ਮੋੋਦੀ ਦੇ ਭਾਸ਼ਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ, ਅਸੀਂ ਕਦੋਂ ਕਿਹਾ ਐਮ.ਐਸ.ਪੀ. ਖ਼ਤਮ ਹੋ ਰਹੀ ਹੈ
Published : Feb 8, 2021, 11:59 pm IST
Updated : Feb 8, 2021, 11:59 pm IST
SHARE ARTICLE
image
image

ਮੋੋਦੀ ਦੇ ਭਾਸ਼ਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ, ਅਸੀਂ ਕਦੋਂ ਕਿਹਾ ਐਮ.ਐਸ.ਪੀ. ਖ਼ਤਮ ਹੋ ਰਹੀ ਹੈ

ਕਿਹਾ, ਮੰਚ 'ਤੇ ਨਹੀਂ ਲੱਗੇਗਾ ਕਿਸੇ ਸਿਆਸੀ ਪਾਰਟੀ ਦਾ ਟੈਂਟ 

ਨਵੀਂ ਦਿੱਲੀ, 8 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਮਵਾਰ ਨੂੰ  ਰਾਜ ਸਭਾ 'ਚ ਜਵਾਬ ਦੇਣ ਤੋਂ ਬਾਅਦ ਇਥੇ ਯੂਪੀ ਗੇਟ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ  ਲੈ ਕੇ ਉਲਝਾਇਆ ਜਾ ਰਿਹਾ ਹੈ | ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਕਦੋਂ ਕਿਹਾ ਕਿ ਐੱਮ.ਐੱਸ.ਪੀ. ਖ਼ਤਮ ਹੋ ਰਹੀ ਹੈ | ਅਸੀਂ ਕਿਹਾ ਕਿ ਐੱਮ.ਐੱਸ.ਪੀ. 'ਤੇ ਇਕ ਕਾਨੂੰਨ ਬਣਨਾ ਚਾਹੀਦਾ ਹੈ | ਜੇਕਰ ਅਜਿਹਾ ਕਾਨੂੰਨ ਬਣਦਾ ਹੈ ਤਾਂ ਦੇਸ਼ ਦੇ ਸਾਰੇ ਕਿਸਾਨਾਂ ਨੂੰ  ਇਸ ਦਾ ਫ਼ਾਇਦਾ ਹੋਵੇਗਾ | ਹੁਣ ਐੱਮ.ਐੱਸ.ਪੀ. 'ਤੇ ਕੋਈ ਕਾਨੂੰਨ ਨਹੀਂ ਹੈ ਅਤੇ ਕਿਸਾਨ ਵਪਾਰੀਆਂ ਦੇ ਹੱਥੋਂ ਲੁੱਟ ਲਿਆ ਜਾਂਦਾ ਹੈ | ਰਾਜਨੀਤਕ ਦਲਾਂ ਦੇ ਸਮਰਥਨ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ, ਇਸ 'ਚ ਕਿਸੇ ਰਾਜਨੀਤਕ ਦਲ ਦਾ ਟੈਂਟ ਨਹੀਂ ਲੱਗਾ ਹੋਇਆ |  
ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਵਾਪਸ ਹੋਣ ਤੇ ਐੈਮਐਸਪੀ 'ਤੇ ਕਾਨੂੰਨ ਬਣੇ, ਤਦ ਹੀ ਸਮੱਸਿਆ ਦਾ ਹੱਲ ਹੋਵੇਗਾ | ਉਨ੍ਹਾਂ ਕਿਹਾ ਕਿ ਦੇਸ਼ 'ਚ ਭੁੱਖ 'ਤੇ ਵਪਾਰ ਕਰਨ ਵਾਲਿਆਂ ਨੂੰ  ਬਾਹਰ ਕਢਿਆ ਜਾਵੇਗਾ | ਜਿਸ ਤਰ੍ਹਾਂ ਜਹਾਜ਼ ਦੇ ਟਿਕਟ ਦੀ ਕੀਮਤ ਦਿਨ 'ਚ ਚਾਰ ਵਾਰ ਉਪਰ-ਥੱਲੇ ਹੁੰਦੀ ਹੈ, ਉਸੇ ਤਰ੍ਹਾਂ ਅਨਾਜ ਦੀ ਕੀਮਤ ਭੁੱਖ ਦੇ ਆਧਾਰ 'ਤੇ ਤੈਅ ਨਹੀਂ ਹੋਵੇਗੀ |  
ਉਨ੍ਹਾਂ ਕਿਹਾ ਕਿ ਅੱਜ ਵੀ ਪੇਂਡੂ ਖੇਤਰਾਂ 'ਚ ਦੁੱਧ 22 ਤੋਂ 28 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ | ਇਸ ਨਾਲ ਦੁੱਧ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਦਾ ਖ਼ਰਚਾ ਵੀ ਪੂਰਾ ਨਹੀਂ ਹੋ ਰਿਹਾ | ਇਸ ਨਾਲ ਦੇਸ਼ 'ਚ ਪਸ਼ੂਆਂ ਦੀ ਗਿਣਤੀ ਘੱਟ ਗਈ ਹੈ | ਉਨ੍ਹਾਂ ਕਿਹਾ ਕਿ ਦੁੱਧ ਦੀ ਘੱਟੋ ਘੱਟ ਕੀਮਤ ਨਿਰਧਾਰਤ ਕੀਤੀ ਜਾਵੇ |        (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement