣਾ ਹੈ | ਉਨ੍ਹਾਂ ਕਿਹਾ, Tਮੈਂ ਇਹ ਸੁਣ ਕੇ ਹੈਰਾਨ ਹਾਂ ਕਿ ਸਾਡੇ ਇਤਰਾਜ਼ਾਂ 'ਤੇ ਕੋਈ ਵਿਚਾਰ ਕੀਤੇ ਬਿਨ੍ਹਾਂ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਅਸਲ ਵਿਚ ਇਸ ਵਾਰ ਇਸ ਵਿਚ ਕੁੱਝ ਬਹੁਤ ਜਨ-ਵਿਰੋਧੀ ਚੀਜ਼ਾਂ ਵੀ ਹਨU | 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement