ਉੱਘੇ ਪੱਤਰਕਾਰ ਤੇ ਲੇਖਕ ਬਲਦੇਵ ਸਿੰਘ ਕੋਰੇ ਦੇ ਦੇਹਾਂਤ ‘ਤੇ ਚੰਨੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
Published : Apr 8, 2021, 4:42 pm IST
Updated : Apr 8, 2021, 4:42 pm IST
SHARE ARTICLE
Charanjit Singh Channi
Charanjit Singh Channi

ਬਲਦੇਵ ਕੋਰੇ ਨੇ ਮਾਓ ਹਸਪਤਾਲ ਮੁਹਾਲੀ ਵਿਖੇ ਲਏ ਆਖਰੀ ਸਾਹ

ਚੰਡੀਗੜ੍ਹ: ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਨ ਸਮਾਚਾਰ ਦੇ ਸੰਸਥਾਪਕ ਸੰਪਾਦਕ  ਅਤੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਕੋਰੇ (79)  ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਲਦੇਵ ਕੋਰੇ ਨੇ ਅੱਜ ਸਵੇਰੇ ਮਾਓ ਹਸਪਤਾਲ ਮੁਹਾਲੀ ਵਿਖੇ ਆਪਣੇ ਆਖਰੀ ਸਾਹ ਲਏ।

ਆਪਣੇ ਸ਼ੋਕ ਸੰਦੇਸ਼ ਵਿੱਚ ਚੰਨੀ ਨੇ ਕਿਹਾ ਕਿ ਬਲਦੇਵ ਕੋਰੇ ਇੱਕ ਬਹੁਪੱਖੀ ਸ਼ਖਸੀਅਤ ਸਨ। ਉਹ ਬੀ.ਡੀ.ਪੀ.ਓ. ਵਜੋਂ ਆਪਣੀ ਸਰਕਾਰੀ ਸੇਵਾ ਨਿਭਾਉਣ ਉਪਰੰਤ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਦਾਖਲ ਹੋਏ। ਉਹਨਾਂ ਨੇ  ਇੱਕ ਅਖਬਾਰ ਜਨ ਸਮਾਚਾਰ ਸ਼ੁਰੂ ਕੀਤਾ। ਕੋਰੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਸਨ ਅਤੇ ਉੱਭਰ ਰਹੇ ਪੱਤਰਕਾਰਾਂ ਅਤੇ ਲੇਖਕਾਂ ਲਈ ਮਾਰਗ ਦਰਸ਼ਕ ਬਣੇ ਰਹੇ ।

Charanjit Singh ChanniCharanjit Singh Channi

ਉਹ ਜ਼ਿਲ੍ਹਾ ਲਿਖਾਰੀ ਸਭਾ ਦੇ  ਪ੍ਰਧਾਨ ਵੀ ਰਹੇ। ਉਹਨਾਂ ਨੇ ਨਾਟਕਾਂ ਅਤੇ ਕਹਾਣੀਆਂ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ 45 ਕਿਤਾਬਾਂ ਲਿਖੀਆਂ। ਉਹਨਾਂ ਇਤਿਹਾਸਕ ਅਤੇ ਧਾਰਮਿਕ ਸਮਾਗਮਾਂ ਸਬੰਧੀ ਵਿਸ਼ਿਆਂ ’ਤੇ ਵੀ  ਕਿਤਾਬਾਂ  ਲਿਖੀਆਂ। ਬਲਦੇਵ ਕੋਰੇ ਆਪਣੇ ਪਿੱਛੇ 7 ਬੱਚੇ ਛੱਡ ਗਏ ਹਨ। ਚੰਨੀ ਨੇ ਦੁਖੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement