ਅੰਮ੍ਰਿਤਸਰ ਏਅਰਪੋਰਟ 'ਤੇ ਦੁਬਈ ਤੋਂ ਆਏ ਵਿਅਕਤੀ ਕੋਲੋਂ 11.64 ਲੱਖ ਦਾ ਸੋਨਾ ਬਰਾਮਦ
Published : Jan 8, 2022, 9:40 pm IST
Updated : Jan 8, 2022, 9:40 pm IST
SHARE ARTICLE
Gold seized by officers of Amritsar Customs
Gold seized by officers of Amritsar Customs

ਦੋ ਬੈਗਾਂ ਵਿਚ ਲੁਕੋ ਕੇ ਲਿਆਇਆ ਸੀ 234 ਗ੍ਰਾਮ ਸੋਨਾ

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਏਅਰਪੋਰਟ ਤੇ ਦੁਬਈ ਤੋਂ ਆਏ ਇਕ ਵਿਅਕਤੀ ਨੂੰ 11.64 ਲੱਖ ਰੁਪਏ ਦੇ ਸੋਨੇ ਸਮੇਤ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਸਪਾਈਸ ਜੈੱਟ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਪਹੁੰਚਿਆ ਸੀ। ਉਹ ਦੋ ਬੈਗਾਂ ਵਿਚ  234 ਗ੍ਰਾਮ ਸੋਨਾ ਲੁਕੋ ਕੇ ਲਿਆਇਆ ਸੀ, ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Gold seized by officers of Amritsar CustomsGold seized by officers of Amritsar Customs

ਜਾਣਕਾਰੀ ਅਨੁਸਾਰ ਮੁਲਜ਼ਮ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ 711 ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਿਆ ਪਰ ਜਦੋਂ ਉਸ ਦੇ ਦੋ ਬੈਗ ਕਸਟਮ ਵਿਭਾਗ ਦੀ ਸਕੈਨਿੰਗ ਮਸ਼ੀਨ ਵਿਚੋਂ ਲੰਘੇ ਤਾਂ ਉਸ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਨੇ ਬੈਗ ਦੀ ਸਿਲਾਈ ਵਾਲੀ ਥਾਂ ਤੇ ਰਾਡ ਪਾਈ ਹੋਈ ਸੀ, ਇਹਨਾਂ ਪਤਲੀਆਂ ਸੋਨੇ ਦੀਆਂ ਰਾਡਾਂ ਨੂੰ ਰੋਡੀਅਮ ਨਾਲ ਕੋਟ ਕੀਤਾ ਗਿਆ ਸੀ।

Gold seized by officers of Amritsar CustomsGold seized by officers of Amritsar Customs

ਇਸ ਤੋਂ ਬਾਅਦ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਗਿਆ। ਜਦੋਂ ਕਸਟਮ ਵਿਭਾਗ ਨੇ ਸੋਨੇ ਦਾ ਵਜ਼ਨ ਦੇਖਿਆ ਤਾਂ ਇਸ ਦਾ ਕੁੱਲ ਵਜ਼ਨ 234 ਗ੍ਰਾਮ ਨਿਕਲਿਆ। ਇਸ ਦੀ ਅੰਤਰਰਾਸ਼ਟਰੀ ਕੀਮਤ 11.64 ਲੱਖ ਰੁਪਏ ਦੱਸੀ ਗਈ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement