Abohar News : ਮਾਪਿਆਂ ਦੇ ਇਕਲੌਤੇ ਪੁੱਤ ਦੀ ਖੇਡਦੇ ਸਮੇਂ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ
Published : Apr 8, 2024, 3:31 pm IST
Updated : Apr 8, 2024, 3:47 pm IST
SHARE ARTICLE
child died
child died

ਆਪਣੇ ਨਾਨਕੇ ਘਰ ਰਹਿੰਦਾ ਸੀ ਏਕਮ

Abohar News : ਅਬੋਹਰ ਦੇ ਮਲੋਟ ਦੇ ਇੱਕ ਤਿੰਨ ਸਾਲਾ ਬੱਚੇ ਦੀ ਅੱਜ ਸਵੇਰੇ ਘਰ ਵਿੱਚ ਬਣੇ ਡੱਗ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਰਾਮਪੁਰਾ ਨਰਾਇਣਪੁਰਾ ਵਿੱਚ ਆਪਣੇ ਨਾਨਕੇ ਘਰ ਆਇਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਇਕਬਾਲ ਕਲੋਨੀ ਮਲੋਟ ਆਪਣੇ ਤਿੰਨ ਸਾਲਾ ਇਕਲੌਤੇ ਪੁੱਤਰ ਏਕਮ ਨੂੰ ਮਨਪ੍ਰੀਤ ਦੇ ਮਾਮੇ ਗੁਰਸੇਵਕ ਸਿੰਘ ਦੀ ਪਤਨੀ ਆਪਣੇ ਨਾਲ ਰਾਮਪੁਰਾ ਲੈ ਕੇ ਆਈ ਸੀ ਕਿਉਂਕਿ ਏਕਮ ਜ਼ਿਆਦਾਤਰ ਇੱਥੇ ਹੀ ਗੁਰਸੇਵਕ ਦੀ ਪਤਨੀ ਨਾਲ ਰਹਿੰਦਾ ਸੀ ਜਦਕਿ ਉਸ ਦੀ ਮਾਂ ਮਨਪ੍ਰੀਤ ਮਲੋਟ ਵਿੱਚ ਆਪਣੇ ਨਾਨਕੇ ਘਰ ਰਹਿੰਦੀ ਹੈ।

 

ਅੱਜ ਤਿੰਨ ਸਾਲਾ ਏਕਮ ਘਰ ਵਿੱਚ ਖੇਡ ਰਿਹਾ ਸੀ ਤਾਂ ਉਸ ਸਮੇਂ ਘਰ ਵਿੱਚ ਬਣੇ ਡੱਗ ਦਾ ਢੱਕਣ ਖੁੱਲ੍ਹ ਗਿਆ ਅਤੇ ਉਹ ਉਸ ਵਿੱਚ ਡਿੱਗ ਗਿਆ। ਜਦੋਂ ਗੁਰਸੇਵਕ ਦੀ ਪਤਨੀ ਨੇ ਕਾਫੀ ਦੇਰ ਤੱਕ ਏਕਮ ਨੂੰ ਨਾ ਦੇਖਿਆ ਤਾਂ ਉਸ ਨੇ ਆਸੇ-ਪਾਸੇ ਦੇਖਿਆ ਤਾਂ ਢੱਕਣ ਖੁੱਲ੍ਹਾ ਪਿਆ ਸੀ ਅਤੇ ਜਦੋਂ ਉਸ ਨੇ ਅੰਦਰ ਦੇਖਿਆ ਤਾਂ ਏਕਮ ਉਸ ਵਿਚ ਡੁੱਬਿਆ ਹੋਇਆ ਸੀ।

 

ਜਿਸ ਤੋਂ ਬਾਅਦ ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਏਕਮ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਜਦੋਂ ਕਾਫੀ ਦੇਰ ਤੱਕ ਡਾਕਟਰਾਂ ਨੇ ਉਸ ਦੀ ਦੇਖਭਾਲ ਨਾ ਕੀਤੀ ਤਾਂ ਪਰਿਵਾਰ ਵਾਲੇ ਏਕਮ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰ ਸੰਦੀਪ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਗੁਰਸੇਵਕ ਸਿੰਘ ਦੇ ਪਰਿਵਾਰ ਵਾਲਿਆਂ ਨੇ ਬੱਚੇ ਦੀ ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement