ਪੰਜਾਬ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਅਵਾਰਡ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ
Published : Jul 8, 2020, 4:41 pm IST
Updated : Jul 8, 2020, 4:41 pm IST
SHARE ARTICLE
Teacher
Teacher

ਪੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਅਵਾਰਡ-2019 ਵਾਸਤੇ ਆਨਲਾਈਨ ਅਪਲਾਈ ਕਰਨ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਅਵਾਰਡ-2019 ਵਾਸਤੇ ਆਨਲਾਈਨ ਅਪਲਾਈ ਕਰਨ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।ਇਸ ਦੀ ਜਾਣਕਾਰੀ ਦਿੰਦੇ ਹੋਏ।

TeacherTeacher

ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ (ਸੈ.ਸਿ.) ਸੀ੍ਰ ਸੁਖਜੀਤ ਪਾਲ ਸਿੰਘ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਅਧਿਆਪਕਾਂ ਨੂੰ http://mhrd.gov.in    ਅਤੇ http://nationalawardstoteachers.mhrd.gov.in 'ਤੇ 11 ਜੁਲਾਈ 2020 ਤੱਕ ਰਜਿਸਟਰੇਸ਼ਨ ਕਰਨ ਲਈ ਆਖਿਆ ਹੈ।

Teacher and studentsTeacher and students

ਬੁਲਾਰੇ ਅਨੁਸਾਰ ਇਸ ਅਵਾਰਡ ਦੇ ਮੁਲੰਕਣ ਲਈ ਹਰ ਜ਼ਿਲ੍ਹੇ ਵਿੱਚ ਜ਼ਿਲਾ ਚੋਣ ਕਮੇਟੀ ਬਣਾਈ ਜਾਵੇਗੀ। ਜ਼ਿਲ੍ਹਾ ਚੋਣ ਕਮੇਟੀ ਤਿੰਨ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕਰਕੇ ਸੂਬਾਈ ਚੋਣ ਕਮੇਟੀ ਨੂੰ 21 ਜੁਲਾਈ 2020 ਤੱਕ ਭੇਜੇਗੀ।

TeacherTeacher

ਇਸ ਦੇ ਨਾਲ ਹੀ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਦਾ ਵਿਜੀਲੈਂਸ ਕਲੀਅਰੈਂਸ ਵਿਵਹਾਰ ਤੇ ਆਚਰਣ ਸਰਟੀਫਿਕੇਟੇ ਵੀ ਦੇਣਾ ਹੋਵੇਗਾ। ਇਹ ਐਮ. ਐਚ.ਆਰ.ਡੀ. ਦੀ ਸੋਧੀ ਗਾਈਡ ਲਾਈਨ ਅਨੁਸਾਰ ਆਨ ਲਾਈਨ ਪੋਰਟਲ ਤੋਂ ਪ੍ਰਿੰਟ ਆਊਟ ਕੀਤਾ ਜਾਵੇਗਾ ਅਤੇ ਉਸ ਸਰਟੀਫਿਕੇਟ 'ਤੇ ਸਮੂਹ ਮੈਂਬਰਾਂ ਵੱਲੋਂ ਹਸਤਾਖਰ ਕਰਨ ਤੋਂ ਬਾਅਦ ਮੁੜ ਪੋਰਟਲ 'ਤੇ ਅੱਪ ਲੋਰਡ ਕੀਤਾ ਜਾਵੇਗਾ।

ਸੂਬਾਈ ਚੋਣ ਕਮੇਟੀ ਦੇ ਚੇਅਰਪਰਸਨ ਸਕੱਤਰ ਸਿੱਖਿਆ ਹੋਣਗੇ। ਉਨ੍ਹਾਂ ਤੋਂ ਇਲਾਵਾ ਇਸ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇਦਾ, ਡਾਇਰੈਕਟਰ ਸਿੱਖਿਆ (ਮੈਂਬਰ ਸਕੱਤਰ), ਡਾਇਰੈਕਟਰ ਐਸ.ਸੀ.ਈ.ਆਰ.ਟੀ. (ਮੈਂਬਰ) ਅਤੇ ਸੂਬਾਈ ਐਮ.ਆਈ.ਐਸ. ਇੰਚਾਰਜ (ਤਕਨੀਕੀ ਸਹਾਇਕ) ਹੋਣਗੇ। ਇਹ ਸੂਬਾਈ ਚੋਣ ਕਮੇਟੀ ਛੇ ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਜਿਊਰੀ ਨੂੰ 31 ਜੁਲਾਈ 2020 ਤੱਕ ਭੇਜੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement