ਲਗਾਤਾਰ ਚੌਥੇ ਦਿਨ ਵਧੀਆਂ ਪਟਰੌਲ-ਡੀਜ਼ਲ ਦੀਆਂ ਕੀਮਤਾਂ
Published : May 8, 2021, 6:45 am IST
Updated : May 8, 2021, 6:45 am IST
SHARE ARTICLE
image
image

ਲਗਾਤਾਰ ਚੌਥੇ ਦਿਨ ਵਧੀਆਂ ਪਟਰੌਲ-ਡੀਜ਼ਲ ਦੀਆਂ ਕੀਮਤਾਂ


ਰਾਸਥਾਨ ਤੇ ਮੱਧ ਪ੍ਰਦੇਸ਼ ਵਿਚ ਪਟਰੌਲ 102 ਰੁਪਏ 'ਤੇ ਪੁੱਜਾ

ਨਵੀਂ ਦਿੱਲੀ, 7 ਮਈ : ਰਾਜਥਾਨ ਅਤੇ ਮੱਧ ਪ੍ਰਦੇਸ਼ ਦੇ ਕੁੱਝ ਹਿਸਿਆਂ ਵਿਚ ਪਟਰੌਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਦੀ ਉਚਾਈ ਤਕ ਪਹੁੰਚ ਚੁਕੀ ਹੈ | ਤੇਲ ਕੰਪਨੀਆਂ ਦੇ ਲਗਾਤਾਰ ਚੌਥੇ ਦਿਨ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਧਾਏ ਜਾਣ ਨਾਲ ਇਹ ਸਥਿਤੀ ਬਣੀ ਹੈ | ਹਾਲਾਂਕਿ, ਇਸ ਤੋਂ ਪਹਿਲਾਂ ਪੰਜ ਸੂਬਿਆਂ ਵਿਚ ਜਾਰੀ ਵਿਧਾਨਸਭਾ ਚੋਣਾਂ ਦੌਰਾਨ ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤਕ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਸੀ ਕੀਤਾ ਗਿਆ |
  ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵਲੋਂ ਜਾਰੀ ਸੂਚਨਾ ਮੁਤਾਬਕ ਸ਼ੁਕਰਵਾਰ ਨੂੰ  ਪਟਰੌਲ ਦੀ ਕੀਮਤ ਵਿਚ 29 ਪੈਸੇ ਅਤੇ ਡੀਜ਼ਲ ਵਿਚ 31 ਪੈਸੇ ਦਾ ਤੇਜ਼ ਵਾਧਾ ਕੀਤਾ ਗਿਆ | ਇਸ ਵਾਧੇ ਤੋਂ ਬਾਅਦ ਦਿੱਲੀ ਵਿਚ ਪਟਰੌਲ ਦਾ ਮੁੱਲ 91.27 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 81.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ | ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿਚ ਇਸ ਵਾਧੇ ਨਾਲ ਪਟਰੌਲ ਦਾ ਮੁੱਲ 102.15 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ | ਤੇਲ ਕੰਪਨੀਆਂ ਦੇ ਮੁੱਲ ਚਾਰਟ ਵਿਚ ਇਹ ਦਰਸਾਇਆ ਗਿਆ ਹੈ | ਉਥੇ ਹੀ ਮੱਧ ਪ੍ਰਦੇਸ਼ ਦੇ ਅਨੂਪਪੁਰ ਵਿਚ ਪਟਰੌਲ ਦਾ ਮੁੱਲ 101.86 ਰੁਪਏ ਪ੍ਰਤੀ ਲੀਟਰ ਹੋ ਗਿਆ ਜਦੋਂਕਿ ਮਹਾਂਰਾਸ਼ਟਰ ਦੇ ਪਰਭਨੀ ਵਿਚ ਇਹ 99.95 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਚੁਕਿਆ ਹੈ | ਇਸ ਸਾਲ ਵਿਚ ਇਹ ਦੂਜਾ ਮੌਕਾ ਹੈ ਜਦੋਂ ਦੇਸ਼ ਦੇ ਕੁੱਝ ਹਿਸਿਆਂ ਵਿਚ ਤੇਲ ਦਾ ਮੁੱਲ 100 ਰੁਪਏ ਤੋਂ ਪਾਰ ਲੰਘਿਆ ਹੈ | ਇਸ ਤੋਂ ਪਹਿਲਾਂ ਫ਼ਰਵਰੀ ਵਿਚ ਪਟਰੌਲ ਦਾ ਮੁੱਲ ਇਸ ਅੰਕੜੇ ਤੋਂ ਉਪਰ ਚਲਾ ਗਿਆ ਸੀ |                      (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement