Fazilka News : ਫਾਜ਼ਿਲਕਾ ’ਚ ਨਹਿਰ ਮਿਲੀ ਦੋ ਬੱਚਿਆਂ ਦੇ ਪਿਤਾ ਦੀ ਲਾਸ਼

By : BALJINDERK

Published : May 8, 2024, 12:01 pm IST
Updated : May 8, 2024, 12:17 pm IST
SHARE ARTICLE
ਮ੍ਰਿਤਕ ਕਰਨ ਸਿੰਘ ਦੀ ਫਾਇਲ ਫੋਟੋ
ਮ੍ਰਿਤਕ ਕਰਨ ਸਿੰਘ ਦੀ ਫਾਇਲ ਫੋਟੋ

Fazilka News : 2 ਦਿਨਾਂ ਤੋਂ ਸੀ ਲਾਪਤਾ ਮਜ਼ਦੂਰ, ਪਰਿਵਾਰ ਮੁਤਾਬਕ ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ

Fazilka News : ਫਾਜ਼ਿਲਕਾ ਦੇ ਪਿੰਡ ਹਸਤਾ ਕਲਾਂ ਦੇ ਪਿਛਲੇ 2 ਦਿਨਾਂ ਤੋਂ ਲਾਪਤਾ ਇੱਕ ਮਜ਼ਦੂਰ ਦੀ ਲਾਸ਼ ਪਿੰਡ ਦਾਨੇਵਾਲਾ ਨੇੜੇ ਨਹਿਰ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ 5 ਮਈ ਐਤਵਾਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਪਰ ਬੀਤੀ ਸ਼ਾਮ ਉਸ ਦੀ ਲਾਸ਼ ਪਿੰਡ ਦਾਨੇਵਾਲਾ ਨੇੜੇ ਇੱਕ ਨਹਿਰ ’ਚੋਂ ਬਰਾਮਦ ਹੋਈ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਹੈ ਕਿ ਨਹਿਰ ਵਿਚ ਅਚਾਨਕ ਪੈਰ ਤਿਲਕਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜੋ:Haryana News : ਯਮੁਨਾ ਨਦੀ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ

ਜਾਣਕਾਰੀ ਦਿੰਦਿਆਂ ਪਿਤਾ ਨਿਹਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨ ਸਿੰਘ (22) ਦਾਣਾ ਮੰਡੀ ’ਚ ਤੋਲਣ ਦਾ ਕੰਮ ਕਰਦਾ ਸੀ। 5 ਮਈ 2024 ਨੂੰ ਉਸ ਨੇ ਘਰੋਂ ਕੰਮ 'ਤੇ ਜਾਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਆਪਣੇ ਚਾਚੇ ਨੂੰ ਫੋਨ ਕਰਕੇ ਦੱਸਿਆ ਕਿ ਉਹ ਪਿੰਡ ਬੋਦੀਵਾਲਾ ਨੇੜੇ ਗੰਗਾ ਨਹਿਰ ਕੋਲ ਹੈ। ਇਸ ਦੌਰਾਨ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿਚ ਡਿੱਗ ਗਿਆ।

ਇਹ ਵੀ ਪੜੋ:Amanatullah Khan Son Viral Video: 'ਆਪ' ਵਿਧਾਇਕ ਅਮਾਨਤੁੱਲਾ ਖਾਨ ਦੇ ਪੁੱਤਰ ਨੇ ਸ਼ੇਰਆਮ ਕੀਤੀ ਕੁੱਟਮਾਰ

ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨ ਸਿੰਘ ਤੈਰਨਾ ਨਹੀਂ ਜਾਣਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਵੱਡੇ ਬੱਚੇ ਦੀ ਉਮਰ ਤਿੰਨ ਸਾਲ ਅਤੇ ਛੋਟੇ ਬੱਚੇ ਦੀ ਉਮਰ ਡੇਢ ਸਾਲ ਦੇ ਕਰੀਬ ਹੈ। ਇਸ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਬਾਰੇ ਪਰਿਵਾਰ ਦੀ ਪੋਸਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਗੰਗਾ ਨਹਿਰ ’ਚ ਇੱਕ ਲਾਸ਼ ਫਸੀ ਹੋਈ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਇਸ ਲਾਸ਼ ਨੂੰ ਦੇਖਿਆ ਤਾਂ ਇਹ ਉਸ ਦੀ ਹੀ ਲਾਸ਼ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਾਜ਼ਿਲਕਾ ਲਿਆਂਦਾ।

(For more news apart from dead body father of two children was found in canal in Fazilka News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement