ਨਸ਼ਈ ਆਪ ਪੁੱਜ ਰਹੇ ਹਨ ਨਸ਼ਾ ਛੁਡਾਊ ਕੇਦਰਾਂ 'ਚ
Published : Aug 8, 2018, 11:09 am IST
Updated : Aug 8, 2018, 11:09 am IST
SHARE ARTICLE
Drug Addicts in Drug De-Addiction Center
Drug Addicts in Drug De-Addiction Center

ਨਸ਼ਿਆਂ ਵਿਰੁਧ ਪੰਜਾਬ ਸਰਕਾਰ ਦੀ ਸਖ਼ਤੀ ਅਤੇ ਕੁੱਝ ਸਮੇਂ ਤੋਂ ਨਸ਼ੇ ਦੀ ਮਾਤਰਾ ਵੱਧ ਲੈਣ ਕਾਰਨ ਨੌਜਵਾਨਾਂ ਦੀਆਂ ਹੋਈਆਂ ਅਤੇ ਹੋ ਰਹੀਆਂ ਮੌਤਾਂ............

ਗੁਰਦਾਸਪੁਰ :  ਨਸ਼ਿਆਂ ਵਿਰੁਧ ਪੰਜਾਬ ਸਰਕਾਰ ਦੀ ਸਖ਼ਤੀ ਅਤੇ ਕੁੱਝ ਸਮੇਂ ਤੋਂ ਨਸ਼ੇ ਦੀ ਮਾਤਰਾ ਵੱਧ ਲੈਣ ਕਾਰਨ ਨੌਜਵਾਨਾਂ ਦੀਆਂ ਹੋਈਆਂ  ਅਤੇ ਹੋ ਰਹੀਆਂ ਮੌਤਾਂ ਕਾਰਨ ਨਸ਼ੇ ਲੈ ਰਹੇ ਨੌਜਵਾਨਾਂ ਬਹੁਤ ਜ਼ਿਆਦਾ ਡਰੇ ਹੋਏ ਹਨ। ਇਸ ਕਾਰਨ  ਪੰਜਾਬ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਅੰਦਰ ਨਸ਼ੇ ਛੱਡਣ ਦੇ ਚਾਹਵਾਨ ਨੌਜਵਾਨ ਆਪ ਹੀ ਪੁੱਜ ਰਹੇ ਹਨ।  ਨਸ਼ਾ ਛੁਡਾਉ ਕੇਂਦਰਾਂ 'ਚ ਨਸ਼ੇ ਛੱਡਣ ਵਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਮੁਫਤ ਇਲਾਜ ਕਰਨ ਵਾਲੇ ਗੁਰਦਾਸਪੁਰ ਦੇ ਹੀ ਇੱਕ Àਟ ਸੈਂਟਰ ਵਿਚ ਹੁਣ ਤੱਕ 900 ਨੌਜਵਾਨ ਰਜਿਸਟਰ ਹੋ ਕੇ ਅਪਣਾ ਇਲਾਜ ਕਰਵਾ ਰਹੇ ਹਨ।

ਇਸ ਉਟ ਸੈਂਟਰ ਵਿਚ ਰੋਜ਼ਾਨਾ 400 ਦੇ ਕਰੀਬ ਨੌਜਵਾਨ ਦਵਾਈ ਲੈਣ ਲਈ ਆ ਰਹੇ ਹਨ। ਪੰਜਾਬ ਦੇ ਕਈ ਕੇਂਦਰਾਂ ਵਿਚ ਤਾਂ 14/15 ਸਾਲ ਦੇ ਨਾਬਾਲਗ ਵੀ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਦਾਖਲ ਹਨ।  ਕਈ ਮਰੀਜਾਂ ਦੇ ਤਾਂ ਐਚ.ਆਈੇ. ਵੀ .ਦੇ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇੱਕ ਪਾਸੇ ਪੰਜਾਬ ਦੇ ਜ਼ਿਆਦਾਤਰ ਨਸ਼ਾ ਛੁਡਾਉ ਕੇਂਦਰਾਂ ਵਿਚ ਸਿਰਫ 15 ਬੈਡ ਹਨ ਜਦੋਂ ਕਿ ਇਨ੍ਹਾਂ ਕੇਂਦਰਾਂ ਵਿਚ ਰੋਜ਼ਾਨਾ ਮਰੀਜਾਂ ਦੀ ਗਿਣਤੀ ਕਈ ਵਾਰ ਤਾਂ 100 ਤੋਂ ਵੀ ਟੱਪਦੀ ਜਾ ਰਹੀ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਮਈ-ਜੂਨ ਦੇ ਮਹੀਨਿਆਂ ਦੌਰਾਨ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੋਤਾਂ ਹੋਣ ਬਾਅਦ ਸੁੱਤੀ ਪਈ ਸਰਕਾਰ ਕੁੱਝ ਹੋਸ਼ ਆਉਣ ਬਾਅਦ ਹੀ ਨਸ਼ਿਆਂ ਦੇ ਵਿਰੁਧ ਸਖ਼ਤੀ ਵਰਤਣ ਲੱਗੀ ਹੈ ਜਿਸ ਦੇ ਕਾਰਗਰ ਸਿੱਟੇ ਵੀ ਸਾਹਮਣੇ ਆਉਣ ਲੱਗ ਪਏ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ 90 ਦੇ ਕਰੀਬ ਸਰਕਾਰੀ ਅਤੇ ਗੈਰ ਸਰਕਾਰੀ ਨਸ਼ਾ ਛੁਡਾਉ ਕੇਂਦਰ ਹਨ। ਸਰਕਾਰੀ ਨਸ਼ਾ ਛੁਡਾਉ ਕੇਂਦਰਾਂ ਵਿਚ ਡੀ ਅਡਿਕਸ਼ਨ ਸੈਂਟਰ ਅਤੇ ਮੁੜ ਵਸੇਬਾ ਸੈਂਟਰ ਹਨ। ਪੰਜਾਬ ਸਰਕਾਰ ਦੇ ਹਸਪਤਾਲਾਂ ਅੰਦਰ Àਟ ਕੇਂਦਰਾਂ ਵੀ ਖੋਲ੍ਹ ਗਏ ਹਨ ਜਿਨ੍ਹਾਂ ਵਿਚ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

ਇਸ ਦੀ ਖਾਸੀਅਤ ਇਹ ਹੈ ਕੇਂਦਰਾਂ ਵਿਚ ਮਰੀਜ਼ਾਂ ਨੂੰ ਦਾਖਲ ਨਹੀਂ ਕੀਤਾ ਜਾਂਦਾ ਸਗੋ ਰੋਜ਼ਾਨਾ ਕੇਂਦਰਾਂ ਵਿਚ ਪੁੱਜ ਕੇ ਦਵਾਈ ਲੇਣੀ ਪੈਂਦੀ ਹੈ ਜੋ ਸਬੰਧਿਤ ਵਿਅਕਤੀ ਨੂੰ ਅਧਿਕਾਰਤ ਡਾਕਟਰ ਜਾਂ ਹੋਰ ਸਿਹਤ ਮੁਲਾਜ਼ਮਾਂ ਦੀ ਮਜੂਦਗੀ ਵਿਚ ਹੀ ਆਪਣੀ ਜੀਭ ਹੇਠ ਰੱਖਣੀ ਪੈਂਦੀ ਹੈ। ਜੀਭ ਵਿਚ ਰੱਖੀ ਜਾਂਦੀ ਗੋਲੀ ਵੀ ਕਈ ਕਿਸਮ ਦੇ ਵਿਵਾਦਾਂ ਦੇ ਘੇਰੇ ਵਿਚ ਆਈ ਹੋਈ ਹੇ। ਇਸ ਗੋਲੀ ਦਾ ਨਾਂਅ ਬੁਫਰੀ ਨਾਰਫਿਨ ਸਾਲਟ ਹੈ ਜਿਸ ਬਾਰੇ  ਕਈ ਡਾਕਟਰਾਂ ਦੀ ਰਾਇ ਹੈ ਕਿ ਇਹ ਗੋਲੀ ਤਾਂ ਨਸ਼ੇ ਦੇ ਮਾਮਲੇ ਵਿਚ ਕਾਫੀ ਤੇਜ਼ ਹੈ। ਪਰ ਬਹੁ ਗਿਣਤੀ ਡਾਕਟਰ ਇਸ ਗੋਲੀ ਨੂੰ ਨਸ਼ੇ ਛੱਡਣ ਦੇ ਮਾਮਲੇ ਵਿਚ ਬਹੁਤ ਹੀ ਸੁਰੱਖਿਅਤ ਅਤੇ ਅਸਰਦਾਰ ਦੱਸ ਰਹੇ ਹਨ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement